ਫਰਮਾ:Infobox book

ਦ ਰੇਜਰ'ਜ਼ ਐੱਜ ਵਿਲੀਅਮ ਸਮਰਸੈਟ ਮਾਮ ਦਾ 1944 ਵਿੱਚ ਛਪਿਆ ਇੱਕ ਅੰਗਰੇਜ਼ੀ ਨਾਵਲ ਹੈ।

ਦਾ ਰੇਜਰ'ਜ਼ ਐੱਜ ਇੱਕ ਅਮਰੀਕੀ ਪਾਇਲਟ, ਲੈਰੀ ਡੈਰੇਲ ਦੀ ਕਹਾਣੀ ਦੱਸਦਾ ਹੈ। ਉਹ ਵਿਸ਼ਵ ਯੁੱਧ ਵਿੱਚ ਭਿਅੰਕਰ ਅਨੁਭਵਾਂ ਦੇ ਸਦਮੇ ਵਿੱਚ ਹੈ, ਅਤੇ ਆਪਣੀ ਜ਼ਿੰਦਗੀ ਵਿੱਚ ਸ਼੍ਰੋਮਣੀ ਅਰਥ ਦੀ ਖੋਜ ਵਿੱਚ ਲੱਗ ਪੈਂਦਾ ਹੈ। ਕਹਾਣੀ ਲੈਰੀ ਦੇ ਦੋਸਤਾਂ ਅਤੇ ਜਾਣਕਾਰਾਂ ਦੀਆਂ ਨਿਗਾਹਾਂ ਤੋਂ ਸ਼ੁਰੂ ਹੁੰਦੀ ਹੈ, ਉਹ ਯੁੱਧ ਦੇ ਬਾਅਦ ਉਸ ਦੀ ਸ਼ਖ਼ਸੀਅਤ ਵਿੱਚ ਆਈ ਤਬਦੀਲੀ ਨੂੰ ਦੇਖਦੇ ਹਨ। ਉਹ ਰਵਾਇਤੀ ਜੀਵਨ ਨੂੰ ਰੱਦ ਕਰਦਾ ਹੈ ਅਤੇ ਅਰਥਪੂਰਨ ਅਨੁਭਵਾਂ ਦੀ ਖੋਜ ਵੱਲ ਤੁਰ ਪੈਂਦਾ ਹੈ। ਇਹ ਤਬਦੀਲੀ ਉਸ ਨੂੰ ਪ੍ਰਫੁੱਲਤ ਹੋਣ ਵਿੱਚ ਸਹਾਇਕ ਹੁੰਦੀ ਹੈ, ਜਦ ਕਿ ਵਧੇਰੇ ਪਦਾਰਥਕ ਲਾਲਸਾਵਾਂ ਦੇ ਵਿੰਨੇ ਪਾਤਰਾਂ ਦੀ ਕਿਸਮਤ ਪੁੱਠੀ ਹੋ ਜਾਂਦੀ ਹੈ।

ਪਲਾਟ

ਮਾਮ ਨੇ ਇਹ ਨਾਵਲ ਉਤਮ ਪੁਰਖ (ਇੱਕ ਨਿਮਾਣਾ ਜਿਹਾ ਲੇਖਕ) ਬਿਰਤਾਂਤ ਵਿੱਚ ਲਿਖਿਆ ਹੈ। ਨਾਵਲੀ ਕਥਾ ਦੇ ਅਰੰਭ ਵਿੱਚ ਹੀ ਲੈਰੀ ਤੇ ਉਸਦੀ ਮੰਗੇਤਰ ਪਿਆਰੀ ਇਜ਼ਾਬੈਲ ਟੈਨਿਸ ਦੀ ਬਾਜ਼ੀ ਲਗਾ ਕੇ ਕਮਰੇ ਵਿੱਚ ਦਾਖਲ ਹੁੰਦੇ ਹਨ। ਲੈਰੀ ਇਜ਼ਾਬੈਲ ਨੂੰ ਬੇਪਨਾਹ ਮੁਹੱਬਤ ਕਰਦਾ ਹੈ। ਪਰ ਅਚਾਨਕ ਕੋਈ ਅੰਤਾਂ ਦੀ ਉਦਾਸੀ ਲੈਰੀ ਦੀ ਰੂਹ ਅੰਦਰ ਵਸ ਗਈ ਹੈ। ਹੁਣ ਉਹ ਜ਼ਿੰਦਗੀ ਦੇ ਮੂਲ ਅਤੇ ਮਕਸਦ ਬਾਰੇ ਸਵਾਲਾਂ ਦੇ ਜਵਾਬ ਭਾਲ ਰਿਹਾ ਹੈ। ਇਜ਼ਾਬੈਲ ਐਸ਼ ਅਤੇ ਉਪਰਲੇ ਦਾਇਰਿਆਂ ਵਿੱਚ ਵਿਚਰਨਾ ਚਾਹੁੰਦੀ ਹੈ। ਹੁਣ ਉਹ ਲੈਰੀ ਦੀ ਉਦਾਸੀ ਵੇਖ ਉਸ ਨਾਲ ਵਿਆਹ ਕਰਵਾਉਣ ਤੋਂ ਮੁੱਕਰ ਜਾਂਦੀ ਹੈ।