Toggle menu
Toggle personal menu
ਲਾਗਇਨ ਨਹੀਂ ਹੋ
Your IP address will be publicly visible if you make any edits.

ਪੈਗੰਬਰ (ਕਿਤਾਬ)

ਭਾਰਤਪੀਡੀਆ ਤੋਂ
ਸਫ਼ੇ ਨੂੰ ਮੋੜੋ

ਇਸ ਵੱਲ ਮੋੜੋ:

ਪੈਗ਼ੰਬਰ  
[[File:ਤਸਵੀਰ:Kalnabi.jpg]]
ਅਲ ਨਬੀ(ਅਰਬੀ ਸੰਸਕਰਨ ਦਾ ਟਾਈਟਲ ਪੰਨਾ)
ਲੇਖਕਖ਼ਲੀਲ ਜਿਬਰਾਨ
ਮੂਲ ਸਿਰਲੇਖ{{#if:The Prophet|The Prophet}}
ਭਾਸ਼ਾਅੰਗਰੇਜ਼ੀ
ਵਿਧਾਵਾਰਤਕ ਕਵਿਤਾ
ਪ੍ਰਕਾਸ਼ਨ ਮਾਧਿਅਮਕਿਤਾਬ
ਆਈ.ਐੱਸ.ਬੀ.ਐੱਨ.{{#if: | {{#iferror: {{#expr:}} | | [[Special:Booksources/|]] }} }}
{{#if:| [1] }}
ਇਸ ਤੋਂ ਪਹਿਲਾਂ{{#if:|'}}
ਇਸ ਤੋਂ ਬਾਅਦ{{#if:ਪੈਗੰਬਰ ਦਾ ਬਾਗ਼(The Garden of the Prophet)|ਪੈਗੰਬਰ ਦਾ ਬਾਗ਼(The Garden of the Prophet)}}

ਪੈਗ਼ੰਬਰ (ਅੰਗਰੇਜ਼ੀ: 'The Prophet') ਵਾਰਤਕ ਕਵਿਤਾ ਵਿਧਾ ਵਿੱਚ ਲਿਬਨਾਨੀ ਕਲਾਕਾਰ, ਦਾਰਸ਼ਨਿਕ ਅਤੇ ਲੇਖਕ, ਖ਼ਲੀਲ ਜਿਬਰਾਨ ਦੇ ਲਿਖੇ 26 ਅੰਗਰੇਜ਼ੀ ਨਿਬੰਧਾਂ ਦਾ ਸੰਗ੍ਰਹਿ ਹੈ।[1] ਇਹ ਪੁਸਤਕ ਪਹਿਲੀ ਵਾਰ 1923 ਵਿੱਚ 'ਅਲਫਰੈਡ ਏ. ਨੋਪ' (Alfred A. Knopf) ਨੇ ਪ੍ਰਕਾਸ਼ਿਤ ਕੀਤੀ ਸੀ। ਇਹ ਜਿਬਰਾਨ ਦੀ ਸਭ ਤੋਂ ਵਧੇਰੇ ਪ੍ਰਸਿੱਧ ਰਚਨਾ ਹੈ। ਇਸ ਕਿਤਾਬ ਦੇ ਸੰਸਾਰ ਦੀਆਂ ਦਰਜਨਾਂ ਵੱਖ ਵੱਖ ਬੋਲੀਆਂ ਵਿੱਚ ਅਨੁਵਾਦ ਹੋ ਚੁੱਕੇ ਹਨ।[2] ਇਹ ਕਦੇ ਵੀ ਮੁੱਕੀ ਨਹੀਂ ਅਤੇ ਸਮੇਂ ਤੋਂ ਪਹਿਲਾਂ ਹੀ ਨਵਾਂ ਅਡੀਸ਼ਨ ਮੰਡੀ ਵਿੱਚ ਮੌਜੂਦ ਹੁੰਦਾ ਹੈ।[3]

