ਧੰਨਵਾਦੀਆ ਮਿਸਲ ਗੁਲਾਬ ਸਿੰਘ ਡੱਲੇਵਾਲੀਆ ਇਸ ਮਿਸਲ ਦਾ ਮੋਢੀ ਸੀ। ਇਸ ਮਿਸਲ ਵਿੱਚ 5000 ਘੋੜਸਵਾਰ ਸਨ। ਗੁਲਾਬ ਸਿੰਘ ਡੱਲੇਵਾਲੀਆ ਦੀ ਮੌਤ 1759 ਵਿੱਚ ਹੋਈ ਸੀ। ਉਹਨਾਂ ਦਾ ਸਬੰਧ ਖੱਤਰੀ ਜਾਤੀ ਨਾਲ ਸੀ। ਉਹਨਾਂ ਦਾ ਜਨਮ ਸਥਾਨ ਧੰਨਵਾਲੀਆ ਜੋ ਡੇਰਾ ਬਾਬਾ ਨਾਨਕ ਦੇ ਨੇੜੇ ਹੈ ਜੋ ਸ਼੍ਰੀ ਅੰਮ੍ਰਿਤਸਰ ਤੋਂ 50 ਕਿਲੋਮੀਟਰ ਦਰਿਆ ਰਾਵੀ ਦੇ ਸੱਜੇ ਕੰਢੇ ਤੇ ਸਥਿਤ ਹੈ। ਇਸ ਮਿਸਲ ਨੇ ਮਾਝਾ ਦੇ ਖੇਤਰ ਵਿੱਚ ਨਕੋਦਰ, ਰਾਹੋ, ਫਿਲੋਰ ਅਤੇ ਬਿਲਗਾ ਦੇ ਖੇਤਰਾਂ 'ਚ ਰਾਜ ਕੀਤਾ ਸੀ। ਗੁਲਾਬ ਸਿੰਘ ਡੱਲੇਵਾਲੀਆ ਦੀ ਮੌਤ ਤੋਂ ਬਾਅਦ ਉਸ ਦਾ ਉਤਰਾਅਧੀਕਾਰੀ ਸਰਦਾਰ ਤਾਰਾ ਸਿੰਘ ਘਾਬਾ (1717-1807) ਇਸ ਮਿਸਲ ਦਾ ਰਾਜ ਭਾਗ ਸੰਭਾਲਿਆ। ਇਹਨਾਂ ਨੇ ਆਪਣੇ ਰਾਜ ਨੂੰ ਅੰਬਾਲਾ ਤੱਕ ਵਧਾਇਆ। ਇਹਨਾਂ ਦੀ ਮੌਤ ਤੋਂ ਬਾਅਦ ਮਹਾਰਾਜਾ ਰਣਜੀਤ ਸਿੰਘ ਨੇ ਇਸ ਮਿਸਲ ਨੂੰ ਆਪਣੇ ਨਾਲ ਮਿਲਾ ਲਿਆ।[1]

ਹਵਾਲੇ

ਫਰਮਾ:ਹਵਾਲੇ ਫਰਮਾ:ਸਿੱਖੀ-ਅਧਾਰ

ਫਰਮਾ:ਸਿੱਖ ਮਿਸਲਾਂ