ਬਾਹਗਾ

ਭਾਰਤਪੀਡੀਆ ਤੋਂ
.>Parveer Grewal (added Category:ਹੁਸ਼ਿਆਰਪੁਰ ਜ਼ਿਲ੍ਹੇ ਦੇ ਪਿੰਡ using HotCat) ਦੁਆਰਾ ਕੀਤਾ ਗਿਆ 18:00, 24 ਫ਼ਰਵਰੀ 2017 ਦਾ ਦੁਹਰਾਅ
(ਫ਼ਰਕ) ←ਪੁਰਾਣਾ ਦੁਹਰਾਅ | ਸਭ ਤੋ ਨਵਾਂ ਦੁਹਰਾਅ (ਫ਼ਰਕ) | ਨਵਾਂ ਦੁਹਰਾਅ → (ਫ਼ਰਕ)
Jump to navigation Jump to search

ਬਾਹਗਾ ਭਾਰਤੀ ਪੰਜਾਬ ਦੇ ਹੁਸ਼ਿਆਰਪੁਰ ਜਿਲ੍ਹੇ ਵਿੱਚ ਸਥਿਤ ਬਲਾਕ ਭੂੰਗਾ ਦੇ ਅਧੀਨ ਆਉਂਦਾ ਇੱਕ ਛੋਟਾ ਜਿਹਾ ਪਿੰਡ ਹੈ ਜੋ ਕਿ ਚੋਆਂ ਦੇ ਕਿਨਾਰੇ ਤੇ ਵਸਿਆ ਹੋਇਆ ਹੈ। ਜਿੱਥੇ ਪੁਰਾਣੇ ਸਮਿਆਂ ਵਿੱਚ ਧੀਆਂ ਨੂੰ ਕੁੱਖ ਵਿੱਚ ਜਾਂ ਜਨਮ ਵੇਲੇ ਹੀ ਮਾਰਨ ਦੀ ਪ੍ਰਥਾ ਸੀ, ਉਸ ਵੇਲੇ ਇੱਥੇ ਕੁੜੀਆਂ ਦੀ ਸੰਖਿਆ ਮੁੰਡਿਆਂ ਦੇ ਮੁਕਾਬਲੇ ਵਾਧੂ ਸੀ। ਇਹ ਕਸਬਾ ਗੜ੍ਹਦੀਵਾਲਾ ਤੋਂ ਪੂਰਵ ਵੱਲ ਜਾਂਦੀ ਪੰਡੋਰੀ ਵਾਲੀ ਸੜਕ ਤੇ ਸਥਿਤ ਹੈ।

ਅੱਜਕਲ ਇੱਥੇ ਦੇ ਚੋਅ ਵਿੱਚ ਸੰਤ ਹਰਨਾਮ ਸਿੰਘ ਜੀ ਜਿਨ੍ਹਾਂ ਨੇ ਇਸ ਚੋਅ ਵਿੱਚ ਬੈਠ ਕੇ ਭਗਤੀ ਕੀਤੀ ਸੀ, ਉਨ੍ਹਾਂ ਦੀ ਯਾਦ ਵਿੱਚ ਗੁਰੂਦੁਆਰਾ ਖੇੜਾ ਸਾਹਿਬ ਬਣਾਇਆ ਗਿਆ ਹੈ ਜਿੱਥੇ ਸਮੂਹ ਪੰਜਾਬ ਤੋਂ ਸੰਗਤਾਂ ਆਉਂਦੀਆਂ ਹਨ।

ਪੰਜਾਬ ਵਿੱਚ ਅੱਤਵਾਦ ਦੌਰਾਨ KLF ਦਾ ਏਰੀਆ ਕਮਾਂਡਰ (ਜੋ ਕਿ ਆਪਣੇ ਪਿੰਡ ਦੇ ਨਾਂ ਨਾਲ ਹੀ ਜਾਣਿਆ ਜਾਂਦਾ ਸੀ)ਕਰਕੇ ਲੋਕਾਂ ਨੇ ਕਾਫੀ ਸੰਤਾਪ ਭੋਗਿਆ ਅਤੇ ਇਸ ਸਭ ਕਰਕੇ ਇਹ ਪਿੰਡ ਕਾਫੀ ਚਰਚਾ ਵਿੱਚ ਰਿਹਾ। ਪਰ ਅੱਜਕਲ ਇਹ ਇੱਕ ਸ਼ਾਂਤ ਪਿੰਡ ਵਜੋਂ ਜਾਣਿਆ ਜਾਂਦਾ ਹੈ ਅਤੇ ਆਮ ਤੌਰ ਤੇ ਲੋਕ ਸੰਤਾਂ ਦੀ ਪ੍ਰੇਰਣਾ ਤੇ ਪੈਰੋਕਾਰ ਹੋਣ ਕਾਰਨ ਪ੍ਰਭੂ ਭਗਤੀ ਵਿੱਚ ਯਕੀਨ ਰੱਖਣ ਵਾਲੇ ਹਨ।