ਡਾ. ਜੋਗਿੰਦਰ ਸਿੰਘ ਰਾਹੀ

ਫਰਮਾ:Infobox writer

ਜੋਂਗਿੰਦਰ ਸਿੰਘ ਰਾਹੀ (18 ਫ਼ਰਵਰੀ 1937 - 17 ਜਨਵਰੀ 2010[1]) ਪੰਜਾਬੀ, ਲੇਖਕ, ਸਾਹਿਤ ਅਲੋਚਕ, ਸੰਪਾਦਕ, ਅਨੁਵਾਦਕ ਅਤੇ ਅਧਿਆਪਕ ਸਨ। ਉਹਨਾਂ ਨੂੰ ਪੰਜਾਬੀ ਤੋਂ ਇਲਾਵਾ ਉਰਦੂ, ਫ਼ਾਰਸੀ, ਹਿੰਦੀ ਅਤੇ ਅੰਗਰੇਜ਼ੀ ਭਾਸ਼ਾਵਾਂ ਦਾ ਵੀ ਚੰਗਾ ਗਿਆਨ ਸੀ।

ਜੀਵਨ

ਜਨਮ

ਜੋਗਿੰਦਰ ਸਿੰਘ ਦਾ ਜਨਮ 18 ਫ਼ਰਵਰੀ 1937 ਨੂੰ ਇਕਬਾਲ ਸਿੰਘ ਕਾਹਲੋਂ ਦੇ ਘਰ ਮਾਤਾ ਜਸਵੰਤ ਕੌਰ ਦੀ ਕੁੱਖੋਂ ਚੱਕ ਨੰ 5 ਡਾਕਖ਼ਾਨਾ ਰੀਨਾਲਾ ਖੁਰਦ ਤਹਿਸੀਲ ਉਕਾੜਾ (ਹੁਣ ਪਾਕਿਸਤਾਨ) ਵਿਖੇ ਪੈਦਾ ਹੋਇਆ ਸੀ।

ਕੈਰੀਅਰ

ਜੋਗਿੰਦਰ ਸਿੰਘ ਰਾਹੀ ਨੇ ਡੀ. ਏ. ਵੀ. ਕਾਲਜ ਅੰਮ੍ਰਿਤਸਰ ਤੋਂ ਆਪਣੇ ਅਧਿਆਪਨ ਕਾਰਜ ਸ਼ੁਰੂ ਕੀਤਾ। 1971 ਵਿੱਚ ਗੁਰੂ ਨਾਨਕ ਦੇਵ ਯੂਨੀਵਰਸਿਟੀ ਦੇ ਇਤਿਹਾਸ ਵਿਭਾਗ ਵਿਖੇ ਆ ਗਏ। ਮਗਰੋਂ 1973 ਵਿੱਚ ਉਹ ਉਥੇ ਹੀ ਪੰਜਾਬੀ ਵਿਭਾਗ ਵਿੱਚ ਲੈਕਚਰਾਰ ਨਿਯੁਕਤ ਹੋ ਗਏ ਅਤੇ ਨਾਲ ਹੀ ਪੰਜਾਬੀ ਨਾਵਲ: ਰੂਪ ਤੇ ਪ੍ਰਕਾਰਜ ਵਿਸ਼ੇ ਉੱਪਰ ਖੋਜ ਕਾਰਜ ਕਰਨ ਲੱਗੇ ਅਤੇ 1976 ਵਿੱਚ ਡਾਕਟਰੇਟ ਦੀ ਉਪਾਧੀ ਹਾਸਲ ਕਰ ਲਈ। ਲੈਕਚਰਾਰ ਤੋਂ ਬਾਅਦ ਉਹ ਰੀਡਰ, ਪ੍ਰੋਫ਼ੈਸਰ, ਡੀਨ ਵਿਦਿਆਰਥੀ ਭਲਾਈ ਅਤੇ ਸਕੱਤਰ ਵਾਈਸ ਚਾਂਸਲਰ ਦੇ ਪ੍ਰਸ਼ਾਸਕੀ ਅਹੁਦਿਆਂ ਤਕ ਪੁੱਜੇ। 1991 ਵਿੱਚ ਯੂ.ਜੀ.ਸੀ. ਨੇ ਨੈਸ਼ਨਲ ਲੈਕਚਰਰ ਘੋਸ਼ਿਤ ਕੀਤਾ। ਫਿਰ ਉਹ ਤਿੰਨ ਸਾਲ ਲਈ ਹਿੰਦੁਸਤਾਨ ਦੇ ਸਭ ਤੋਂ ਵੱਡੇ ਸਾਹਿਤ ਪੁਰਸਕਾਰ ‘ਸਰਸਵਤੀ ਸਨਮਾਨ’ ਦੀ ਪੰਜਾਬੀ ਭਾਸ਼ਾ ਸਮਿਤੀ ਦਾ ਕਨਵੀਨਰ ਰਹੇ। ਇੰਡੀਅਨ ਇੰਸਟੀਚਿਊਟ ਆਫ਼ ਐਡਵਾਂਸਡ ਸਟੱਡੀ, ਸ਼ਿਮਲਾ ਵਿਖੇ ਵੀ ਉਸ ਕੁਝ ਵਕਤ ਫੈਲੋ ਰਹੇ।[2]

ਰਚਨਾਵਾਂ

ਸੰਪਾਦਨਾ

  • ਜਗ-ਬੀਤੀ ਹੱਡ ਬੀਤੀ (ਸੰਪਾਦਨਾ,1972)
  • ਨਾਨਕ ਸਿੰਘ ਦੀ ਨਾਵਲਕਾਰੀ (ਸੰਪਾਦਨਾ)

ਆਲੋਚਨਾ

  • ਪੰਜਾਬੀ ਨਾਵਲ (ਨਾਨਕ ਸਿੰਘ ਪੁਸਤਕਮਾਲਾ, ਅੰਮ੍ਰਿਤਸਰ, 1978)
  • ਮਸਲੇ ਗਲਪ ਦੇ (ਨਾਨਕ ਸਿੰਘ ਪੁਸਤਕਮਾਲਾ, ਅੰਮ੍ਰਿਤਸਰ, 1992)
  • ਸਮਾਂ ਤੇ ਸੰਵਾਦ (1997)
  • ਜੋਤ-ਜੁਗਤ ਕੀ ਬਾਰਤਾ (ਨਾਨਕ ਸਿੰਘ ਪੁਸਤਕ ਮਾਲਾ, ਅੰਮ੍ਰਿਤਸਰ 2006)
  • ਪ੍ਰੇਮ ਪ੍ਰਕਾਸ਼ ਦੀਆਂ ਕਹਾਣੀਆਂ ਵਿੱਚ ਕਪਾਲ
  • ਪੰਜਾਬੀ ਕਹਾਣੀ ਦਾ ਸਫ਼ਰ ਤੇ ਸ਼ਾਸਤ੍ਰ
  • ਪੰਜਾਬੀ ਆਲੋਚਨਾ ਦੇ ਅਣਗੌਲੇ ਪੱਖ

ਅਨੁਵਾਦ

  • ਰੁੱਖ ਤੇ ਰਿਸ਼ੀ (ਡਾ. ਹਰਿਭਜਨ ਸਿੰਘ ਦੀ ਲੰਮੀ ਨਜ਼ਮ ਦਾ ਅੰਗਰੇਜ਼ੀ ਵਿਚ)

ਹਵਾਲੇ