ਫਰਮਾ:Infobox book ਦ ਬਲੂਇਸਟ ਆਈ ਟੋਨੀ ਮੋਰੀਸਨ ਦਾ 1970 ਵਿੱਚ ਲਿਖਿਆ ਨਾਵਲ ਹੈ। ਇਹ ਮੋਰੀਸਨ ਦਾ ਪਹਿਲਾ ਨਾਵਲ ਹੈ ਅਤੇ ਉਸ ਨੇ ਉਦੋਂ ਲਿਖਿਆ ਸੀ ਜਦੋਂ ਉਹ ਹਾਵਰਡ ਯੂਨੀਵਰਸਿਟੀ ਵਿੱਚ ਪੜ੍ਹਾਉਂਦੀ ਸੀ ਅਤੇ ਆਪਣੇ ਦੋ ਪੁੱਤਰਾਂ ਦੀ ਆਪਣੇ ਸਿਰ ਪਰਵਰਿਸ਼ ਕਰ ਰਹੀ ਸੀ।[1] ਇਹ ਇੱਕ ਗਰੀਬ ਬਲੈਕ ਕੁੜੀ ਪਿਕੋਲਾ ਦੀ ਜ਼ਿੰਦਗੀ ਦੇ ਇੱਕ ਸਾਲ ਦੀ ਦਿਲ ਦਹਿਲਾ ਦੇਣ ਵਾਲੀ ਕਹਾਣੀ ਹੈ। ਪਿਕੋਲਾ ਇੱਕ ਕਾਲੀ ਨਸਲ ਦੀ ਕੁੜੀ ਹੈ ਜਿਸਦੀ ਗੋਰੀ ਚਮੜੀ ਅਤੇ ਨੀਲੀਆਂ ਅੱਖਾਂ ਕਰ ਕੇ ਲੋਕ ਉਸ ਨਾਲ ਅਜੀਬ ਤਰ੍ਹਾਂ ਪੇਸ਼ ਆਉਂਦੇ ਹਨ। ਉਹ ਅਹਿਸਾਸ ਏ ਕਮਤਰੀ ਦਾ ਸ਼ਿਕਾਰ ਹੋ ਜਾਂਦੀ ਹੈ ਅਤੇ ਘੋਰ ਡਿਪ੍ਰੈਸਨ ਵਿੱਚ ਚਲੀ ਜਾਂਦੀ ਹੈ। ਟੋਨੀ ਨੇ ਪਹਿਲਾਂ ਇਸ ਨੂੰ ਇੱਕ ਕਹਾਣੀ ਦੇ ਰੂਪ ਵਿੱਚ ਲਿਖਿਆ ਸੀ ਪਰ ਬਾਅਦ ਵਿਸਥਾਰ ਕਰਦਿਆਂ ਇਸਨੂੰ ਨਾਵਲ ਵਿੱਚ ਢਾਲ ਦਿੱਤਾ। ਇਹ ਓਦੋਂ ਦੀ ਗੱਲ ਹੈ ਜਦ ਟੋਨੀ ਮੋਰੀਸਨ ਦਾ ਹਾਲੇ ਤਲਾਕ ਹੋਇਆ ਹੀ ਸੀ ਅਤੇ ਉਹ ਉਹਨਾਂ ਹਾਲਾਤਾਂ ਤੋਂ ਕਾਫੀ ਪ੍ਰਭਾਵਿਤ ਸੀ। ਕਹਾਣੀ ਵਿੱਚ ਪਿਕੋਲਾ ਨੂੰ ਇੱਕ ਫਿਲਮੀ ਅਦਾਕਾਰਾ ਸ਼ੈਰਲੀ ਟੈਮਪਲ ਦੀਆਂ ਅੱਖਾਂ ਬਹੁਤ ਪਸੰਦ ਹੁੰਦੀਆਂ ਹਨ। ਉਸਦੀ ਬਹੁਤ ਇੱਛਾ ਸੀ ਕਿ ਇਸ ਤਰ੍ਹਾਂ ਦੀਆਂ ਅੱਖਾਂ ਉਸਦੀਆਂ ਵੀ ਹੋਣ। ਉਹ ਰੋਜ ਐਵੇਂ ਦੀਆਂ ਅੱਖਾਂ ਰੱਬ ਤੋਂ ਮੰਗਦੀ। ਆਪਣੇ ਨਾਲ ਹੁੰਦੇ ਨਸਲੀ ਵਿਤਕਰੇ ਅਤੇ ਘਰੇਲੂ ਸਮੱਸਿਆਵਾਂ ਨੂੰ ਲੈਕੇ ਉਹ ਏਨੀ ਦੁਖੀ ਸੀ ਕਿ ਉਸਦਾ ਵਿਸ਼ਵਾਸ ਸੀ ਕਿ ਜੇਕਰ ਇੱਕ ਵਾਰ ਉਸਨੂੰ ਇਸ ਤਰ੍ਹਾਂ ਦੀਆਂ ਨੀਲੀਆਂ ਅੱਖਾਂ ਮਿਲ ਜਾਣ ਤਾਂ ਸਾਰਾ ਕੁਝ ਠੀਕ ਹੋ ਜਾਵੇਗਾ। ਸਾਰੀ ਕਹਾਣੀ ਇਸੇ ਦੁਆਲੇ ਘੁੰਮਦੀ ਹੈ।

ਹਵਾਲੇ

ਫਰਮਾ:ਹਵਾਲੇ