ਫਰਮਾ:Infobox Officeholder

ਗੁਲਜਾਰੀ ਲਾਲ ਨੰਦਾ (4 ਜੁਲਾਈ 1898 - 15 ਜਨਵਰੀ 1998) ਲੇਬਰ ਮੁੱਦਿਆਂ ਦਾ ਮਾਹਿਰ ਭਾਰਤੀ ਸਿਆਸਤਦਾਨ ਅਤੇ ਅਰਥਸ਼ਾਸਤਰੀ ਸੀ। ਉਹ 1964 ਵਿੱਚ ਜਵਾਹਰ ਲਾਲ ਨਹਿਰੂ ਅਤੇ 1966 ਵਿੱਚ ਲਾਲ ਬਹਾਦਰ ਸ਼ਾਸਤਰੀ ਦੀ ਮੌਤ ਦੇ ਬਾਅਦ, ਦੋ ਵਾਰੀ ਥੋੜੇ ਥੋੜੇ ਸਮੇਂ ਲਈ ਭਾਰਤ ਦੇ ਪ੍ਰਧਾਨ ਮੰਤਰੀ ਬਣੇ। ਸੱਤਾਧਾਰੀ ਭਾਰਤੀ ਰਾਸ਼ਟਰੀ ਕਾਂਗਰਸ ਦੀ ਸੰਸਦੀ ਪਾਰਟੀ ਵਲੋਂ ਨਵਾਂ ਪ੍ਰਧਾਨ ਮੰਤਰੀ ਚੁਣੇ ਜਾਣ ਬਾਅਦ ਉਹ ਹਟ ਗਏ। 1997 ਵਿੱਚ, ਭਾਰਤ ਰਤਨ, ਭਾਰਤ ਦੇ ਸਭ ਨਾਗਰਿਕ ਪੁਰਸਕਾਰ ਨਾਲ ਸਨਮਾਨਿਤ ਕੀਤਾ ਗਿਆ ਸੀ।