More actions
ਫਰਮਾ:ਰਲਾਓ ਬਿਸਮਿਲ ਫਰੀਦਕੋਟੀ ਦਾ ਜਨਮ 1 ਨਵੰਬਰ, 1926 ਨੂੰ ਸਾਂਝੇ ਪੰਜਾਬ ਦੇ ਪਿੰਡ ਢੋਲਣ ਸਤਾਈ ਚੱਕ ਵਿੱਚ ਹੋਇਆ। ਇਹ ਪਿੰਡ ਹੁਣ ਪਾਕਿਸਤਾਨ ਵਿੱਚ ਹੈ। ਬਿਸਮਿਲ ਇੱਕ ਸਮਾਜ ਸੁਧਾਰਕ, ਖੱਬੀ ਸੋਚ ਦਾ ਧਾਰਨੀ, ਮਿਹਨਤਕਸ਼ ਤੇ ਕ੍ਰਾਂਤੀਕਾਰੀ ਕਵੀ ਸੀ।[1]
ਜੀਵਨ
ਬਿਸਮਿਲ ਦਾ ਜਨਮ ਪੰਡਤ ਪਾਲੀ ਰਾਮ ਦੇ ਘਰ ਇੱਕ ਗਰੀਬ ਪਰਿਵਾਰ ਵਿੱਚ ਹੋਇਆ। ਉਹ ਦਸ ਸਾਲਾਂ ਦਾ ਹੀ ਸੀ, ਜਦੋਂ ਉਸ ਦੇ ਪਿਤਾ ਦੀ ਮੌਤ ਹੋ ਗਈ ਅਤੇ ਫਿਰ ਉਸ ਦਾ ਵੱਡਾ ਭਰਾ ਤੇ ਭੈਣ ਵੀ ਸਦੀਵੀ ਵਿਛੋੜਾ ਦੇ ਗਏ। ਅਜਿਹੀ ਹਾਲਤ ਵਿੱਚ ਉਸ ਨੂੰ ਆਪਣੇ ਘਰ ਦਾ ਗੁਜ਼ਾਰਾ ਚਲਾਉਣ ਲਈ ਮਿਹਨਤ ਕਰਨੀ ਪਈ, ਜਿਸ ਕਰਕੇ ਉਹ ਸਕੂਲ ਵਿੱਚ ਅੱਠ ਜਮਾਤਾਂ ਤੋਂ ਅੱਗੇ ਪੜ੍ਹਾਈ ਵੀ ਨਾ ਕਰ ਸਕਿਆ, ਪਰ ਬਾਅਦ ਵਿੱਚ ਉਸ ਨੇ ਆਪਣੇ ਯਤਨਾਂ ਨਾਲ ਪ੍ਰਾਈਵੇਟ ਤੌਰ ਉੱਤੇ ਗਿਆਨੀ ਪਾਸ ਕਰ ਲਈ। ਭਾਰਤ-ਪਾਕਿ ਦੀ ਵੰਡ ਸਮੇਂ ਉਸ ਨੂੰ ਆਪਣਾ ਘਰ ਬਾਰ ਛੱਡ ਕੇ ਭਾਰਤ ਆਉਣਾ ਪਿਆ।
ਨੌਕਰੀ
ਗੁਜ਼ਾਰੇ ਲਈ ਉਸ ਨੇ ਫੌਜ ਵਿੱਚ ਕੁਝ ਸਮਾਂ ਨੌਕਰੀ ਕੀਤੀ ਅਤੇ ਕੁਝ ਸਮਾਂ ਨਹਿਰੀ ਪਟਵਾਰੀ ਅਤੇ ਚੁੰਗੀ ਮੁਹੱਰਰ ਵਜੋਂ ਵੀ ਸਰਵਿਸ ਕਰਦਾ ਰਿਹਾ। ਔਖੇ ਸਮੇਂ ਵਿੱਚ ਉਸਦੇ ਰਿਕਸ਼ਾ ਨੇ ਹੀ ਉਸਦਾ ਸਾਥ ਦਿੱਤਾ। ਜਵਾਨੀ ਵਿੱਚ ਪੈਰ ਧਰਦਿਆਂ ਹੀ ਉਹ ਕਮਿਊਨਿਸਟ ਲਹਿਰ ਵਿੱਚ ਸ਼ਾਮਲ ਹੋ ਗਿਆ ਅਤੇ ਜੀਵਨ ਦਾ ਦੋ ਦਹਾਕੇ ਤੋਂ ਵੱਧ ਦਾ ਸਮਾਂ ਉਸ ਨੇ ਇਸ ਲਹਿਰ ਦੇ ਲੇਖੇ ਲਾਇਆ। ਉਹ ਦਿਨ ਭਰ ਰਿਕਸ਼ਾ ਚਲਾ ਕੇ ਮਿਹਨਤ ਮਜਦੂਰੀ ਕਰਦਾ ਅਤੇ ਰਾਤ ਸਮੇਂ ਪਾਰਟੀ ਦਫ਼ਤਰ ਵਿੱਚ ਹੀ ਸੌਂ ਕੇ ਰਾਤ ਗੁਜ਼ਾਰਦਾ। ਮਜ਼ਦੂਰੀ ਕਰਨ ਦੇ ਨਾਲ-ਨਾਲ ਉਹ ਕਿਰਤੀਆਂ ਮਜ਼ਦੂਰਾਂ ਨੂੰ ਜਥੇਬੰਦ ਕਰਨ ਦਾ ਕਾਰਜ ਕਰਦਾ। 1951 ਵਿੱਚ ਬਿਸਮਿਲ ਨੇ ਫਰੀਦਕੋਟ ਵਿਖੇ ਪੰਜਾਬ ਦੀ ਪਹਿਲੀ ਮਿਊਂਸੀਪਲ ਮੁਲਾਜ਼ਮ ਯੂਨੀਅਨ ਕਾਇਮ ਕੀਤੀ। 1953 ਵਿੱਚ ਰਿਕਸ਼ਾ ਯੂਨੀਅਨ ਅਤੇ 1956 ਵਿੱਚ ਟਾਂਗਾ ਰਿਕਸ਼ਾ ਯੂਨੀਅਨ ਸਥਾਪਤ ਕਰ ਦਿੱਤੀ। ਸੰਨ 1950 ਵਿੱਚ ਹੀ ਉਸ ਨੂੰ ਕਵਿਤਾ ਲਿਖਣ ਦੀ ਚੇਟਕ ਲੱਗ ਗਈ ਸੀ। ਇਸ ਸਮੇਂ ਨੰਦ ਲਾਲ ਨੂਰਪੁਰੀ, ਹਰੀ ਸਿੰਘ ਫਰੀਦਕੋਟੀ ਅਤੇ ਸੰਪੂਰਨ ਸਿੰਘ ਝੱਲਾ ਵਰਗੇ ਕਵੀਆਂ ਤੇ ਲੇਖਕਾਂ ਦੇ ਸਾਥ ਨੇ ਉੱਚਕੋਟੀ ਦਾ ਕਵੀ ਬਣਾ ਦਿੱਤਾ।[1]
