ਬਾਰੀ (ਫ਼ਿਲਮ)
ਬਾਰੀ ਪੰਜਾਬੀ ਭਾਸ਼ਾ ਦੀ ਇੱਕ ਭਾਰਤੀ ਛੋਟੀ ਫਿਲਮ ਹੈ। ਇਸ ਨੂੰ ਆਮ ਕਰਕੇ ਜੇਪੀ ਦੇ ਤੌਰ ਤੇ ਜਾਣੇ ਜਾਂਦੇ ਅਤੇ ਪੱਤਰਕਾਰ ਤੋਂ ਫਿਲਮਸਾਜ਼ ਬਣੇ ਜਤਿੰਦਰ ਪ੍ਰੀਤ ਨੇ ਨਿਰਦੇਸਿਤ ਕੀਤਾ ਹੈ।[1] ਜੇਪੀ ਅਨੁਸਾਰ ਇਹ ਫਿਲਮ ਅਜਿਹੇ ਪਰਿਵਾਰ ਦੀ ਹੈ ਜਿਸ ਦੇ ਮੁਖੀ ਆਰਥਿਕ ਕਾਰਨਾਂ ਕਰਕੇ ਜ਼ਹਿਰ ਪੀ ਕੇ ਖੁਦਕੁਸ਼ੀਆਂ ਕਰ ਜਾਂਦੇ ਹਨ ਅਤੇ ਮਗਰੋਂ ਵਿਧਵਾ ਨੂੰ ਘੋਰ ਸੰਤਾਪ ਹੰਢਾਉਣਾ ਪੈਂਦਾ ਹੈ। ਫਿਲਮ ਔਰਤ ਅਤੇ ਪਰਿਵਾਰ ਦੀ ਪੀੜ ਦਾ ਬਿਰਤਾਂਤ ਹੈ।[2]
ਹਵਾਲੇ
- ↑ "Baari (2015)". Internet Movie Database.
 - ↑ ਫ਼ਿਲਮ ‘ਬਾਰੀ ਦੀ ਵਿਡੋ’ ਦੀ ਸ਼ੂਟਿੰਗ ਜਾਰੀ - ਪੰਜਾਬੀ ਟ੍ਰਿਬਿਊਨ, 23 ਨਵੰਬਰ 2014