ਅਧਿਆਏ

ਇਸ ਪੁਸਤਕ ਦੇ 26 ਅਧਿਆਏ ਹਨ ਤੇ ਕਈ ਵਿਦਵਾਨ 28 ਅਧਿਆਏ ਵੀ ਮੰਨਦੇ ਹਨ ਕਿਉਂਕਿ ਉਹ ਵਿਦਵਾਨ 'ਪੈਗ਼ੰਬਰ ਮੁਸਤਫ਼ਾ' ਦੀ ਜਹਾਜ਼ ਦੀ ਉਡੀਕ ਤੇ ਚਲੇ ਜਾਣ ਵਾਲ਼ੇ ਅਧਿਆਏ ਨੂੰ ਵੀ ਗਿਣਦੇ ਹਨ। ਹਰ ਇੱਕ ਅਧਿਆਏ 'ਚ ਜੀਵਨ ਨਾਲ਼ ਸੰਬੰਧਿਤ ਵੱਖਰੇ-ਵੱਖਰੇ ਮੁੱਦੇ ਜਾਂ ਵਿਸ਼ੇ ਨੂੰ ਮੁਸਤਫ਼ਾ ਤੇ ਲੋਕਾਂ ਦੇ ਸੰਵਾਦ ਰਾਹੀਂ ਛੋਹਿਆ ਹੈ।

ਸਾਰ

ਮੁਸਤਫ਼ਾ ਇੱਕ ਪੈਗ਼ੰਬਰ ਸਨ ਜੋ ਵਿਦੇਸ਼ ਵਿੱਚ 'ਆਰਫਲੀਜ/ਓਰਫਲੀਜ' ਸ਼ਹਿਰ ਵਿੱਚ ਬਾਰਾਂ ਸਾਲ ਬਿਤਾਕੇ ਆਪਣੇ ਘਰ ਪਰਤ ਰਹੇ ਸਨ। ਉਹ ਸਮੁੰਦਰੀ ਜਹਾਜ਼ ਵਿੱਚ ਸਵਾਰ ਹੋਣ ਲਈ ਤਿਆਰ ਸਨ, ਜਦੋਂ ਉਹਨਾਂ ਨੂੰ ਰਸਤੇ ਵਿੱਚ ਕੁੱਝ ਲੋਕਾਂ ਨੇ ਰੋਕ ਲੈਂਦੇ ਹਨ ਅਤੇ ਉਹਨਾਂ ਨੂੰ ਜੀਵਨ ਦੇ ਵਿਭਿੰਨ ਪੱਖਾਂ ਦੇ ਬਾਰੇ ਵਿੱਚ ਜਾਨਣਾ ਚਾਹੁੰਦੇ ਹਨ। ਪੈਗ਼ੰਬਰ ਨੇ ਛੱਬੀ ਗਿਆਨ ਅਤੇ ਵਿਵੇਕਪੂਰਣ ਉਪਦੇਸ਼ਾਂ ਦੇ ਮਾਧਿਅਮ ਨਾਲ਼ ਉਹਨਾਂ ਨੂੰ ਗਹਿਰਾ ਜੀਵਨ-ਦਰਸ਼ਨ ਸਮਝਾਇਆ। ਖ਼ਲੀਲ ਜਿਬਰਾਨ ਦੀ ਇਹ ਕਿਤਾਬ ਇਸ ਜੀਵਨ-ਦਰਸ਼ਨ ਨੂੰ ਸਾਹਮਣੇ ਲਿਆਉਂਦੀ ਹੈ।[4] ਇਹ ਕਿਤਾਬ ਪਿਆਰ, ਵਿਆਹ, ਬੱਚੇ, ਖਾਣ ਅਤੇ ਪੀਣ, ਕੰਮ, ਖੁਸ਼ੀ ਅਤੇ ਗ਼ਮੀ, ਮਕਾਨ, ਕੱਪੜੇ, ਖ਼ਰੀਦ ਅਤੇ ਵਿਕਰੀ, ਜ਼ੁਰਮ ਅਤੇ ਸਜ਼ਾ, ਕਾਨੂੰਨ, ਆਜ਼ਾਦੀ, ਬੁੱਧੀ ਅਤੇ ਜਨੂੰਨ, ਦਰਦ, ਆਤਮ ਗਿਆਨ, ਅਧਿਆਪਨ, ਦੋਸਤੀ, ਗੱਲਾਂ ਕਰਨ, ਸਮਾਂ, ਚੰਗਿਆਈ ਅਤੇ ਬੁਰਾਈ, ਅਰਦਾਸ, ਖ਼ੁਸ਼ੀ, ਸੁੰਦਰਤਾ, ਧਰਮ, ਅਤੇ ਮੌਤ ਬਾਰੇ ਕਾਂਡਾਂ ਵਿੱਚ ਵੰਡੀ ਗਈ ਹੈ। ਇਸ ਕਿਤਾਬ ਵਿੱਚ ਉਹਨਾਂ ਦੇ ਚਿੱਤਰ ਵੀ ਸ਼ਾਮਲ ਕੀਤੇ ਗਏ ਹਨ ਜੋ ਇਸਨੂੰ ਹੋਰ ਵੀ ਜ਼ਿਆਦਾ ਪ੍ਰਭਾਵਸ਼ਾਲੀ ਬਣਾਉਂਦੇ ਹਨ।

