ਫਰਮਾ:Infobox writer ਬਲਬੀਰ ਮਾਧੋਪੁਰੀ (ਜਨਮ 24 ਜੁਲਾਈ 1955) ਪੰਜਾਬੀ ਮੰਚ ਦੇ ਜਨਰਲ ਸਕੱਤਰ, ਯੋਜਨਾ (ਪੰਜਾਬੀ) ਦੇ ਸੰਪਾਦਕ ਤੇ ਲੇਖਕ ਹਨ। ਸਾਹਿਤ ਅਕੈਡਮੀ ਦਾ ਸਾਲ 2013 ਦਾ ਪੰਜਾਬੀ ਲਈ ਅਨੁਵਾਦ ਪੁਰਸਕਾਰ ਰਾਜਕਮਲ ਚੌਧਰੀ ਦੀਆਂ ਚੋਣਵੀਆਂ ਕਹਾਣੀਆਂ ਦੇ ਅਨੁਵਾਦ ਲਈ ਬਲਬੀਰ ਮਾਧੋਪੁਰੀ ਨੂੰ ਮਿਲਿਆ।[1] ਉਸ ਦੀਆਂ ਲਿਖਤਾਂ ਮੁੱਖ ਤੌਰ ਤੇ ਦੱਬੇ-ਕੁਚਲੇ ਵਰਗਾਂ, ਖ਼ਾਸਕਰ ਦਲਿਤਾਂ ਨਾਲ ਜੁੜੇ ਮੁੱਦੇ ਉੱਤੇ ਕੇਂਦ੍ਰਿਤ ਹਨ।

ਜ਼ਿੰਦਗੀ

ਬਲਬੀਰ ਮਾਧੋਪੁਰੀ ਦਾ ਜਨਮ 1955 ਵਿੱਚ ਜ਼ਿਲ੍ਹਾ ਜਲੰਧਰ, ਪੰਜਾਬ ਦੇ ਇੱਕ ਛੋਟੇ ਜਿਹੇ ਪਿੰਡ ਮਾਧੋਪੁਰ ਵਿੱਚ ਹੋਇਆ ਸੀ। ਬਚਪਨ ਵਿੱਚ ਉਸਨੇ ਬਾਲ ਮਜ਼ਦੂਰ ਅਤੇ ਇੱਕ ਖੇਤੀ ਮਜ਼ਦੂਰ ਵਜੋਂ ਕੰਮ ਕੀਤਾ। ਆਰਥਿਕ ਤੰਗੀਆਂ ਦੇ ਬਾਵਜੂਦ, ਉਹ ਪੰਜਾਬੀ ਵਿਚ ਪੋਸਟ ਗ੍ਰੈਜੂਏਟ ਡਿਗਰੀ ਪ੍ਰਾਪਤ ਕਰਨ ਵਿਚ ਸਫਲ ਰਿਹਾ।

ਰਚਨਾਵਾਂ

ਮਾਧੋਪੁਰੀ ਨੇ ਆਪਣੀ ਮਾਂ-ਬੋਲੀ ਪੰਜਾਬੀ ਵਿੱਚ 14 ਕਿਤਾਬਾਂ ਲਿਖੀਆਂ ਹਨ। ਆਪਣੀਆਂ ਮੂਲ ਰਚਨਾਵਾਂ ਤੋਂ ਇਲਾਵਾ ਉਸਨੇ ਹਿੰਦੀ ਅਤੇ ਅੰਗਰੇਜ਼ੀ ਤੋਂ ਬੱਤੀ ਕਿਤਾਬਾਂ ਦਾ ਪੰਜਾਬੀ ਵਿੱਚ ਅਨੁਵਾਦ ਕੀਤਾ ਹੈ। ਦੁਆਬੀ ਦਾ ਅਮੀਰ ਪਿਛੋਕੜ ਕਵਿਤਾ ਅਤੇ ਵਾਰਤਕ ਦੀਆਂ ਉਸਦੀਆਂ ਰਚਨਾਵਾਂ ਵਿੱਚ ਨਜ਼ਰ ਆਉਂਦਾ ਹੈ। ਉਸਦੇ ਅਨੁਵਾਦ ਵੀ ਏਨੀ ਭਾਸ਼ਾਈ ਰਵਾਨਗੀ ਦੇ ਧਾਰਨੀ ਹਨ ਕਿ ਮੌਲਿਕ ਮਹਿਸੂਸ ਹੁੰਦੇ ਹਨ। ਉਸਨੇ 40 ਕਿਤਾਬਾਂ ਵੀ ਸੰਪਾਦਿਤ ਕੀਤੀਆਂ ਹਨ। ਗ਼ਦਰ ਲਹਿਰ, ਇਨਕਲਾਬੀ ਕਵੀ ਪਾਸ਼, ਪੰਜਾਬ ਅਤੇ ਭਾਰਤ ਵਿੱਚ ਦਲਿਤ ਅੰਦੋਲਨਾਂ ਬਾਰੇ ਉਸ ਦੇ ਖੋਜ ਪੱਤਰ ਅਨੇਕ ਰਸਾਲਿਆਂ ਵਿੱਚ ਛਪੇ ਹਨ ਅਤੇ ਕਈ ਸੰਪਾਦਿਤ ਕਿਤਾਬਾਂ ਵਿੱਚ ਸ਼ਾਮਲ ਹਨ।

