ਤਾਰਾ ਸਿੰਘ

ਭਾਰਤਪੀਡੀਆ ਤੋਂ

ਫਰਮਾ:Infobox writer ਤਾਰਾ ਸਿੰਘ ((1929-1993)) ਇੱਕ ਪੰਜਾਬੀ ਕਵੀ ਹੈ। ਤਾਰਾ ਸਿੰਘ ਪੰਜਾਬੀ ਸਾਹਿਤ ਦੀ ਬਹੁ-ਆਯਾਮੀ ਤੇ ਬਹੁ-ਪਾਸਾਰਾਂ ਵਾਲੀ ਪ੍ਰਤਿਭਾਵਾਨ ਸ਼ਖਸੀਅਤ ਸੀ, ਜੋ ਕਿ ਸਦਾ ਆਪਣੇ ਪਾਠਕਾਂ ਤੇ ਦੋਸਤਾਂ ਦੇ ਚੇਤਿਆਂ ਵਿੱਚ ਵਸਦੀ ਰਹੇਗੀ।[1]

ਕਾਵਿ ਕਲਾ

ਤਾਰਾ ਸਿੰਘ ਨਵੀਂ ਕਵਿਤਾ ਤੇ ਕਾਵਿਕਤਾ ਦੀ ਤਲਾਸ਼ ਅਤੇ ਸਿਰਜਣਾ ਵਿੱਚ ਲਗਾਤਾਰ ਲੱਗਿਆ ਰਿਹਾ। ਉਸ ਦੀ ਕਵਿਤਾ ਹਰ ਤਰ੍ਹਾਂ ਦੇ ਵਾਦ-ਵਿਵਾਦ ਤੋਂ ਮੁਕਤ ਸੀ ਅਤੇ ਉਹ ਜ਼ਿੰਦਗੀ ਦੇ ਯਥਾਰਥ ਨੂੰ ਪਛਾਣਦਾ ਹੈ ਅਤੇ ਆਪਣੇ ਅਨੁਭਵਾਂ ਨੂੰ ਸ਼ਬਦਾਂ ਦਾ ਜਾਮਾ ਪਹਿਨਾਉਂਦਾ ਹੈ।[1] ਕਵਿਤਾ ਦੀ ਪ੍ਰਗੀਤਕਤਾ, ਲੈਅ ਤੇ ਰਿਦਮ ਅਤੇ ਸਹਿਜ ਤੇ ਸੁਹਜ ਉਸ ਦੀ ਕਵਿਤਾ ਦੀ ਪਛਾਣ ਹਨ। ਉਹ ਬਿਨਾਂ ਕਿਸੇ ਕੁਰਸੀ ਦੇ ਨਿਰੋਲ ਆਪਣੀ ਮੌਲਿਕਤਾ ਦੇ ਬਲ ਸਦਕਾ ਆਪਣੇ ਪਾਠਕਾਂ ਵਿੱਚ ਸਵੀਕਾਰਿਆ ਗਿਆ ਤੇ ਪੰਜਾਬੀ ਸਾਹਿਤ ਵਿੱਚ ਚੰਗੇ ਕਵੀ ਵਜੋਂ ਸਥਾਪਤ ਹੋਇਆ। ਉਸਨੇ ਆਪਣੀ ਕਵਿਤਾ ਨੂੰ ਕਦੇ ਵੀ ਅਕਵਿਤਾ ਨਾ ਬਣਨ ਦਿੱਤਾ।[2]

