ਫਰਮਾ:Infobox settlement

ਪਿਥੌਰਾਗੜ੍ਹ ਭਾਰਤੀ ਰਾਜ ਉਤਰਾਖੰਡ ਦੇ ਪਿਥੌਰਾਗੜ੍ਹ ਜ਼ਿਲ੍ਹੇ ਵਿੱਚ ਇੱਕ ਸ਼ਹਿਰ ਹੈ। ਇਹ 1960 ਵਿੱਚ ਅਲਮੋੜਾ ਜ਼ਿਲ੍ਹੇ ਵਿੱਚੋਂ ਕੱਟ ਕੇ ਬਣਾਇਆ ਗਿਆ ਸੀ।

ਭੂਗੋਲ

ਪਿਥੌਰਾਗੜ੍ਹ ਦੇ ਕੋਆਰਡੀਨੇਟ ਫਰਮਾ:Coord.[1]ਇਸਦੀ ਔਸਤ ਉਚਾਈ 1,514 ਮੀਟਰ (4,967 ਫੁੱਟ) ਹੈ।

ਇਤਿਹਾਸ

ਪਿਥੌਰਾਗੜ ਦਾ ਪੁਰਾਣਾ ਨਾਮ ਸੋਰਘਾਟੀ ਹੈ। ਸੋਰ ਸ਼ਬਦ ਦਾ ਮਤਲਬ ਹੁੰਦਾ ਹੈ - ਸਰੋਵਰ। ਮੰਨਿਆ ਜਾਂਦਾ ਹੈ ਕਿ ਪਹਿਲਾਂ ਇਸ ਘਾਟੀ ਵਿੱਚ ਸੱਤ ਸਰੋਵਰ ਸਨ। ਸਮੇਂ ਨਾਲ ਸਰੋਵਰਾਂ ਦਾ ਪਾਣੀ ਸੁੱਕਦਾ ਚਲਾ ਗਿਆ ਅਤੇ ਇਥੇ ਪਠਾਰੀ ਭੂਮੀ ਦਾ ਜਨਮ ਹੋਇਆ। ਪਥਰੀਲੀ ਧਰਤੀ ਹੋਣ ਦੇ ਕਾਰਨ ਇਸਦਾ ਨਾਮ ਪਿਥੌਰਾ ਗੜ ਪਿਆ। ਪਰ ਬਹੁਤ ਸਾਰੇ ਲੋਕਾਂ ਦਾ ਮੰਨਣਾ ਹੈ ਕਿ ਇਥੇ ਰਾਏ ਪਿਥੌਰਾ (ਪ੍ਰਥਵੀਰਾਜ ਚੁਹਾਨ) ਦੀ ਰਾਜਧਾਨੀ ਸੀ। ਉਸ ਦੇ ਨਾਮ ਤੇ ਇਸ ਜਗ੍ਹਾ ਦਾ ਨਾਮ ਪਿਥੌਰਾਗੜ ਪਿਆ। ਰਾਏ ਪਿਥੌਰਾ ਨੇ ਨੇਪਾਲ ਨਾਲ ਕਈ ਵਾਰ ਟੱਕਰ ਲਈ ਸੀ। ਇਹੀ ਰਾਜਾ ਪ੍ਰਥਵੀਸ਼ਾਹ ਦੇ ਨਾਮ ਨਾਲ ਪ੍ਰਸਿੱਧ ਹੋਇਆ।

ਪਹਿਲਾਂ ਪਿਥੌਰਾਗੜ ਅਲਮੋੜਾ ਜ਼ਿਲ੍ਹੇ ਦੀ ਇੱਕ ਤਹਸੀਲ ਸੀ। ਇਸ ਤਹਸੀਲ ਤੋਂ 24 ਫਰਵਰੀ 1960 ਨੂੰ ਪਿਥੌਰਾਗੜ ਜਿਲ੍ਹੇ ਦਾ ਜਨਮ ਹੋਇਆ ਅਤੇ ਇਸ ਨੂੰ ਸੁਚਾਰੂ ਤੌਰ ਤੇ ਚਲਾਣ ਲਈ ਚਾਰ ਤਹਸੀਲਾਂ (ਪਿਥੌਰਾਗੜ, ਡੀਡੀ ਘਾਟ, ਧਾਰਚੂਲਾ ਅਤੇ ਮੁਂਸ਼ਯਾਰੀ) ਦਾ ਨਿਰਮਾਣ 1 ਅਪ੍ਰੈਲ 1960 ਨੂੰ ਹੋਇਆ।