ਨਮੂਨਾ

ਬੱਚਿਆਂ ਬਾਰੇ:

<poem>ਤੇ ਇੱਕ ਔਰਤ, ਜਿਸਨੇ ਆਪਣੀ ਗੋਦ ਇੱਕ ਬਾਲ ਚੁਕਿਆ ਹੋਇਆ ਸੀ, ਕਹਿਣ ਲੱਗੀ, ”ਸਾਨੂੰ ਬੱਚਿਆਂ ਬਾਰੇ ਦੱਸੋ”। ਉਸਨੇ ਫਰਮਾਇਆ: ਤੁਹਾਡੇ ਬੱਚੇ ਤੁਹਾਡੇ ਨਹੀਂ ਹਨ ਉਹ ਤਾਂ ਜ਼ਿੰਦਗੀ ਦੀ ਸ੍ਵੈ-ਤਾਂਘ ਦੇ ਪੁੱਤਰ ਧੀਆਂ ਹਨ। ਉਹ ਤੁਹਾਡੇ ਰਾਹੀਂ ਆਏ ਹਨ। ਤੁਹਾਡੇ ਤੋਂ ਨਹੀਂ ਆਏ। ਭਾਵੇਂ ਉਹ ਤੁਹਾਡੇ ਬਾਲ ਹਨ, ਫਿਰ ਭੀ ਤੁਹਾਡੇ ਕੁਝ ਨਹੀਂ ਲੱਗਦੇ। ਤੁਸੀਂ ਉਹਨਾਂ ਨੂੰ ਪਿਆਰ ਦੇ ਸਕਦੇ ਹੋ ਆਪਣੇ ਵਿਚਾਰ ਨਹੀਂ, ਕਿਓਂ ਜੋ ਉਹਨਾਂ ਕੋਲ ਖ਼ੁਦ ਆਪਣੇ ਵਿਚਾਰ ਹਨ। ਤੁਸੀਂ ਉਹਨਾਂ ਦੇ ਸਰੀਰਾਂ ਨੂੰ ਮਕਾਨ ਦੇ ਸਕਦੇ ਹੋ, ਉਹਨਾਂ ਦੀਆਂ ਰੂਹਾਂ ਨੂੰ ਨਹੀਂ ਕਿਓਂ ਜੋ ਉਹਨਾਂ ਦੀਆਂ ਰੂਹਾਂ ਦਾ ਨਿਵਾਸ ਤਾਂ ਆਉਣ ਵਾਲੇ ਕੱਲ੍ਹ ਦੇ ਮਕਾਨ ਵਿੱਚ ਹੈ ਜਿੱਥੇ ਤੁਸੀਂ ਨਹੀਂ ਜਾ ਸਕਦੇ -ਸੁਪਨਿਆਂ ਵਿੱਚ ਵੀ ਨਹੀਂ। ਹੋ ਸਕੇ ਤਾਂ ਤੁਸੀਂ ਉਹਨਾਂ ਵਰਗੇ ਬਣਨ ਦਾ ਯਤਨ ਕਰੋ ਪਰ ਉਹਨਾਂ ਨੂੰ ਆਪਣੇ ਵਰਗੇ ਬਣਾਉਣ ਦੀ ਚਾਹਨਾ ਨਾ ਕਰੋ ਕਿਓਂ ਜੋ ਜ਼ਿੰਦਗੀ ਪਿੱਛੇ ਨੂੰ ਨਹੀਂ ਚਲਦੀ, ਨਾ ਹੀ ਬੀਤੇ ਹੋਏ ਕੱਲ੍ਹ ਨਾਲ਼ ਰੁਕ ਖਲੋਂਦੀ ਹੈ। ਤੁਸੀਂ ਤਾਂ ਕਮਾਨ ਹੋ, ਜਿਸ ਰਾਹੀਂ ਤੁਹਾਡੇ ਬੱਚੇ ਜੀਵਨ ਨਾਲ ਧੜਕਦੇ ਤੀਰਾਂ ਦੇ ਤੌਰ 'ਤੇ ਛੱਡੇ ਜਾਂਦੇ ਹਨ। ਨਿਪੁੰਨ ਤੀਰਅੰਦਾਜ਼ ਅਨੰਤ ਦੇ ਮਾਰਗ ਉੱਤੇ ਨਿਸ਼ਾਨਾ ਸਾਧਦਾ ਹੈ, ਆਪਣੀ ਤਾਕ਼ਤ ਨਾਲ ਉਹ ਉਹਨਾਂ ਨੂੰ ਖਿੱਚ ਕੇ ਲਚਕਾਉਂਦਾ ਹੈ ਤਾਂ ਜੋ ਉਹਦੇ ਤੀਰ ਤੇਜ਼ ਰਵਾਨੀ ਨਾਲ਼ ਅਤੇ ਦੂਰ ਬਹੁਤ ਦੂਰ ਜਾ ਸਕਣ। ਨਿਪੁੰਨ ਤੀਰਅੰਦਾਜ਼ ਦੇ ਹੱਥ ਵਿੱਚ ਤੁਸੀਂ ਖ਼ੁਸ਼ੀ ਖ਼ੁਸ਼ੀ ਆਪਣਾ ਆਪ ਮੁਚ ਜਾਣ ਦਿਓ ਕਿਉਂਜੋ ਉਹ ਸਥਿਰ ਕਮਾਨ ਨੂੰ ਵੀ ਓਨਾ ਹੀ ਪਿਆਰ ਕਰਦਾ ਹੈ,.ਜਿੰਨਾ ਉਸ ਉੱਡ ਜਾਣ ਵਾਲ਼ੇ ਤੀਰ ਨੂੰ।</poem>

