ਨਾਜਰ ਸਿੰਘ

ਭਾਰਤਪੀਡੀਆ ਤੋਂ

ਨਾਜਰ ਸਿੰਘ (8 ਜੂਨ 1904[1] - 20 ਜੂਨ 2015) ਦੁਨੀਆ ਦੇ ਲੰਮੀ ਉਮਰ ਭੋਗਣ ਵਾਲੇ ਵਿਅਕਤੀਆਂ ਵਿੱਚੋਂ ਇੱਕ ਸੀ।

ਉਹ ਭਾਰਤੀ ਪੰਜਾਬ ਦੇ ਜਲੰਧਰ ਜ਼ਿਲ੍ਹੇ ਵਿੱਚ ਨਕੋਦਰ ਲਾਗੇ ਪੈਂਦੇ ਪਿੰਡ ਫਾਜ਼ਿਲਪੁਰ ਤੋਂ ਕਿਸਾਨ ਪਰਿਵਾਰ ਵਿਚੋਂ ਸੀ ਅਤੇ ਅੱਜ ਤੋਂ ਕੋਈ 50 ਸਾਲ ਪਹਿਲਾਂ 1965 ਵਿੱਚ ਬ੍ਰਿਟੇਨ ਜਾ ਵਸਿਆ ਸੀ। ਬਾਬੂ ਨਾਜਰ ਸਿੰਘ ਨੂੰ ਵਿਸਕੀ ਦਾ ਬੜਾ ਸ਼ੌਂਕ ਸੀ। ਉਹ ਬਾਕਾਇਦਗੀ ਨਾਲ ਰੋਜ਼ਾਨਾ ਵਿਸਕੀ ਦਾ ਇੱਕ ਪੈੱਗ ਲੈਂਦਾ ਸੀ। 111 ਸਾਲਾਂ ਦੀ ਉਮਰ ਵਿੱਚ ਆਪਣੇ ਆਖਰੀ ਦਿਨਾਂ ਵਿੱਚ ਉਹ ਆਪਣੇ ਪਿੰਡ ਫਾਜ਼ਿਲਪੁਰ ਆਇਆ ਹੋਇਆ ਸੀ, ਜਦੋਂ 20 ਜੂਨ 2015 ਨੂੰ ਆਖਰੀ ਸਾਹ ਲਿਆ। ਉਸ ਦੀ ਪਤਨੀ ਨਿਰੰਜਨ ਕੌਰ ਦਾ ਕਰੀਬ 2006 ਵਿੱਚ ਦੇਹਾਂਤ ਹੋ ਚੁੱਕਾ ਸੀ।

ਉਹਨਾਂ ਦੇ ਬੇਟੇ ਹਨ। ਪਰਿਵਾਰ ਵਿੱਚ ਨੌਂ ਬੱਚੇ, 34 ਪੋਤੇ-ਪੋਤੀਆਂ ਅਤੇ 64 ਪੜਪੋਤੇ-ਪੜਪੋਤੀਆਂ ਹਨ। 107 ਸਾਲ ਦੀ ਉਮਰ ਤੱਕ ਉਹ ਗਾਰਡਨਿੰਗ ਕਰਦੇ ਰਿਹਾ।[2]

ਹਵਾਲੇ