ਟੀਚਰਜ਼ ਹੋਮ ਬਠਿੰਡਾ ਪਿਛਲੇ 55 ਸਾਲਾਂ ਤੋਂ ਆਪਣੇ ਵਿੱਤ ਮੁਤਾਬਕ ਸਿੱਖਿਆ ਤੇ ਅਧਿਆਪਕ ਵਰਗ ਨੂੰ ਸਮਰਪਿਤ ਪੰਜਾਬ ਦਾ ਪਹਿਲਾ ਤੇ ਇੱਕੋ-ਇੱਕ ਅਦਾਰਾ ਹੈ, ਜਿਸ ਵਿੱਚ ਲਗਾਤਾਰ ਵਿੱਦਿਅਕ, ਸਮਾਜਕ ਤੇ ਸਾਹਿਤਕ, ਸੱਭਿਆਚਾਰਕ ਅਤੇ ਟਰੇਡ ਯੂਨੀਅਨ ਗਤੀਵਿਧੀਆਂ ਅਤੇ ਕਾਨਫਰੰਸਾਂ ਹੁੰਦੀਆਂ ਰਹਿੰਦੀਆਂ ਹਨ। ਪੰਜਾਬ, ਦਿੱਲੀ ਆਦਿ ਥਾਵਾਂ ਤੋਂ ਇਲਾਵਾ ਬਾਹਰੋਂ ਵੀ ਵੱਡੀਆਂ-ਵੱਡੀਆਂ ਸ਼ਖਸੀਅਤਾਂ ਇੱਥੇ ਆ ਕੇ ਸੰਬੋਧਨ ਕਰਦੀਆਂ ਹਨ।[1]

ਟੀਚਰਜ਼ ਹੋਮ ਬਠਿੰਡਾ ਦਾ ਸੱਜੇ ਹਥ ਵਾਲਾ ਬ੍ਲਾਕ ਦਾ ਨੀਂਹ ਪੱਥਰ

ਸਥਾਪਨਾ

ਟੀਚਰਜ਼ ਹੋਮ ਬਠਿੰਡਾ ਦੇ ਵੱਡੇ ਸੁਪਨਕਾਰ ਸ੍ਰੀ ਬਿਪਨ ਬਿਹਾਰੀ ਲਾਲ ਸਨ ਜੋ ਉਸ ਸਮੇਂ ਬਠਿੰਡਾ ਜਿਲ੍ਹੇ ਦੇ ਸਕੂਲਾਂ ਦੇ ਇੰਸਪੈਕਟਰ ਬਣ ਕੇ ਆਏ ਸਨ। ਉਹਨਾਂ 28 ਅਪ੍ਰੈਲ 1956 ਨੂੰ ਨਿੱਜੀ ਯਤਨਾਂ ਨਾਲ ਪੈਪਸੂ ਦੇ ਮੁੱਖ ਮੰਤਰੀ ਸ੍ਰੀ ਬ੍ਰਿਸਭਾਨ ਜੀ ਤੋਂ ਟੀਚਰਜ਼ ਹੋਮ ਦਾ ਨੀਂਹ ਪੱਥਰ ਰਖਵਾਇਆ।[2]

ਗਤੀਵਿਧੀਆਂ

ਹਵਾਲੇ

ਫਰਮਾ:ਹਵਾਲੇ

  1. http://www.thegurugranth.com/2012/05/blog-post_18.html?m=1
  2. ਟੀਚਰਜ਼ ਹੋਮ ਦਾ ਉਸਰੱਈਆ ਜਗਮੋਹਣ ਕੌਸ਼ਲ,ਨਵਾਂ ਜ਼ਮਾਨਾ, ਐਤਵਾਰਤਾ 4 ਦਸੰਬਰ 2016