ਫਰਮਾ:Infobox settlement

ਡਕੌਂਦਾ ਭਾਰਤੀ ਪੰਜਾਬ ਦੇ ਪਟਿਆਲਾ ਜ਼ਿਲ੍ਹੇ ਦੇ ਬਲਾਕ ਨਾਭਾ ਦਾ ਇੱਕ ਪਿੰਡ ਹੈ।[1] ਇਹ ਜ਼ਿਲਾ ਪਟਿਆਲਾ ਤੋ 22 ਕਿਲੋਮੀਟਰ ਦੂਰ ਉੱਤਰ ਦਿਸ਼ਾ ਵਲ ਹੈ। ਇਹ ਨਾਭਾ ਤੋਂ 25 ਅਤੇ ਪੰਜਾਬ ਦੀ ਰਾਜਧਾਨੀ ਚੰਡੀਗੜ੍ਹ ਤੇ 59 ਕਿਲੋਮੀਟਰ ਦੂਰ ਹੈ। ਇਸ ਪਿੰਡ ਦਾ ਪਿਨ ਕੋਡ 147104 ਹੈ। ਇਸ ਪਿੰਡ ਦਾ ਪੁਰਾਣਾ ਡਾਕ-ਘਰ ਪਿੰਡ ਚਿਨਾਰਥਲ-ਕਲਾਂ ਵਿੱਚ ਸੀ ਪਰ ਹੁਣ ਡਕੌਂਦਾ ਪਿੰਡ ਵਿੱਚ ਹੀ ਡਾਕ-ਘਰ ਹੈ। ਇਸ ਪਿੰਡ ਵਿੱਚ ਕੁਲ 347 ਘਰ ਹਨ। ਇਸ ਪਿੰਡ ਦੀ ਕੁਲ ਵਸੋ 1934 ਹੈ। ਡਕੌਂਦਾ ਪਿੰਡ ਵਿੱਚ ਜੱਟ ਸਿਖ ਚੀਮਾ ਜਾਤ ਨਾਲ ਸਬੰਧ ਰਖਣ ਵਾਲੇ ਲੋਕ ਰਹੰਦੇ ਹਨ। ਡਕੌਂਦਾ ਪਿੰਡ ਨਾਲ ਹੋਰ ਬਹੁਤ ਪਿੰਡ ਲਗਦੇ ਹਨ। ਇਸ ਪਿੰਡ ਤੋਂ 9 ਕਿਲੋਮੀਟਰ ਦੂਰ ਭਾਦਸੋ ਹੈ। ਡਕੌਂਦਾ ਤੋਂ 4 ਕਿਲੋਮੀਟਰ ਦੂਰ ਖੇਰੀ ਜੱਟਾਂ, 5 ਕਿਲੋਮੀਟਰ ਦੂਰ ਲੌਟ ਪਿੰਡ ਹੈ। ਡਕੌਂਦਾ ਪਿੰਡ ਦੇ ਉੱਤਰ ਵਾਲੇ ਪਾਸੇ ਤਹਸੀਲ ਸਰਹਿੰਦ, ਖਮਾਣੋ ਤੇ ਫਤਹਿਗੜ੍ਹ ਸਾਹਿਬ ਹੈ। ਇਸ ਤੋ ਦਖਣ ਵਾਲੇ ਪਾਸੇ ਜ਼ਿਲਾ ਪਟਿਆਲਾ ਹੈ। ਇਸ ਪਿੰਡ ਦੇ ਨਿਜਦਿਕ ਸਰਹਿੰਦ, ਫਤਹਿਗੜ੍ਹ ਸਾਹਿਬ, ਖੰਨਾ, ਗੋਬਿੰਦਗੜ੍ਹ ਅਤੇ ਪਟਿਆਲਾ ਸ਼ਹਿਰ ਹਨ।


ਹਵਾਲੇ

ਫਰਮਾ:ਹਵਾਲੇ ਫਰਮਾ:ਅਧਾਰ Gurpreet Kaur Cheema (ਗੱਲ-ਬਾਤ) 08:49, 6 ਦਸੰਬਰ 2014 (UTC)