ਫਰਮਾ:Infobox book ਖੇੜੇ ਸੁੱਖ ਵਿਹੜੇ ਸੁੱਖ (1997) ਅਵਤਾਰ ਸਿੰਘ ਬਿਲਿੰਗ ਦਾ ਦੂਜਾ ਪੰਜਾਬੀ ਨਾਵਲ ਹੈ। ਇਹ ਉਸਦੇ ਪਹਿਲੇ ਛਪਣ ਸਾਰ ਚਰਚਾ ਦਾ ਵਿਸ਼ਾ ਬਣਣ ਵਾਲੇ ਨਾਵਲ ਨਰੰਜਣ ਮਸ਼ਾਲਚੀ ਤੋਂ ਪੰਜ ਕੁ ਸਾਲ ਬਾਅਦ ਛਪਿਆ ਸੀ। ਇਸ ਦਾ ਵਿਸ਼ਾ-ਵਸਤੂ ਢਾਹੇ ਦਾ ਪੇਂਡੂ ਜੀਵਨ ਹੈ ਅਤੇ ਸਮਾਂ ਆਜ਼ਾਦੀ ਆਉਣ ਤੋਂ ਪਹਿਲਾਂ ਦਾ ਹੈ। ਇਹ ਵੀਹਵੀਂ ਸਦੀ ਦੇ ਪਹਿਲੇ ਪੰਜ ਦਹਾਕਿਆਂ ਨੂੰ ਆਪਣੇ ਕਲਾਵੇ ਵਿੱਚ ਹੈ। ਪੰਜਾਬੀ ਸਾਹਿਤ ਆਲੋਚਕ, ਤੇਜਵੰਤ ਸਿੰਘ ਗਿੱਲ ਅਨੁਸਾਰ ਇਸ ਦਾ ਵੱਡਾ ਗੁਣ ਇਹ ਹੈ ਕਿ ਨਾਵਲ ਦੇ ਨਾਲ ਇਹ ਦਸਤਾਵੇਜ਼ ਵੀ ਹੈ। ਨਾਵਲ ਹੋਣ ਦੇ ਨਾਤੇ ਇਹ ਗਲਪੀ ਵਿਧਾ ਦੀਆਂ ਸੰਭਾਵਨਾਵਾਂ ਹੰਢਾਉਣ ਵੱਲ ਰੁਚਿਤ ਹੈ ਅਤੇ ਦਸਤਾਵੇਜ਼ ਦੇ ਸਮਾਨ ਹੋਣ ਲਈ ਇਹ ਸਭਿਆਚਾਰ ਦੀ ਪੂਰੀ ਸਾਰ ਲੈਣ ਦੇ ਯਤਨ ਵਿਚ ਰਹਿੰਦਾ ਹੈ।[1] -

ਹਵਾਲੇ

ਫਰਮਾ:ਹਵਾਲੇ

  1. ਖੇੜੇ ਸੁੱਖ ਵਿਹੜੇ ਸੁੱਖ, ਰਵੀ ਸਾਹਿਤ ਪ੍ਰਕਾਸ਼ਨ, ਅੰਮ੍ਰਿਤਸਰ, ਪੰਨਾ 7