ਫਰਮਾ:Infobox settlement ਜੈਤੋ ਸ਼ਹਿਰ ਫਰੀਦਕੋਟ ਅਤੇ ਬਠਿੰਡਾ ਸ਼ਹਿਰ ਸੜਕ ਤੇ ਸਥਿਤ ਹੈ ਜੋ ਫਰੀਦਕੋਟ ਜ਼ਿਲ੍ਹਾ ਦੀ ਤਹਿਸੀਲ ਹੈ ਜੋ ਕਿ ਬਾਬਾ ਜੈਤੇਆਣਾ ਫ਼ਕੀਰ ਦੇ ਨਾਂ ’ਤੇ ਵੱਸਿਆ ਸ਼ਹਿਰ ਜੈਤੋ ਦਸਵੇਂ ਪਾਤਸ਼ਾਹ ਗੂਰੂ ਗੋਬਿੰਦ ਸਿੰਘ ਜੀ ਦੀ ਚਰਨ ਛੋਹ ਪ੍ਰਾਪਤ ਧਰਤੀ ਹੈ।

ਜਨਸੰਖਿਆ

2001 ਨੂੰ ਭਾਰਤ ਦੀ ਮਰਦਮਸ਼ੁਮਾਰੀ ਦੇ ਨਾਤੇ, ਜੈਤੋ ਦੀ ਆਬਾਦੀ 33.465 ਸੀ। ਪੁਰਸ਼ ਆਬਾਦੀ 53% ਅਤੇ ਮਹਿਲਾ 47%।[1]

ਜੈਤੋ ਦਾ ਮੋਰਚਾ

ਨਾਭੇ ਦੇ ਰਾਜੇ ਰਿਪੁਦਮਨ ਸਿੰਘ ਨੂੰ ਅੰਗਰੇਜ਼ਾਂ ਵੱਲੋਂ ਰਿਆਸਤ ਤੋਂ ਲਾਂਭੇ ਕਰਨ ਦੇ ਵਿਰੋਧ ਵਿੱਚ ਲੱਗਿਆ ਮੋਰਚਾ ‘ਜੈਤੋ ਦੇ ਮੋਰਚੇ’ ਦੇ ਨਾਂ ਨਾਲ ਜਾਣਿਆਂ ਜਾਂਦਾ ਹੈ। ਇਸ ਮੋਰਚੇ ਨੇ ਭਾਰਤ ਦੀ ਆਜ਼ਾਦੀ ਦੀ ਲਹਿਰ ਦਾ ਮੁੱਢ ਬੰਨ੍ਹ ਦਿੱਤਾ ਸੀ। ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਇਸੇ ਮੋਰਚੇ ਦੀ ਹੀ ਦੇਣ ਹੈ। ਇਸ ਮੋਰਚੇ ਤੋਂ ਪ੍ਰਭਾਵਿਤ ਹੋ ਕੇ ਪੰਡਿਤ ਜਵਾਹਰ ਲਾਲ ਨਹਿਰੂ ਇੱਥੇ ਆਏ ਅਤੇ ਉਹਨਾਂ ਨੂੰ ਜੈਤੋ ਥਾਣੇ ਦੀ ਜੇਲ੍ਹ ਵਿੱਚ ਵੀ ਰੱਖਿਆ ਗਿਆ ਸੀ। ਸ਼ਹੀਦਾਂ ਦੀ ਯਾਦ ਵਿੱਚ ਬਣੇ ਗੁਰਦੁਆਰਾ ਟਿੱਬੀ ਸਾਹਿਬ ਹੈ।[2]

ਸਾਹਿਤਕਾਰ ਅਤੇ ਹੋਰ

ਹੋਰ ਦੇਖੋ

ਹਵਾਲੇ

ਫਰਮਾ:ਹਵਾਲੇ ਫਰਮਾ:ਪੰਜਾਬ (ਭਾਰਤ)

  1. http://web.archive.org/web/20040616075334/http://www.censusindia.net/results/town.php?stad=A&state5=999. Retrieved 24 ਅਕਤੂਬਰ 2015. {{cite web}}: Missing or empty |title= (help)
  2. "ਸ਼ਹਿਰ ਜੈਤੋ". ਪੰਜਾਬੀ ਟ੍ਰਿਬਿਊਨ. Retrieved 4 ਮਾਰਚ 2016.