ਇਸ ਜਗ੍ਹਾ ਦੀ ਮਹੱਤਤਾ ਦਿਨੋ ਦਿਨ ਵੱਧਦੀ ਚੱਲੀ ਗਈ। ਪ੍ਰਸ਼ਾਸਨ ਨੂੰ ਸੁਦ੍ਰਿੜ ਕਰਨ ਹੇਤੁ 13 ਮਈ 1972 ਨੂੰ ਅਲਮੋੜਾ ਜਿਲ੍ਹੇ ਤੋਂ ਚੱਪਾਵਤ ਤਹਸੀਲ ਨੂੰ ਕੱਢਕੇ ਪਿਥੌਰਾਗੜ ਵਿੱਚ ਮਿਲਾ ਦਿੱਤਾ ਗਿਆ। ਚੰਪਾਵਤ ਤਹਸੀਲ ਕੁਮਾਊਂ ਦੀ ਸੰਸਕ੍ਰਿਤੀ ਦੀ ਤਰਜਮਾਨੀ ਕਰਨ ਵਾਲਾ ਖੇਤਰ ਹੈ। ਕਤਿਊਰੀ ਅਤੇ ਕੁਝ ਰਾਜਿਆਂ ਦਾ ਇਹ ਕਾਲੀ ਕੁਮਾਊਂ - ਤੰਪਾਵਤ ਵਾਲਾ ਖੇਤਰ ਵਿਸ਼ੇਸ਼ ਮਹੱਤਵ ਰੱਖਦਾ ਹੈ। ਅਠਵੀਂ ਸਦੀ ਤੋਂ ਅਠਾਰਹਵੀਂ ਸਦੀ ਤੱਕ ਚੰਪਾਵਤ ਕੁਮਾਊਂ ਦੇ ਰਾਜਿਆਂ ਦੀ ਰਾਜਧਾਨੀ ਰਿਹਾ ਹੈ।

ਚੰਪਾਵਤ ਨੂੰ ਸਾਲ 1997 ਵਿੱਚ ਇੱਕ ਜਿਲ੍ਹੇ ਦੇ ਰੂਪ ਵਿੱਚ ਪਿਥੌਰਾਗੜ ਤੋਂ ਵੱਖ ਕਰ ਦਿੱਤਾ ਗਿਆ।

ਇਸ ਸਮੇਂ ਪਿਥੌਰਾਗੜ ਵਿੱਚ ਡੀਡੀ ਹਾਟ, ਧਾਰਚੂਲਾ, ਮੁਨਸਿਆਰੀ, ਗੰਗੋਲੀਹਾਟ, ਬੇਰੀਨਾਗ ਅਤੇ ਪਿਥੌਰਾਗੜ ਨਾਮਕ ਛੇ ਤਹਸੀਲਾਂ ਹਨ। ਇਨ੍ਹਾਂ ਛੇ ਤਹਸੀਲਾਂ ਵਿੱਚ ਪਿਥੌਰਾਗੜ, ਡੀਡੀ ਹਾਟ, ਕਨਾਲੀਛੀਨਾ, ਧਾਰਚੂਲਾ, ਗੰਗੋਲੀਹਾਟ, ਮੁਨਸਿਆਰੀ, ਬੈਰੀਨਾਗ, ਮੂਨਾਕੋਟ ਅੱਠ ਵਿਕਾਸਖੰਡ ਹਨ ਜਿਨ੍ਹਾਂ ਵਿੱਚ 87 ਨਿਆਇਪੰਚਾਇਤਾਂ, 808 ਗਰਾਮ ਸਭਾਵਾਂ ਅਤੇ ਕੁਲ ਛੋਟੇ-ਵੱਡੇ 2324 ਪਿੰਡ ਹਨ।

ਹਵਾਲੇ

ਫਰਮਾ:ਹਵਾਲੇ