ਖੋਵਾਰ ਭਾਸ਼ਾ
ਖੋਵਾਰ, ਜਿਸਨੂੰ ਚਿਤਰਾਲੀ, ਕ਼ਾਸ਼ਕ਼ਾਰੀ ਅਤੇ ਅਰਨੀਆ ਦੇ ਤੌਰ ਤੇ ਵੀ ਜਾਣਿਆ ਜਾਂਦਾ ਹੈ, ਦਾਰਦੀ ਸ਼ਾਖਾ ਦੀ ਇਕ ਇੰਡੋ-ਆਰੀਅਨ ਭਾਸ਼ਾ ਹੈ।[1]ਇਹ ਪਾਕਿਸਤਾਨ ਦੇ ਖੈਬਰ-ਪਖਤੂਨਖਵਾ ਸੂਬੇ ਦੇ ਚਿਤਰਾਲ ਜਿਲ੍ਹੇ ਵਿੱਚ ਅਤੇ ਗਿਲਗਿਤ-ਬਾਲਤੀਸਤਾਨ ਦੇ ਕੁੱਝ ਗੁਆਂਢੀ ਇਲਾਕਿਆਂ ਵਿੱਚ ਲੱਗਪੱਗ ੪ ਲੱਖ ਲੋਕਾਂ ਦੁਆਰਾ ਬੋਲੀ ਜਾਣ ਵਾਲੀ ਇੱਕ ਦਾਰਦੀ ਭਾਸ਼ਾ ਹੈ। ਸ਼ੀਨਾ, ਕਸ਼ਮੀਰੀ ਅਤੇ ਕੋਹਿਸਤਾਨੀ ਵਰਗੀਆਂ ਹੋਰ ਦਾਰਦੀ ਭਾਸ਼ਾਵਾਂ ਦੇ ਮੁਕ਼ਾਬਲੇ ਵਿੱਚ ਖੋਵਾਰ ਉੱਤੇ ਈਰਾਨੀ ਭਾਸ਼ਾਵਾਂ ਦਾ ਪ੍ਰਭਾਵ ਜ਼ਿਆਦਾ ਹੈ ਅਤੇ ਇਸ ਵਿੱਚ ਸੰਸਕ੍ਰਿਤ ਦੇ ਤੱਤ ਘੱਟ ਹਨ। ਖੋਵਾਰ ਬੋਲਣ ਵਾਲੇ ਸਮੁਦਾਏ ਨੂੰ ਖੋਹ ਲੋਕ ਕਿਹਾ ਜਾਂਦਾ ਹੈ। ਖੋਵਾਰ ਆਮ ਤੌਰ ਉੱਤੇ ਅਰਬੀ-ਫਾਰਸੀ ਲਿਪੀ ਦੀ ਨਸਤਾਲੀਕ ਸ਼ੈਲੀ ਵਿੱਚ ਲਿਖੀ ਜਾਂਦੀ ਹੈ।
| ਖੋਵਾਰ | |
|---|---|
| ਚਿਤਰਾਲੀ کهووار | |
| ਜੱਦੀ ਬੁਲਾਰੇ | ਪਾਕਿਸਤਾਨ | 
| ਇਲਾਕਾ | ਚਿਤਰਾਲ ਜ਼ਿਲ੍ਹਾ | 
| ਨਸਲੀਅਤ | ਖੋ ਲੋਕ | 
| ਮੂਲ ਬੁਲਾਰੇ | ਫਰਮਾ:Sigfig | 
| ਭਾਸ਼ਾਈ ਪਰਿਵਾਰ | ਹਿੰਦ-ਯੂਰਪੀ ਭਾਸ਼ਾਵਾਂ
 
 | 
| ਲਿਖਤੀ ਪ੍ਰਬੰਧ | Khowar alphabet (Arabic script) | 
| ਬੋਲੀ ਦਾ ਕੋਡ | |
| ਆਈ.ਐਸ.ਓ 639-3 | khw | 
| ਭਾਸ਼ਾਈਗੋਲਾ | 59-AAB-aa | 
ਚਿਤਰਾਲ ਵਿੱਚ ਇਹ ਜ਼ਬਾਨ ਬਹੁਗਿਣਤੀ ਆਬਾਦੀ ਦੀ ਜ਼ਬਾਨ ਹੈ ਅਤੇ ਇਸ ਜ਼ਬਾਨ ਨੇ ਚਿਤਰਾਲ ਵਿੱਚ ਬੋਲੀਆਂ ਜਾਣ ਵਾਲੀਆਂ ਹੋਰ ਜ਼ਬਾਨਾਂ ਉੱਤੇ ਆਪਣੇ ਅਸਰ ਛੱਡੇ ਹਨ। ਚਿਤਰਾਲ ਦੇ ਮੋਹਰੀ ਲੇਖਕਾਂ ਨੇ ਇਸ ਜ਼ਬਾਨ ਨੂੰ ਬਚਾਉਣ ਦੀ ਤਰਫ਼ ਆਪਣਾ ਧਿਆਨ ਕੇਂਦ੍ਰਿਤ ਕੀਤਾ ਹੋਇਆ ਹੈ। ਚਿਤਰਾਲ ਦੇ ਤਕਰੀਬਨ ਅੱਸੀ ਫੀਸਦੀ ਲੋਕਾਂ ਦੀ ਦੀ ਇਹ ਮਾਦਰੀ ਜ਼ਬਾਨ ਹੈ। ਖਵਾਰ ਅਕੈਡਮੀ ਨੇ ਚਿਤਰਾਲ ਅਤੇ ਉੱਤਰੀ ਇਲਾਕਿਆਂ ਦੀਆਂ ਜਿਨ੍ਹਾਂ ਲੋਪ ਹੋਣ ਵਾਲੀਆਂ ਜ਼ਬਾਨਾਂ ਨੂੰ ਬਚਾਉਣ ਲਈ ਯੂਨੈਸਕੋ ਨੂੰ ਅਪੀਲ ਕੀਤੀ ਹੈ ਉਨ੍ਹਾਂ ਜ਼ਬਾਨਾਂ ਵਿੱਚ ਖਵਾਰ ਜ਼ਬਾਨ ਸੂਚੀ ਵਿੱਚ ਉੱਪਰ ਹੈ। ਇਨ੍ਹਾਂ ਜ਼ਬਾਨਾਂ ਦੇ ਵਿਕਾਸ ਲਈ ਸਾਹਿਤ ਜਥੇਬੰਦੀਆਂ ਵੀ ਕੰਮ ਕਰ ਰਹੀਆਂ ਹਨ ਲੇਕਿਨ ਹੁਕੂਮਤੀ ਪਧਰ ਉੱਤੇ ਇਹ ਕੰਮ ਸੁਸਤੀ ਦਾ ਸ਼ਿਕਾਰ ਹੈ। ਅਤੇ ਚਿਤਰਾਲੀ ਜ਼ਬਾਨਾਂ ਇਮਤਿਆਜ਼ੀ ਸੁਲੂਕ ਦੀ ਜ਼ੱਦ ਵਿੱਚ ਹਨ।
ਸਵਰ
| ਸਾਹਮਣੇ | ਮੱਧ | ਵਾਪਸ | 
|---|---|---|
| ਨੇੜੇ | i | u | 
| ਮਿਡ | e | o | 
| ਓਪਨ | a | 
ਵਿਅੰਜਨ
| Labial | Coronal | Retroflex | Palatal | Velar | Post- velar | Glottal | |
|---|---|---|---|---|---|---|---|
| Nasal | mਫਰਮਾ:IPAlink | nਫਰਮਾ:IPAlink | |||||
| Stop | voiceless | pਫਰਮਾ:IPAlink | tਫਰਮਾ:IPAlink | ʈਫਰਮਾ:IPAlink | kਫਰਮਾ:IPAlink | (qਫਰਮਾ:IPAlink) | |
| voiced | bਫਰਮਾ:IPAlink | dਫਰਮਾ:IPAlink | ɖਫਰਮਾ:IPAlink | gਫਰਮਾ:IPAlink | |||
| aspirated | pʰ | tʰ | ʈʰ | kʰ | |||
| Affricate | voiceless | tsਫਰਮਾ:IPAlink | ʈʂਫਰਮਾ:IPAlink | tʃਫਰਮਾ:IPAlink | |||
| voiced | dzਫਰਮਾ:IPAlink | ɖʐਫਰਮਾ:IPAlink | dʒਫਰਮਾ:IPAlink | ||||
| aspirated | tsʰ (?) | ʈʂʰ | tʃʰ | ||||
| Fricative | voiceless | fਫਰਮਾ:IPAlink | sਫਰਮਾ:IPAlink | ʂਫਰਮਾ:IPAlink | ʃਫਰਮਾ:IPAlink | xਫਰਮਾ:IPAlink | hਫਰਮਾ:IPAlink | 
| voiced | zਫਰਮਾ:IPAlink | ʐਫਰਮਾ:IPAlink | ʒਫਰਮਾ:IPAlink | ɣਫਰਮਾ:IPAlink | |||
| Approximant | lਫਰਮਾ:IPAlink(ʲ) ɫਫਰਮਾ:IPAlink | jਫਰਮਾ:IPAlink | wਫਰਮਾ:IPAlink | ||||
| Rhotic | ɾਫਰਮਾ:IPAlink | ||||||
ਹਵਾਲੇ
- ↑ electricpulp.com. "DARDESTĀN – Encyclopaedia Iranica".
