ਦੀਦਾਰ ਸਿੰਘ ਪਰਦੇਸੀ
ਫਰਮਾ:Infobox musical artist ਦੀਦਾਰ ਸਿੰਘ ਪਰਦੇਸੀ ਯੂਕੇ ਵਿੱਚ ਰਹਿੰਦਾ ਪ੍ਰਸਿੱਧ ਪੰਜਾਬੀ ਗਾਇਕ ਹੈ। ਉਸਤਾਦ ਅਲੀ ਅਕਬਰ ਖਾਂ ਸਾਹਿਬ ਨੇ ਹੀਰ ਵਾਰਿਸ ਸ਼ਾਹ ਸੁਣਕੇ ਉਸਨੂੰ ਆਪਣੇ ਹੱਥ ਦੀ ਹੀਰੇ ਦੀ ਮੁੰਦਰੀ ਅਤੇ ਸੋਨੇ ਦੇ ਬਟਨ ਤੋਹਫੇ ਵਜੋਂ ਦੇ ਦਿੱਤੇ ਸਨ। ਪਹਿਲਾਂ ਉਹ ਅਫ਼ਰੀਕਾ ਵਿੱਚ ਰਿਹਾ।
ਜੀਵਨੀ
ਦੀਦਾਰ ਸਿੰਘ ਦਾ ਜਨਮ ਪੱਤੜ ਕਲਾਂ, ਜ਼ਿਲ੍ਹਾ ਜਲੰਧਰ, ਬਰਤਾਨਵੀ ਪੰਜਾਬ ਵਿੱਚ ਸ. ਮੱਘਰ ਸਿੰਘ ਅਤੇ ਮਾਤਾ ਰਤਨ ਕੌਰ ਦੇ ਘਰ 14 ਜੁਲਾਈ 1937 (ਸਾਉਣ ਦੀ ਸੰਗਰਾਂਦ)[1]
5 ਸਾਲ ਦੀ ਛੋਟੀ ਉਮਰ ਵਿੱਚ ਹੀ ਦੀਦਾਰ ਲੋਕਗੀਤ, ਸ਼ਬਦ ਅਤੇ ਭਜਨ ਗਾਉਣ ਲੱਗ ਪਿਆ ਸੀ। ਛੋਟੀ ਉਮਰ ਵਿੱਚ ਹੀ ਉਹ ਕੀਨੀਆ, ਅਫ਼ਰੀਕਾ ਚਲਾ ਗਿਆ ਸੀ ਅਤੇ ਅਧਿਆਪਕ ਬਣ ਗਿਆ।
ਲੋਕ ਉਸਨੂੰ ਵਧੇਰੇ ਕਰ ਕੇ ਗਾਇਕ ਵਜੋਂ ਵੱਧ ਜਾਣਦੇ ਹਨ। ਮੁਹੰਮਦ ਰਫ਼ੀ ਇੱਕ ਵਾਰ ਕਿਸੇ ਸਮਾਗਮ ਲਈ ਨੈਰੋਬੀ ਗਏ ਸਨ। ਦੀਦਾਰ ਨੇ ਉਹਨਾਂ ਤੋਂ ਇਜਾਜ਼ਤ ਲੈ ਕੇ ਉਹਨਾਂ ਦਾ ਹੀ ਗੀਤ, 'ਚੌਦਵੀਂ ਕਾ ਚਾਂਦ ਹੋ' ਸੁਣਾਇਆ। ਰਫ਼ੀ ਸਾਹਿਬ ਨੇ ਮੰਚ ਤੇ ਜਾ ਕੇ ਉਸਨੂੰ ਘੁੱਟ ਕੇ ਗਲਵੱਕੜੀ ਪਾ ਲਈ ਅਤੇ ਕਿਹਾ, 'ਅਰੇ ਯਾਰ ਆਪ ਤੋ ਯਹਾਂ ਕੇ ਰਫ਼ੀ ਹੋ...ਸਾਊਥ ਅਫ਼ਰੀਕਾ ਕੇ ਰਫ਼ੀ...।'[2]
ਐਲਬਮ
- ਅੰਬੀ ਦਾ ਬੂਟਾ
- ਸਲਮਾ ਕੀ ਯਾਦ ਮੇਂ
- ਪਿਆਸੀਆਂ ਰੂਹਾਂ
- ਹਸਰਤੇਂ, ਟੁੱਟੇ ਦਿਲ
- ਦਸਮੇਸ਼ ਦਾ ਦੀਦਾਰ
- ਬੇਕਰਾਰੀ (ਗ਼ਜ਼ਲਾਂ),
- ਕੱਚ ਦਾ ਗਿਲਾਸ
ਮਸ਼ਹੂਰ ਗੀਤ
- ਰਾਤ ਚਾਨਣੀ ਮੈਂ ਟੁਰਾਂ
- ਅੰਬੀ ਦਾ ਬੂਟਾ
- ਤੇਰੇ ਕੰਨਾਂ ਨੂੰ ਸੋਹਣੇ ਬੁੰਦੇ
- ਟੁੱਟੇ ਦਿਲ ਨਹੀਂ ਜੁੜਦੇ
- ਕਪਾਵਾਂ ਵਿੱਚ ਆਜਾ ਗੋਰੀਏ
ਹਵਾਲੇ
- ↑ ਸਟਾਰ, 15 ਜੁਲਾਈ 2010[ਮੁਰਦਾ ਕੜੀ]
- ↑ "ਸੱਚੀਂ ਮਹਾਨ ਹੈ ਪਰਦੇਸ ਵਸਦਾ ਗਾਇਕ ਦੀਦਾਰ ਸਿੰਘ ਪਰਦੇਸੀ - ਸਵਰਨ ਸਿੰਘ ਟਹਿਣਾ". Archived from the original on 2016-03-04. Retrieved 2014-10-19.