ਗੁਰਸ਼ਬਦ ਸਿੰਘ ਕੁਲਾਰ (ਜਨਮ 24 ਅਗਸਤ 1989)[1] ਗੁਰਸ਼ਬਦ ਨਾਮ ਨਾਲ ਜਾਣਿਆ ਜਾਂਦਾ, ਇੱਕ ਭਾਰਤੀ ਫ਼ਿਲਮ ਅਦਾਕਾਰ ਅਤੇ ਪਿਠਵਰਤੀ ਗਾਇਕ ਹੈ ਜੋ ਮੁੱਖ ਤੌਰ ਤੇ ਪੰਜਾਬੀ ਸਿਨੇਮਾ ਅਤੇ ਸੰਗੀਤ ਉਦਯੋਗ ਵਿੱਚ ਕੰਮ ਕਰਦਾ ਹੈ। ਪੰਜਾਬ ਦੇ ਅੰਮ੍ਰਿਤਸਰ ਜ਼ਿਲੇ ਦੇ ਰਾਮਪੁਰ ਭੂਤਵਿੰਡ ਪਿੰਡ ਵਿੱਚ ਪੈਦਾ ਹੋਇਆ, ਗੁਰਸ਼ਬਦ ਹਮੇਸ਼ਾ ਇੱਕ ਗਾਇਕ ਬਣਨ ਦਾ ਚਾਹਵਾਨ ਸੀ, ਅਤੇ ਉਸਨੇ ਛੋਟੀ ਉਮਰ ਵਿੱਚ ਹੀ ਸੰਗੀਤ ਸਿੱਖਣਾ ਸ਼ੁਰੂ ਕਰ ਦਿੱਤਾ ਸੀ।[2] ਉਸਨੇ ਗੁਰਮਤਿ ਸੰਗੀਤ ਦੇ ਨਾਲ ਆਪਣੀ ਸੰਗੀਤਕ ਯਾਤਰਾ ਸ਼ੁਰੂ ਕੀਤੀ ਅਤੇ ਉਸ ਨੇ ਪੰਜਾਬੀ ਲੋਕਗੀਤਾਂ ਲਈ ਬਹੁਤ ਪ੍ਰਸ਼ੰਸ਼ਾ ਪ੍ਰਾਪਤ ਕੀਤੀ। ਇੱਕ ਸਥਾਨਕ ਸਕੂਲ ਤੋਂ ਆਪਣੇ ਜੂਨੀਅਰ ਹਾਈ ਸਕੂਲ ਦੀ ਪੜ੍ਹਾਈ ਮੁਕੰਮਲ ਕਰਨ ਤੋਂ ਬਾਅਦ, ਉਸਨੇ ਆਪਣੀ ਉੱਚ ਸਿੱਖਿਆ ਖਾਲਸਾ ਕਾਲਜ, ਅੰਮ੍ਰਿਤਸਰ, ਗੁਰੂ ਨਾਨਕ ਦੇਵ ਯੂਨੀਵਰਸਿਟੀ ਅਤੇ ਪੰਜਾਬ ਯੂਨੀਵਰਸਿਟੀ, ਚੰਡੀਗੜ੍ਹ ਤੋਂ ਪ੍ਰਾਪਤ ਕੀਤੀ।[3]

ਗੁਰਸ਼ਬਦ
GurshabadduringGB3promotions (cropped).jpg
ਜਨਮਗੁਰਸ਼ਬਦ ਸਿੰਘ ਕੁਲਾਰ
(1989-08-24) 24 ਅਗਸਤ 1989 (ਉਮਰ 36)
ਅੰਮ੍ਰਿਤਸਰ, ਪੰਜਾਬ, ਭਾਰਤ
ਰਿਹਾਇਸ਼ਚੰਡੀਗੜ੍ਹ, ਭਾਰਤ
ਹੋਰ ਨਾਂਮਗੁਰਸ਼ਬਦ ਸਿੰਘ
ਸਿੱਖਿਆਐਮ ਏ, ਸੰਗੀਤ
ਅਲਮਾ ਮਾਤਰਖਾਲਸਾ ਕਾਲਜ, ਅੰਮ੍ਰਿਤਸਰ, ਗੁਰੂ ਨਾਨਕ ਦੇਵ ਯੂਨੀਵਰਸਿਟੀ, ਪੰਜਾਬ ਯੂਨੀਵਰਸਿਟੀ, ਚੰਡੀਗੜ੍ਹ
ਪੇਸ਼ਾਫਰਮਾ:Flatlist
ਸਰਗਰਮੀ ਦੇ ਸਾਲ2015-ਹੁਣ ਤੱਕ
ਫਰਮਾ:Infobox musical artist

ਹਵਾਲੇ

ਬਾਹਰੀ ਕੜੀਆਂ

ਫਰਮਾ:Authority control