ਡਾ. ਜਸਪਾਲ ਸਿੰਘ

ਡਾ. ਜਸਪਾਲ ਸਿੰਘ ਪੰਜਾਬੀ ਯੂਨੀਵਰਸਿਟੀ ਦਾ ਸਾਬਕਾ ਉਪ ਕੁਲਪਤੀ ਸੀ।

ਜੀਵਨ ਵੇਰਵੇ

1975 ਵਿੱਚ ਅਲੀਗੜ੍ਹ ਮੁਸਲਿਮ ਯੂਨੀਵਰਸਿਟੀ ਤੋਂ ਰਾਜਨੀਤਿਕ ਵਿਗਿਆਨ ਦੀ ਐਮਏ ਅਤੇ ਵਿਦੇਸ਼ੀ ਮਾਮਲਿਆਂ ਬਾਰੇ ਡਿਪਲੋਮਾ ਲੈਣ ਦੇ ਬਾਅਦ, ਪੰਜਾਬ ਯੂਨੀਵਰਸਿਟੀ, ਚੰਡੀਗੜ੍ਹ ਤੋਂ, "ਸਿੱਖ ਧਰਮਿਕ ਪੋਥੀਆਂ ਅਤੇ ਇਤਿਹਾਸਕ ਲਿਖਤਾਂ ਵਿੱਚ ਪ੍ਰਤੀਬਿੰਬਿਤ ਰਾਜ ਦਾ ਸੰਕਲਪ" ਵਿਸ਼ੇ ਤੇ ਉਸ ਨੇ 1989 ਵਿੱਚ ਆਪਣੀ ਪੀਐਚ.ਡੀ. ਕੀਤੀ। ਖਾਲਸਾ ਕਾਲਜ, ਦਿੱਲੀ ਯੂਨੀਵਰਸਿਟੀ ਵਿੱਚ ਅਧਿਆਪਨ, ਕਾਮਰਸ ਦੇ ਸ੍ਰੀ ਗੁਰੂ ਗੋਬਿੰਦ ਸਿੰਘ ਕਾਲਜ, ਦਿੱਲੀ ਯੂਨੀਵਰਸਿਟੀ ਦੇ ਪ੍ਰਿੰਸੀਪਲ ਦੇ ਰੂਪ ਵਿੱਚ ਸੱਤ ਸਾਲ ਦੇ ਕਾਰਜਕਾਲ ਸਮੇਤ ਕੁੱਲ 32 ਸਾਲ ਦਾ ਅਨੁਭਵ ਹੈ।[1]

ਮੁੱਖ ਕਿਤਾਬਾਂ

  • ਰਾਜ ਦਾ ਸਿੱਖ ਸੰਕਲਪ (1990)
  • ਸਿੱਖ ਧਰਮ ਅਤੇ ਰਾਜਨੀਤੀ (1997)
  • ਸ੍ਰੀ ਗੁਰੂ ਗ੍ਰੰਥ ਸਾਹਿਬ: ਪ੍ਰੇਰਨਾ ਸਰੋਤ (2007)
  • ਸ੍ਰੀ ਗੁਰੂ ਗ੍ਰੰਥ ਸਾਹਿਬ: ਸਿੱਖ ਧਰਮ ਗ੍ਰੰਥ (2009)
  • ਸਿੱਖ ਵਿਰਾਸਤ: ਸਿਧਾਂਤ ਤੇ ਵਿਹਾਰ (2010)

ਸਨਮਾਨ

  • ਭਾਰਤੀ ਸਾਹਿਤ ਅਕਾਦਮੀ ਵੱਲੋਂ 'ਭਾਸ਼ਾ ਸਨਮਾਨ' ਪੁਰਸਕਾਰ ਨਾਲ ਸਨਮਾਨਿਤ।[2]

ਹਵਾਲੇ