ਫਰਮਾ:Geobox

ਨਰਮਦਾ (ਦੇਵਨਾਗਰੀ: नर्मदा, ਗੁਜਰਾਤੀ: નર્મદા), ਜਿਹਨੂੰ ਰੇਵਾ ਵੀ ਕਿਹਾ ਜਾਂਦਾ ਹੈ, ਕੇਂਦਰੀ ਭਾਰਤ ਦਾ ਇੱਕ ਦਰਿਆ ਅਤੇ ਭਾਰਤੀ ਉਪਮਹਾਂਦੀਪ ਦਾ ਪੰਜਵਾਂ ਸਭ ਤੋਂ ਲੰਮਾ ਦਰਿਆ ਹੈ। ਇਹ ਗੋਦਾਵਰੀ ਅਤੇ ਕ੍ਰਿਸ਼ਨਾ ਦਰਿਆਵਾਂ ਮਗਰੋਂ ਪੂਰੀ ਤਰ੍ਹਾਂ ਭਾਰਤ ਵਿੱਚ ਵਗਣ ਵਾਲੇ ਦਰਿਆਵਾਂ ਵਿੱਚੋਂ ਤੀਜਾ ਸਭ ਤੋਂ ਲੰਮਾ ਦਰਿਆ ਹੈ। ਇਹ ਉੱਤਰੀ ਭਾਰਤ ਅਤੇ ਦੱਖਣੀ ਭਾਰਤ ਦੀ ਰਿਵਾਇਤੀ ਸਰਹੱਦ ਹੈ ਅਤੇ ਪੱਛਮ ਵੱਲ 1,312 ਕਿਲੋਮੀਟਰ ਦੀ ਲੰਬਾਈ ਵਿੱਚ ਵਗਦਾ ਹੈ। ਇਹ ਗੁਜਰਾਤ ਵਿੱਚ ਬੜੂਚ ਸ਼ਹਿਰ ਤੋਂ 30 ਕਿ.ਮੀ. ਪੱਛਮ ਵੱਲ ਖੰਭਾਤ ਦੀ ਖਾੜੀ ਰਾਹੀਂ ਅਰਬ ਸਾਗਰ ਵਿੱਚ ਜਾ ਡਿੱਗਦਾ ਹੈ।[1] ਤਪਤੀ ਦਰਿਆ ਅਤੇ ਮਹੀ ਦਰਿਆ ਸਮੇਤ ਇਹ ਪਰਾਇਦੀਪੀ ਭਾਰਤ ਦੇ ਸਿਰਫ਼ ਉਹ ਤਿੰਨ ਪ੍ਰਮੁੱਖ ਦਰਿਆਵਾਂ ਵਿੱਚੋਂ ਇੱਕ ਹੈ ਜੋ ਪੂਰਬ ਤੋਂ ਪੱਛਮ ਵੱਲ ਨੂੰ ਵਗਦੇ ਹਨ। ਇਹ ਸਤਪੁੜਾ ਅਤੇ ਵਿੰਧਿਆ ਲੜੀਆਂ ਵਿਚਕਾਰਲੀ ਦਰਾੜ ਘਾਟੀ ਵਿੱਚੋਂ ਵਗਦਾ ਹੈ।

ਹਵਾਲੇ

ਫਰਮਾ:ਹਵਾਲੇ ਫਰਮਾ:ਦੁਨੀਆ ਦੇ ਦਰਿਆ