ਪੁਸਤਕਾਂ

  • ਆਦਿ ਧਰਮ ਦੇ ਬਾਨੀ - ਗ਼ਦਰੀ ਬਾਬਾ ਮੰਗੂ ਰਾਮ
  • ਮਾਰੂਥਲ ਦਾ ਬਿਰਖ (ਕਾਵਿ ਸੰਗ੍ਰਹਿ)
  • ਭਖਦਾ ਪਤਾਲ (ਕਾਵਿ ਸੰਗ੍ਰਹਿ)
  • ਦਿੱਲੀ ਇੱਕ ਵਿਰਾਸਤ (ਇਤਿਹਾਸਕ ਯਾਦਗਾਰਾਂ)
  • ਸਮੁੰਦਰ ਦੇ ਸੰਗ-ਸੰਗ (ਸਫ਼ਰਨਾਮਾ)
  • ਦਿੱਲੀ ਦੇ ਦਸ ਇਤਿਹਾਸਕ ਗੁਰਦੁਆਰੇ
  • ਸਾਹਿਤਕ ਮੁਲਾਕਾਤਾਂ

ਅਨੁਵਾਦ

  • ਐਡਵਿਨਾ ਤੇ ਨਹਿਰੂ (ਇਤਿਹਾਸਕ ਨਾਵਲ), ਕੈਥਰੀਨ ਕਲੈਮਾ
  • ਲੱਜਾ (ਨਾਵਲ), ਤਸਲੀਮਾ ਨਸਰੀਨ
  • ਸੱਭਿਆਚਾਰਕ ਵਿਆਹਾਂ ਨਾਲ ਸੰਬੰਧਤ ਮਸਲੇ; ਟੂਲੀਆ ਡੇਵਿਡ ਬਸੋਵਾ
  • ਨਾਟਕਾਂ ਦੇ ਦੇਸ਼ ਵਿਚ
  • ਸਮੁੰਦਰ ਦੇ ਟਾਪੂ (ਹਿੰਦੀ ਕਹਾਣੀਆਂ)
  • ਸ਼ਹੀਦਾਂ ਦੇ ਖ਼ਤ
  • ਕ੍ਰਾਂਤੀਕਾਰੀਆਂ ਦਾ ਬਚਪਨ
  • ਭਾਰਤ ਦੀਆਂ ਪੁਰਾਣੀਆਂ ਯਾਦਗਾਰਾਂ
  • ਚਿੱਟਾ ਘੋੜਾ
  • ਪਰਮੇਸ਼ਰ ਦੇ ਪਾਸੇ ਲੱਗੋ
  • ਪਾਣੀ (ਰਮਨ)
  • ਨੀਲੀ ਝੀਲ (ਕਮਲੇਸ਼ਵਰ)
  • ਡਾਇਬਟੀਜ਼ ਦੇ ਸੰਗ, ਜੀਣ ਦਾ ਢੰਗ
  • ਮਨੁੱਖ ਦੀ ਕਹਾਣੀ
  • ਡਾ. ਬੀ. ਆਰ. ਅੰਬੇਡਕਰ - ਆਪ ਬੀਤੀਆਂ ਤੇ ਯਾਦਾਂ
  • ਮਨ ਦੀ ਦੁਨੀਆਂ
  • ਗੁਰੂ ਰਵਿਦਾਸ ਦੀ ਮੂਲ ਵਿਚਾਰਧਾਰਾ
  • ਬੁੱਧ ਤੇ ਉਹਨਾਂ ਦਾ ਧੰਮ
  • ਕ੍ਰਾਂਤੀਦੂਤ ਅਜ਼ੀਮਉੱਲਾ ਖ਼ਾਂ
  • ਮੇਰਾ ਬਚਪਨ ਮੇਰੇ ਮੋਢੇ (ਸਵੈਜੀਵਨੀ: ਸ਼ਿਓਰਾਜ ਸਿੰਘ ਬੇਚੈਨ)
  • ਨਵਾਬ ਰੰਗੀਲੇ (ਐਨ ਬੀ ਟੀ)
  • ਰਾਜਕਮਲ ਚੌਧਰੀ ਸੰਕਲਿਤ ਕਹਾਣੀਆਂ
  • ਡਾਇਬਟੀਜ਼ ਦੇ ਨਾਲ ਜੀਣ ਦੀ ਕਲਾ
  • ਸਵੈਜੀਵਨੀ: ਛਾਂਗਿਆ ਰੁੱਖ

ਹਵਾਲੇ

ਫਰਮਾ:ਹਵਾਲੇ