ਜਮੀਲਾ (ਰੂਸੀ: Джамиля) ਚੰਗੇਜ਼ ਆਈਤਮਾਤੋਵ ਦਾ ਪਹਿਲਾ ਰੂਸੀ ਨਾਵਲ ਹੈ। ਇਹ ਪਹਿਲੀ ਵਾਰ 1958 ਵਿੱਚ ਛਪਿਆ। ਇਹ ਨਾਵਲ ਇੱਕ ਗਲਪੀ ਕਿਰਗੀਜ ਕਲਾਕਾਰ, ਸੇਅਤ ਦੇ ਦ੍ਰਿਸ਼ਟੀਕੋਣ ਤੋਂ ਬਿਆਨ ਕੀਤੀ ਗਈ ਕਹਾਣੀ ਹੈ। ਉਹ ਆਪਣੇ ਬਚਪਨ ਦੇ ਦਿਨ ਚੇਤੇ ਕਰਦਾ ਹੈ ਅਤੇ ਕਹਾਣੀ ਕਹਿੰਦਾ ਜਾਂਦਾ ਹੈ। ਇਹ ਕਹਾਣੀ ਉਸ ਦੀ ਆਪਣੀ ਨਵੀਂ ਭਰਜਾਈ ਜਮੀਲਾ (ਜਿਸਦਾ ਪਤੀ, ਸਾਦਿਕ, ਦੂਸਰੀ ਸੰਸਾਰ ਜੰਗ ਦੇ ਦੌਰਾਨ ਸੋਵੀਅਤ ਸੈਨਿਕ ਵਜੋਂ ਜੰਗ ਦੇ ਮੋਰਚੇ ਉੱਤੇ ਦੂਰ ਹੈ) ਅਤੇ ਇੱਕ ਮਕਾਮੀ ਅਪੰਗ ਨੌਜਵਾਨ, ਦੁਨੀਆਰ ਦੇ ਪਿਆਰ ਦਾ ਬਿਰਤਾਂਤ ਹੈ।

ਜਮੀਲਾ ਦਾ ਚਿੱਤਰ, ਕਿਰਗੀਜਸਤਾਨ ਦੀ ਇੱਕ ਟਿਕਟ ਉੱਤੇ

ਪੰਜਾਬੀ ਅਨੁਵਾਦ

ਇਸ ਨਾਵਲ ਦੇ ਦੁਨੀਆ ਦੀਆਂ ਅਨੇਕ ਭਾਸ਼ਾਵਾਂ ਵਿੱਚ ਅਨੁਵਾਦ ਹੋ ਚੁੱਕਿਆ ਹੈ। ਪੰਜਾਬੀ ਵਿੱਚ ਇਸ ਦੇ ਤਿੰਨ ਅਨੁਵਾਦ ਮਿਲਦੇ ਹਨ। ਪਹਿਲਾ, ਮੋਹਨ ਭੰਡਾਰੀ ਨੇ ਕੀਤਾ ਸੀ ਅਤੇ ਨਵਯੁਗ ਪ੍ਰਕਾਸ਼ਨ ਨੇ (1965 ਵਿੱਚ) ਛਾਪਿਆ ਸੀ।[1] ਬਾਅਦ ਵਿੱਚ ਇਹ ਲੋਕਗੀਤ ਪ੍ਰਕਾਸ਼ਨ ਨੇ 2006 ਵਿੱਚ ਮੁੜ ਛਾਪਿਆ।[2] ਦੂਜਾ, ਕਸਮੀਰ ਸਿੰਘ ਦਾ ਕੀਤਾ ਅਨੁਵਾਦ ਮਾਸਕੋ ਤੋਂ ਛਪਿਆ ਸੀ।[3] ਤੀਜਾ ਅਨੁਵਾਦ (2005) ਦਰਸ਼ਨ ਸਿੰਘ ਦਾ ਕੀਤਾ ਹੈ।[4]

ਹਵਾਲੇ

ਫਰਮਾ:ਹਵਾਲੇ ਫਰਮਾ:ਅਧਾਰ