More actions
ਗੁਰੂਦੁਆਰਾ ਨਨਕਾਣਾ ਸਾਹਿਬ ਉਹ ਇਤਿਹਾਸਕ ਸਥਾਨ ਹੈ, ਜਿੱਥੇ ਸਿੱਖ ਧਰਮ ਦੇ ਬਾਨੀ ਗੁਰੂ ਨਾਨਕ ਸਾਹਿਬ ਦਾ ਜਨਮ ਹੋਇਆ ਸੀ। ਏਸੇ ਕਰਕੇ ਇਸ ਗੁਰਦੁਆਰੇ ਨੂੰ `ਗੁਰਦੁਆਰਾ ਜਨਮ ਅਸਥਾਨ` ਕਰਕੇ ਜਾਣਿਆ ਜਾਂਦਾ ਹੈ। ਇਹ 19ਵੀਂ ਸਦੀ ਵਿੱਚ ਮਹਾਰਾਜਾ ਰਣਜੀਤ ਸਿੰਘ ਨੇ ਬਣਾਇਆ ਸੀ। ਇਹ ਲਾਹੌਰ, (ਪਾਕਿਸਤਾਨ) ਨੇੜੇ ਰਾਇ ਭੋਈ ਕੀ ਤਲਵੰਡੀ, ਜਿਸਨੂੰ ਹੁਣ ਨਨਕਾਣਾ ਸਾਹਿਬ ਕਹਿੰਦੇ ਹਨ, ਵਿੱਚ ਨਾਨਕ ਦੇ ਮਾਤਾ-ਪਿਤਾ ਦੀ ਘਰ ਵਾਲੀ ਜਗ੍ਹਾ ਤੇ ਸਥਿਤ ਹੈ।