ਫਰਮਾ:Infobox military conflict ਜਮਰੌਦ ਦੀ ਲੜਾਈ ਅਫਗਾਨਿਸਤਾਨ ਦੇ ਬਾਦਸ਼ਾਹ ਅਤੇ ਸਿੱਖਾਂ ਦੇ ਵਿਚਕਾਰ ਮਿਤੀ 30 ਅਪਰੈਲ, 1837 ਨੂੰ ਲੜੀ ਗਈ। ਸਿੱਖ ਖ਼ੈਬਰ ਦੱਰਾ ਨੂੰ ਲੰਘ ਕੇ ਜਲਾਲਾਬਾਦ ਤੇ ਕਬਜ਼ਾ ਕਰਨਾ ਚਾਹੁੰਦੇ ਸਨ। ਪਰ ਅਫਗਾਨੀਆਂ ਨੇ ਉਹਨਾਂ ਨੂੰ ਜਮਰੌਦ ਦੇ ਸਥਾਨ ਤੇ ਹੀ ਰੋਕ ਲਿਆ ਤੇ ਲੜਾਈ ਹੋਈ।

ਨਤੀਜਾ

ਇਸ ਲੜਾਈ ਵਿੱਚ ਹਰੀ ਸਿੰਘ ਨਲਵਾ ਬੁਰੀ ਤਰ੍ਹਾਂ ਜ਼ਖ਼ਮੀ ਹੋਇਆ ਜਿਸ ਤੋਂ ਬਾਅਦ ਉਸਦੀ ਮੌਤ ਹੋਈ। ਅਫ਼ਗ਼ਾਨ ਕਿਲ੍ਹੇ ਉੱਤੇ ਅਤੇ ਨਾ ਹੀ ਪੇਸ਼ਾਵਰ ਜਾਂ ਜਮਰੌਦ ਉੱਤੇ ਕਬਜ਼ੇ ਨਾ ਕਰ ਸਕੇ। ਇਸ ਲੜਾਈ ਦੇ ਨਤੀਜੇ ਬਾਰੇ ਇਤਿਹਾਸਕਾਰਾਂ ਵਿੱਚ ਮੱਤਭੇਦ ਹਨ। ਕਈਆਂ ਦਾ ਕਹਿਣਾ ਹੈ ਕਿ ਕਿਲ੍ਹੇ ਉੱਤੇ ਕਬਜ਼ਾ ਨਾ ਕਰ ਸਕਣਾ ਸਿੱਖਾਂ ਦੀ ਜਿੱਤ ਹੈ। ਕਈ ਹੋਰ ਕਹਿੰਦੇ ਹਨ ਕਿ ਹਰੀ ਸਿੰਘ ਨਲਵੇ ਦੀ ਮੌਤ ਕਾਰਨ ਅਫ਼ਗ਼ਾਨਾਂ ਦੀ ਜਿੱਤ ਹੋਈ।

ਹਵਾਲੇ

ਫਰਮਾ:ਹਵਾਲੇ ਫਰਮਾ:ਸਿੱਖ ਸਲਤਨਤ