ਰਚਨਾਵਾਂ

ਕਾਵਿ-ਸੰਗ੍ਰਹਿ

ਕਵਿਤਾ ਦਾ ਨਮੂਨਾ

ਮੋਮਬੱਤੀਆਂ

<poem>ਕਾਹਨੂੰ ਬਾਲਦੈਂ ਬਨੇਰਿਆਂ ’ਤੇ ਮੋਮਬੱਤੀਆਂ ਲੰਘ ਜਾਣ ਦੇ ਬਾਜ਼ਾਰ ’ਚੋਂ ਹਵਾਵਾਂ ਤੱਤੀਆਂ

ਬੂਹੇ ਤੇ ਸ਼ਰਮਿੰਦਗੀ ਦੇ ਦਾਗ਼ ਰਹਿਣ ਦੇ ਬਦਨਾਮ ਰਾਜਨੀਤੀ ਦੇ ਸੁਰਾਗ਼ ਰਹਿਣ ਦੇ

ਆਉਣ ਵਾਲਿਆਂ ਨੇ ਅੱਜ ਦਾ ਕਸੂਰ ਲੱਭਣਾ ਇਨ੍ਹਾਂ ਘਰਾਂ ਵਿੱਚ ਬੁਝੇ ਹੋਏ ਚਿਰਾਗ਼ ਰਹਿਣ ਦੇ

ਕਿੱਥੇ ਜਾਏਂਗਾ? ਦਿਸ਼ਾਵਾਂ ਸਭ ਲਹੂ-ਤੱਤੀਆਂ ਕਾਹਨੂੰ ਬਾਲਦੈਂ ਬਨੇਰਿਆਂ ਤੇ ਮੋਮਬੱਤੀਆਂ

ਸੁੱਚੀ ਰੱਤ ਨਾਲ ਪੋਚੀ ਹੋਈ ਥਾਂ ਰਹਿਣ ਦੇ ਇਨ੍ਹਾਂ ਕੰਧਾਂ ਉੱਤੇ ਉਕਰੇ ਹੋਏ ਨਾਂ ਰਹਿਣ ਦੇ

ਕੁਝ ਬੇਕਸੂਰ ਚੀਕਾਂ ਵਾਲੇ ਖੇਤ ਰਹਿਣ ਦੇ ਕੁਝ ਸਾਜਿਸ਼ਾਂ ਦੇ ਮਾਰੇ ਹੋਏ ਗਿਰਾਂ ਰਹਿਣ ਦੇ

ਐਵੇਂ ਭਾਲ ਨਾ ਖ਼ਿਜ਼ਾਵਾਂ ਵਿੱਚ ਫੁੱਲ-ਪੱਤੀਆਂ ਅਜੇ ਬਾਲ ਨਾ ਬਨੇਰਿਆਂ ’ਤੇ ਮੋਮਬੱਤੀਆਂ

ਸੂਹਾ ਬੂਰ ਤਲਵਾਰਾਂ ਉਤੋਂ ਝੜ ਜਾਣ ਦੇ ਗੁੱਸਾ ਥੋਥਿਆਂ ਵਿਚਾਰਾਂ ਉਤੋਂ ਝੜ ਜਾਣ ਦੇ

ਜਿਹੜੇ ਘਰਾਂ ਉੱਤੇ ਲਹੂ ਦੇ ਨਿਸ਼ਾਨ ਲਿਖੇ ਨੇ ਉਹ ਨਿਸ਼ਾਨ ਵੀ ਦੀਵਾਰਾਂ ਉਤੋਂ ਝੜ ਜਾਣ ਦੇ

ਕਾਲੀ ਰੁੱਤ ਨੇ ਸੁਗੰਧਾਂ ਕੁੱਲ ਸਾੜ ਘਤੀਆਂ ਅਜੇ ਬਾਲ ਨਾ ਬਨੇਰਿਆਂ `ਤੇ ਮੋਮਬੱਤੀਆਂ

ਜਦੋਂ ਗੱਲ ਤੇ ਦਲੀਲ ਬਲਵਾਨ ਨਾ ਰਹੇ ਉਦੋਂ ਤੇਗ਼ ਤਲਵਾਰ ਵੀ ਮਿਆਨ ਨਾ ਰਹੇ

ਐਸੀ ਵਗੀ ਏ ਹਵਾ ਅਸੀਂ ਅੱਖੀਂ ਦੇਖਿਆ ਜਿੰਦ ਜਾਨ ਕਹਿਣ ਵਾਲੇ ਜਿੰਦ ਜਾਨ ਨਾ ਰਹੇ

ਨਹੀਂ ਰੁਕੀਆਂ ਹਵਾਵਾਂ ਅਜੇ ਮਾਣ-ਮਤੀਆਂ ਅਜੇ ਬਾਲ ਨਾ ਬਨੇਰਿਆਂ ਤੇ ’ਮੋਮਬੱਤੀਆਂ ਲੰਘ ਜਾਣ ਦੇ ਬਾਜ਼ਾਰਾਂ ’ਚੋਂ ਹਵਾਵਾਂ ਤੱਤੀਆਂ</poem>[4]

ਬਾਹਰੀ ਲਿੰਕ

ਹਵਾਲੇ

  1. 1.0 1.1 "ਭਾਰਤੀ ਸਾਹਿਤ ਦੇ ਨਿਰਮਾਤਾ-ਤਾਰਾ ਸਿੰਘ". 
  2. ਸਾਹਿਤਕ ਸ੍ਵੈ-ਜੀਵਨੀ (ਜਦੋਂ ਸ਼ਬਦ ਜਾਗਿਆ), ਲੇਖਕ:ਸਤਿੰਦਰ ਸਿੰਘ ਨੂਰ,ਪਬਲੀਕੇਸ਼ਨ ਬਿਊਰੋ-ਪੰਜਾਬੀ ਯੂਨੀਵਰਸਿਟੀ,ਪਟਿਆਲਾ। ਪੰਨਾ 77
  3. ਸਿੰਘ, ਤਾਰਾ (1944). "ਫ਼ਰਾਂਸ ਦੀਆਂ ਰਾਤਾਂ" (PDF). pa.wikisource.org. ਪ੍ਰੀਤ ਨਗਰ ਸ਼ਾਪ, ਨਿਸਬਤ ਰੋਡ, ਲਾਹੌਰ. 
  4. Dictionary of Punjabi Literature: A-L. Vol. 1 edited by R. P. Malhotra, Kuldeep Arora, page 361

ਫਰਮਾ:ਪੰਜਾਬੀ ਲੇਖਕ ਫਰਮਾ:ਸਾਹਿਤ ਅਕਾਦਮੀ ਇਨਾਮ ਜੇਤੂ