ਹਵਾਲੇ

1 }}
     | references-column-width 
     | references-column-count references-column-count-{{#if:1|{{{1}}}}} }}
   | {{#if: 
     | references-column-width }} }}" style="{{#if: 
   | {{#iferror: {{#ifexpr: 1 > 1 }}
     | -moz-column-width: {{#if:1|{{{1}}}}}; -webkit-column-width: {{#if:1|{{{1}}}}}; column-width: {{#if:1|{{{1}}}}};
     | -moz-column-count: {{#if:1|{{{1}}}}}; -webkit-column-count: {{#if:1|{{{1}}}}}; column-count: {{#if:1|{{{1}}}}}; }}
   | {{#if: 
     | -moz-column-width: {{{colwidth}}}; -webkit-column-width: {{{colwidth}}}; column-width: {{{colwidth}}}; }} }} list-style-type: {{#switch: 
   | upper-alpha
   | upper-roman
   | lower-alpha
   | lower-greek
   | lower-roman = {{{group}}}
   | #default = decimal}};">
Wiki letter w.svg

ਇਹ ਲੇਖ ਕੇਵਲ ਇੱਕ ਅਧਾਰ ਹੈ। ਤੁਸੀਂ ਇਸਨੂੰ ਵਧਾਕੇ ਵਿਕੀਪੀਡੀਆ ਦੀ ਮਦਦ ਕਰ ਸਕਦੇ ਹੋ