ਜੈ ਹਿੰਦ ਵਿਸ਼ੇਸ਼ ਤੌਰ 'ਤੇ ਭਾਰਤ ਵਿੱਚ ਪ੍ਰਚੱਲਤ ਇੱਕ ਦੇਸ਼ ਭਗਤੀ ਦਾ ਨਾਰਾ ਹੈ ਜੋ ਕਿ ਭਾਸ਼ਣਾਂ ਵਿੱਚ ਅਤੇ ਸੰਵਾਦ ਵਿੱਚ ਭਾਰਤ ਦੇ ਪ੍ਰਤੀ ਦੇਸਭਗਤੀ ਜ਼ਾਹਰ ਕਰਨ ਲਈ ਪ੍ਰਯੋਗ ਕੀਤਾ ਜਾਂਦਾ ਹੈ। ਇਸ ਦਾ ਸ਼ਾਬਦਿਕ ਅਰਥ ਹਿੰਦ ਦੀ ਫਤਹਿ[1] ਜਾਂ "ਹਿੰਦ ਜ਼ਿੰਦਾਬਾਦ" ਹੈ।[2] ਇਹ ਨਾਰਾ ਭਾਰਤੀ ਕਰਾਂਤੀਕਾਰੀ ਡਾ. ਚੰਪਕਰਮਣ ਪਿੱਲੇ ਦੁਆਰਾ ਦਿੱਤਾ ਗਿਆ ਸੀ। ਉਦੋਂ ਤੋਂ ਇਹ ਭਾਰਤੀਆਂ ਵਿੱਚ ਪ੍ਰਚੱਲਤ ਹੋ ਗਿਆ। ਪਰ ਖੋਜਕਾਰ ਕਹਿੰਦੇ ਹਨ ਇਸ ਨੂੰ ਪਹਿਲੇ ਇੰਡੀਅਨ ਨੈਸ਼ਨਲ ਆਰਮੀ ਦੇ ਮੇਜਰ ਆਬਿਦ ਹਸਨ ਸਫਰਾਨੀ ਨੇ ਜੈ ਹਿੰਦੁਸਤਾਨ ਕੀ ਦੇ ਸੰਖੇਪ ਵਰਜਨ ਵਜੋਂ ਇਸਤੇਮਾਲ ਕੀਤਾ ਸੀ।[3][4] ਅਤੇ ਨੇਤਾ ਜੀ ਸੁਭਾਸ਼ਚੰਦਰ ਬੋਸ ਦੁਆਰਾ ਆਜ਼ਾਦ ਹਿੰਦ ਫੌਜ ਦੇ ਯੁੱਧ ਘੋਸ਼ ਵਜੋਂ ਪ੍ਰਚੱਲਤ ਕੀਤਾ ਗਿਆ।

ਭਾਰਤ ਦੀ ਆਜ਼ਾਦੀ ਦੇ ਯਾਦਗਾਰ ਵਜੋਂ ਉਸਾਰੀ ਗਈ ਕਾਟਨੀ ਦੀ ਇੱਕ ਪੁਰਾਣੀ ਇਮਾਰਤ ਜਿਸ ਵਿੱਚ ਜਵਾਹਰ ਲਾਲ ਨਹਿਰੂ, ਮੋਹਨਦਾਸ ਕਰਮਚੰਦ ਗਾਂਧੀ ਅਤੇ ਸੁਭਾਸ਼ ਚੰਦਰ ਬੋਸ ਦੇ ਬੁੱਤ ਲੱਗੇ ਹਨ, ਜਿਸ ਵਿੱਚ "ਜੈ ਹਿੰਦ" ਰੋਮਨ ਅੱਖਰ ਅਤੇ ਦੇਵਨਾਗਰੀ ਸਕਰਿਪਟ ਲਿਖਿਆ ਹੋਇਆ ਸੀ।

ਸੁਭਾਸ਼ਚੰਦਰ ਬੋਸ ਦੇ ਸਾਥੀ ਅਤੇ ਨੌਜਵਾਨ ਸਤੰਤਰਤਾ ਸੈਨਾਪਤੀ ਗਵਾਲਰ (ਵਰਤਮਾਨ ਨਾਮ ਗਵਾਲੀਅਰ), ਮੱਧ ਭਾਰਤ ਦੇ ਰਾਮਚੰਦਰ ਮੋਰੇਸ਼ਵਰ ਕਰਕਰੇ ਨੇ ਤਥਾਂ ਤੇ ਆਧਾਰਿਤ ਇੱਕ ਦੇਸ਼ਭਗਤੀ ਦਾ ਡਰਾਮਾ ਜੈ ਹਿੰਦ ਲਿਖਿਆ ਅਤੇ ਜੈ ਹਿੰਦ ਨਾਮਕ ਇੱਕ ਹਿੰਦੀ ਕਿਤਾਬ ਪ੍ਰਕਾਸ਼ਿਤ ਕੀਤੀ। ਕੁੱਝ ਸਾਲਾਂ ਬਾਦ ਰਾਮਚੰਦਰ ਕਰਕਰੇ ਕੇਂਦਰੀ ਭਾਰਤੀ ਪ੍ਰੋਵਿੰਸ ਦੇ ਕਾਂਗਰਸ ਪ੍ਰਧਾਨ ਬਣੇ। ਉਹਨਾਂ ਨੇ ਪ੍ਰਸਿੱਧ ਕਰਾਂਤੀਕਾਰੀ ਚੰਦਰਸ਼ੇਖਰ ਆਜ਼ਾਦ ਦੇ ਨਾਲ ਸਤੰਤਰਤਾ ਸੰਗਰਾਮ ਵਿੱਚ ਹਿੱਸਾ ਲਿਆ।

ਹਵਾਲੇ

ਫਰਮਾ:ਹਵਾਲੇ