ਗੁਰਪ੍ਰੀਤ (ਕਵੀ)

ਫਰਮਾ:Infobox writer

ਗੁਰਪ੍ਰੀਤ, ਸਕੂਲ ਦੇ ਵਿਦਿਆਰਥੀਆਂ ਨਾਲ

ਗੁਰਪ੍ਰੀਤ (ਜਨਮ 7 ਮਈ 1968) ਭਾਰਤੀ (ਪੰਜਾਬ) ਦੇ ਮਾਨਸਾ ਸ਼ਹਿਰ ਵਿੱਚ ਰਹਿੰਦਾ ਇੱਕ ਪੰਜਾਬੀ ਕਵੀ ਹੈ।

ਜ਼ਿੰਦਗੀ

ਗੁਰਪ੍ਰੀਤ ਦਾ ਜਨਮ 7 ਮਈ 1968 ਨੂੰ ਭਾਰਤੀ (ਪੰਜਾਬ) ਦੇ ਬਠਿੰਡਾ ਜ਼ਿਲ੍ਹੇ (ਹੁਣ ਮਾਨਸਾ ਜ਼ਿਲ੍ਹਾ) ਵਿੱਚ ਹੋਇਆ ਸੀ। ਗੁਰਪ੍ਰੀਤ ਨੇ ਆਪਣੀ ਮੁੱਢਲੀ ਸਿੱਖਿਆ ਖ਼ਾਲਸਾ ਹਾਈ ਸਕੂਲ, ਮਾਨਸਾ ਤੋਂ ਪ੍ਰਾਪਤ ਕੀਤੀ ਅਤੇ ਉਸਨੇ ਆਪਣੀ ਗ੍ਰੈਜ਼ੂਏਸ਼ਨ ਸਰਕਾਰੀ ਨਹਿਰੂ ਮੈਮੋਰੀਅਲ ਕਾਲਜ, ਮਾਨਸਾ ਤੋਂ ਪੂਰੀ ਕੀਤੀ ਸੀ। ਵਰਤਮਾਨ ਸਮੇਂ ਉਹ ਮਾਨਸਾ ਦੇ ਸਰਕਾਰੀ ਸਕੂਲ ਵਿੱਚ ਅਧਿਆਪਕ ਵਜੋਂ ਆਪਣੀਆਂ ਸੇਵਾਵਾਂ ਨਿਭਾ ਰਿਹਾ ਹੈ।

ਕਿਤਾਬਾਂ

ਕਾਵਿ

  • ਸ਼ਬਦਾਂ ਦੀ ਮਰਜ਼ੀ (1996)
  • ਅਕਾਰਨ (2001)
  • ਸਿਆਹੀ ਘੁਲ਼ੀ ਹੈ
  • ਸਮੇਂ ਦਾ ਦਰਿਆ (ਪਹਿਲੀਆਂ ਦੋ ਕਿਤਾਬਾਂ ਇੱਕੋ ਜਿਲਦ ਵਿੱਚ)
  • ਓਕ (2016)

ਡਾਇਰੀ

  • ਸਹਿਜ ਸੁਭਾਅ (2020)

ਹੋਰ

  • ਦੋ ਕੱਪ ਚਾਹ (ਦੇਵਨੀਤ ਦਾ ਜੀਵਨ ਤੇ ਕਵਿਤਾ) - ਸੰਪਾਦਕ ਵਜੋਂ
  • ਦੂਰ ਦੇ ਪੰਛੀ (ਵਿਸ਼ਵ ਦੇ ਅੱਠ ਕਵੀ) - ਅਨੁਵਾਦ

ਕਾਵਿ ਨਮੂਨਾ

<poem> ਮਾਂ ਨੂੰ

ਮੈਂ ਮਾਂ ਨੂੰ ਪਿਆਰ ਕਰਦਾ ਹਾਂ ਇਸ ਕਰ ਕੇ ਨਹੀਂ ਕਿ ਉਸਨੇ ਜਨਮ ਦਿੱਤਾ ਹੈ ਮੈਨੂੰ ਕਿ ਉਸਨੇ ਪਾਲਿਆ ਪੋਸਿਆ ਹੈ ਮੈਨੂੰ ਇਸ ਕਰ ਕੇ ਕਿ ਉਸਨੂੰ ਆਪਣੇ ਦਿਲ ਦੀ ਗੱਲ ਕਹਿਣ ਲਈ ਸ਼ਬਦਾਂ ਦੀ ਲੋੜ ਨਹੀਂ ਪੈਂਦੀ ਮੈਨੂੰ [1] </poem>

ਫੇਸਬੁੱਕ ਖਾਤਾ

[1]

ਹਵਾਲੇ