ਫਰਮਾ:Infobox settlement

ਨਾਦੌਣ ਹਿਮਾਚਲ ਪ੍ਰਦੇਸ਼ ਦੇ ਹਮੀਰਪੁਰ ਜ਼ਿਲ੍ਹੇ ਵਿੱਚ ਇੱਕ ਕਸਬਾ ਅਤੇ ਨਗਰ ਪੰਚਾਇਤ ਹੈ। ਇਹ ਕਾਂਗੜੇ ਤੋਂ 42 ਕੀ.ਮੀ ਪੂਰਬ ਵੱਲ ਬਿਆਸ ਦਰਿਆ ਦੇ ਕੰਢੇ ਉੱਤੇ ਸਥਿਤ ਹੈ। ਗੁਰੂ ਗੋਬਿੰਦ ਸਿੰਘ ਨਾਲ ਸਬੰਧਤ ਨਾਦੌਣ ਦੀ ਲੜਾਈ ਇਸੇ ਅਸਥਾਨ ਉੱਤੇ ਹੋਈ ਸੀ, ਹੁਣ ਇੱਥੇ ਇੱਕ ਗੁਰਦੁਆਰਾ ਬਿਰਾਜਮਾਨ ਹੈ ਜਿਸਦੀ ਉਸਾਰੀ ਮਹਾਰਾਜਾ ਰਣਜੀਤ ਸਿੰਘ ਨੇ ਕਰਵਾਈ ਸੀ।

ਬੁੱਲ੍ਹੇ ਸ਼ਾਹ ਨੇ ਨਾਦੌਣ ਬਾਰੇ ਲਿਖਿਆ ਹੈ 'ਆਏ ਨਾਦੌਣ, ਜਾਏ ਕੌਣ' (ਭਾਵ ਨਾਦੌਣ ਆਇਆ ਇਨਸਾਨ ਵਾਪਸ ਨਹੀਂ ਜਾਣਾ ਚਾਹੁੰਦਾ)। ਆਪਣੀ ਮਸ਼ਹੂਰ ਕਵਿਤਾ 'ਬੁੱਲ੍ਹਾ ਕੀ ਜਾਣਾ ਮੈਂ ਕੌਣ' ਵਿੱਚ ਉਹ ਨਾਦੌਣ ਦਾ ਜ਼ਿਕਰ ਕਰਦੇ ਹੋਏ ਲਿਖਦਾ ਹੈ 'ਨਾ ਮੈਂ ਰਹਿੰਦਾ ਵਿੱਚ ਨਾਦੌਣ'।