ਬਲਦੇਵ ਸਬਰ

ਭਾਰਤਪੀਡੀਆ ਤੋਂ
>Satdeepbot (→‎top: clean up ਦੀ ਵਰਤੋਂ ਨਾਲ AWB) ਦੁਆਰਾ ਕੀਤਾ ਗਿਆ 12:25, 16 ਸਤੰਬਰ 2020 ਦਾ ਦੁਹਰਾਅ
(ਫ਼ਰਕ) ←ਪੁਰਾਣਾ ਦੁਹਰਾਅ | ਸਭ ਤੋ ਨਵਾਂ ਦੁਹਰਾਅ (ਫ਼ਰਕ) | ਨਵਾਂ ਦੁਹਰਾਅ → (ਫ਼ਰਕ)
Jump to navigation Jump to search

ਫਰਮਾ:ਅੰਦਾਜ਼ 6ਵੇਂ ਦਹਾਕੇ ਵਿੱਚ ਪੰਜਾਬੀ ਗੀਤਕਾਰ ਬਲਦੇਵ ਸਬਰ ਦੇ ਗੀਤ ਮਕਬੂਲ ਹੋਏ। ਉਸਦਾ ਮਸ਼ਹੂਰ ਗੀਤ 'ਸੜਕਾਂ ਤੇ ਅੱਗ ਲਾਉਂਦਾ ਜਾਵੇ ਲਾਲ ਦੁਪੱਟਾ ਗੋਰੀ ਦਾ' ਮਸ਼ਹੂਰ ਗਾਇਕ ਗੁਰਪਾਲ ਸਿੰਘ 'ਪਾਲ' ਨੇ ਮੋਗੇ ਦੀ 'ਵਰਮਾ ਰਿਕਾਰਡਿੰਗ ਕੰਪਨੀ' ਵਿੱਚ ਰਿਕਾਰਡ ਕਰਵਾਇਆ। ਇਸ ਤੋਂ ਇਲਾਵਾ ਉਸਦੇ ਗੀਤ ਜਸਮੇਰ ਸਿੰਘ ਕੋਮਲ, ਬੱਗਾ ਸਿੰਘ ਅਮਰ ਅਤੇ ਮਦਨ ਰਾਹੀ ਆਦਿ ਗਾਇਕਾਂ ਨੇ ਰਿਕਾਰਡ ਕਰਵਾਏ। ਬਲਦੇਵ ਸਬਰ ਦੇ ਗੀਤਾਂ ਦੀ ਕਿਤਾਬ "ਨਸ਼ਾ ਜੁਆਨੀ ਦਾ" ਭਾਈ ਜਵਾਹਰ ਸਿੰਘ ਕਿਰਪਾਲ ਸਿੰਘ ਐਂਡ ਕੰ. ਬਜ਼ਾਰ ਮਾਈ ਸੇਵਾਂ, ਅੰਮਿਰਤਸਰ ਵਾਲਿਆਂ ਨੇ ਛਾਪੀ ਸੀ। ਜਿਸ ਵਿੱਚ ਉਸਦੇ ਲਿਖੇ 59 ਗੀਤ ਹਨ। ਕਿਤਾਬ ਦੇ ਸੰਪਾਦਕ ਨਾਮੀ ਗੀਤਕਾਰ ਚਮਨ ਲਾਲ ਸ਼ੁਗਲ ਹਨ ਤੇ ਕਿਤਾਬ ਦਾ ਮੁੱਖਬੰਦ 2-12-1967 ਨੂੰ ਬਿਸ਼ਨ ਸਿੰਘ 'ਉਪਾਸ਼ਕ' ਨੇ ਲਿਖਿਆ। ਬਲਦੇਵ ਸਬਰ ਉਦੋਂ ਡਾਕ ਵਿਭਾਗ ਵਿੱਚ ਮੋਗੇ ਮੁਲਾਜ਼ਮ ਸੀ।