ਅੰਤਿਮ ਸਮਾਂ
ਇਸ ਕ੍ਰਾਂਤੀਕਾਰੀ, ਕਵੀ ਦਾ ਆਖਰੀ ਸਮਾਂ ਬਹੁਤ ਦੁਖਦਾਈ ਰਿਹਾ। ਲੋਕ ਸੰਘਰਸ਼ਾਂ ਵਿੱਚ ਜੂਝਦਿਆਂ ਉਸ ਨੇ ਆਪਣਾ ਕੋਈ ਘਰ ਨਾ ਬਣਾ ਸਕਨ ਕਾਰਨ ਉਸ ਨੂੰ ਪਿੰਡ ਨਵਾਂ ਕਿਲ੍ਹਾ ਦੇ ਪੰਚਾਇਤ ਘਰ ਵਿੱਚ ਹੀ ਰਹਿਣਾ ਪਿਆ, ਤਪਦਿਕ ਦੀ ਨਾਮੁਰਾਦ ਬਿਮਾਰੀ ਦਾ ਸ਼ਿਕਾਰ ਹੋ ਗਿਆ। 14 ਦਸੰਬਰ, 1974 ਨੂੰ ਬਿਸਮਿਲ ਸਦਾ ਲਈ ਵਿਛੋੜਾ ਦੇ ਗਿਆ।[1]
ਪ੍ਰਕਾਸ਼ਨ
ਉਸਦੀ ਮੌਤ ਤੋਂ ਬਾਅਦ ਉਸ ਦੀਆਂ ਕਵਿਤਾਵਾਂ ਦੀ ਇੱਕ ਪੁਸਤਕ ‘ਖੌਲਦੇ ਸਾਗਰ’ ਪ੍ਰਕਾਸ਼ਿਤ ਕਾਰਵਾਈ ਗਈ, ਜਦ ਕਿ ਕੁਝ ਕਵਿਤਾਵਾਂ ਅਣ-ਛਪੀਆਂ ਪਈਆਂ ਹਨ।[1]
ਹਵਾਲੇ
| references-column-width | references-column-count references-column-count-{{#if:1|{{{1}}}}} }} | {{#if: | references-column-width }} }}" style="{{#if: | {{#iferror: {{#ifexpr: 1 > 1 }} | -moz-column-width: {{#if:1|{{{1}}}}}; -webkit-column-width: {{#if:1|{{{1}}}}}; column-width: {{#if:1|{{{1}}}}}; | -moz-column-count: {{#if:1|{{{1}}}}}; -webkit-column-count: {{#if:1|{{{1}}}}}; column-count: {{#if:1|{{{1}}}}}; }} | {{#if: | -moz-column-width: {{{colwidth}}}; -webkit-column-width: {{{colwidth}}}; column-width: {{{colwidth}}}; }} }} list-style-type: {{#switch: | upper-alpha | upper-roman | lower-alpha | lower-greek | lower-roman = {{{group}}} | #default = decimal}};">