ਫਰਮਾ:Infobox residential college

ਦੇਸ਼ ਭਗਤ ਕਾਲਜ ਬਰੜਵਾਲ 1982 ਵਿੱਚ ਸ਼ੁਰੂ ਹੋਇਆ। ਇਹ ਕਾਲਜ ਧੂਰੀ ਤੋਂ 7.5 ਕਿਲੋਮੀਟਰ, ਸੰਗਰੂਰ ਤੋਂ 21.4 ਕਿਲੋਮੀਟਰ ਦੀ ਦੂਰੀ ਤੇ ਹੈ। ਸ੍ਰੀ ਐਸ.ਕੇ. ਟੁਟੇਜਾ ਸੇਵਾਮੁਕਤ ਆਈ.ਏ.ਐਸ., ਸੇਵਾਮੁਕਤ ਡੀ.ਆਈ.ਜੀ. ਪਰਮਜੀਤ ਸਿੰਘ ਗਿੱਲ ਅਤੇ ਇਲਾਕੇ ਦੇ ਦਾਨੀ ਸੱਜਣਾਂ ਦੇ ਸਾਂਝੇ ਹੰਭਲੇ ਸਦਕਾ ਇਹ ਸੰਸਥਾ ਹੋਂਦ ਵਿੱਚ ਆਇਆ। ਇਸ ਕਾਲਜ ਦਾ ਖੇਤਰਫਲ 70 ਏਕੜ ਦੇ ਕਰੀਬ ਹੈ।[1] ਇਸ ਕਾਲਜ ਨੂੰ ਪੰਜਾਬੀ ਯੂਨੀਵਰਸਿਟੀ ਪਟਿਆਲਾ ਤੋਂ ਮਾਨਤਾ ਪ੍ਰਾਪਤ ਹੈ।

ਕੋਰਸ

ਕਾਲਜ ਵਿੱਚ ਬੀ.ਏ., ਬੀ.ਸੀ.ਏ., ਪੀ.ਜੀ.ਡੀ.ਸੀ.ਏ., ਐਮ.ਐਸਸੀ. (ਆਈ.ਟੀ.) ਦੇ ਕੋਰਸ ਚੱਲ ਰਹੇ ਹਨ।

ਸਹੂਲਤਾਂ

ਵਿਦਿਆਰਥੀਆਂ ਦੇ ਬਹੁਪੱਖੀ ਵਿਕਾਸ ਲਈ ਲਾਇਬਰੇਰੀ ਵਿੱਚ ਅਖ਼ਬਾਰਾਂ, ਮੈਗਜ਼ੀਨਾਂ ਅਤੇ ਪ੍ਰਤੀਯੋਗੀ ਪ੍ਰੀਖਿਆਵਾਂ ਪਾਸ ਕਰਨ ਲਈ ਕਿਤਾਬਾਂ, 3 ਹਾਈ ਟੈਕ ਕੰਪਿਊਟਰ ਲੈਬਾਂ, ਇੰਟਰਨੈਟ, ਐਲ.ਸੀ.ਡੀ., ਪ੍ਰੋਜੈਕਟਰ ਆਦਿ ਵਿਦਿਆਥੀਆਂ ਨੂੰ ਕੰਪਿਊਟਰ ਵਿਸ਼ੇ ਵਿੱਚ ਉਚ ਪੱਧਰੀ ਗਿਆਨ ਪ੍ਰਦਾਨ ਕਰਨ ਵਿੱਚ ਯੋਗਦਾਨ ਪਾ ਰਹੇ ਹਨ। ਐਨ.ਸੀ.ਸੀ., ਐਨ.ਐਸ.ਐਸ., ਖੇਡਾਂ ਅਤੇ ਯੂਥ ਕਲੱਬ ਦੀਆਂ ਗਤੀਵਿਧੀਆਂ ਹੁੰਦੀਆ ਹਨ।ਕਾਲਜ ਵਿੱਖੇ ਖੋ-ਖੋ, ਕੁਸ਼ਤੀ, ਬਾਕਸਿੰਗ ਅਤੇ ਕਰਾਸ ਕੰਟਰੀ ਮੁਕਾਬਲੇ ਕਰਵਾਏ ਜਾਂਦੇ ਹਨ।

ਹਵਾਲੇ

ਫਰਮਾ:ਹਵਾਲੇ ਫਰਮਾ:ਪੰਜਾਬ ਦੀਆਂ ਸਿੱਖਿਆ ਸੰਸਥਾਂਵਾਂ