ਪੰਜਾਬੀ ਨਾਟਕ ਦਾ ਛੇਵਾਂ/ਨਵੀਨ ਦੌਰ

ਭਾਰਤਪੀਡੀਆ ਤੋਂ

ਪੰਜਾਬੀ ਨਾਟਕ ਦਾ ਛੇਵਾਂ ਦੌਰ 2010 ਤੋਂ ਬਾਅਦ ਪੰਜਵੀਂ ਪੀੜ੍ਹੀ ਦੇ ਨਾਟਕਕਾਰਾਂ ਨਾਲ ਬੱਝਦਾ ਹੈ। 21ਵੀਂ ਸਦੀ ਦੇ ਦੂਜੇ ਦਹਾਕੇ ਦੌਰਾਨ ਗਤੀਸ਼ੀਲ ਹੋਈ ਪੰਜਾਬੀ ਨਾਟਕ ਦੀ ਪੰਜਵੀਂ ਪੀੜ੍ਹੀ ਵਿੱਚ ਤਰਸਪਾਲ ਕੌਰ, ਸੈਮੂਅਲ ਜੌਨ ਅਤੇ ਰਤਨ ਰੀਹਲ ਤੋਂ ਇਲਾਵਾ ਬਹੁਤ ਸਾਰੇ ਨਵੇਂ ਨਾਟਕਕਾਰ ਆਪਣੀਆਂ ਨਾਟਲਿਖਤਾਂ ਨਾਲ ਪੰਜਾਬੀ ਨਾਟਕ ਦੇ ਵਿਕਾਸ ਰੁਖ਼ ਨੂੰ ਨਵੀਂ ਦਿਸ਼ਾ ਪ੍ਰਦਾਨ ਕਰ ਰਹੇ ਹਨ। 21ਵੀਂ ਸਦੀ ਦਾ ਦੂਜੇ ਦਹਾਕਾ ਨਵੀਨ ਤਕਨੀਕੀ ਯੁੱਗ ਦਾ ਹਿੱਸਾ ਹੈ ਜਦ ਇਲੈਕਟ੍ਰੌਨਿਕ ਮੀਡੀਆ ਦਾ ਵਿਕਾਸ ਬਹੁਤ ਵੱਡੇ ਪੱਧਰ ਤੇ ਹੋ ਚੁੱਕਾ ਹੈ। ਉਸ ਦੌਰ ਵਿੱਚ ਨਾਟਕ ਦੀ ਹੋਂਦ ਨੂੰ ਵਰਤਮਾਨ ਪਰਿਪੇਖ ਦੇ ਅੰਤਰਗਤ ਸਥਾਪਿਤ ਕਰਨਾ ਆਪਣੇ ਆਪ ਵਿੱਚ ਚੁਣੌਤੀ ਭਰਪੂਰ ਕਾਰਜ ਹੈ। ਪਰੰਤੂ ਨਵੀਂ ਪੀੜ੍ਹੀ ਦੇ ਨਾਟਕਕਾਰ ਪੰਜਾਬੀ ਨਾਟਕ ਦੇ ਵਿਕਾਸ ਰੁਖ਼ ਵਿੱਚ ਨਿਰੰਤਰਤਾ ਨੂੰ ਜਾਰੀ ਰੱਖਦੇ ਹੋਏ ਨਵੀਆਂ ਤਕਨੀਕਾਂ ਨਾਲ ਗਤੀਸ਼ੀਲ ਭੂਮਿਕਾ ਅਦਾ ਕਰ ਰਹੇ ਹਨ।[1]

  1. ਸ਼ਰਮਾ, ਸੀਮਾ (2016). ਆਧੁਨਿਕ ਪੰਜਾਬੀ ਨਾਟਕ ਦੇ ਬਦਲਦੇ ਪਰਿਪੇਖ. ਮੋਹਾਲੀ: ਯੂਨੀਸਟਾਰ ਪਬਲੀਕੇਸ਼ਨ. p. 2016. ISBN 978-93-5204-465-8.