ਫਰਮਾ:Infobox film

ਕਿੱਸਾ ਅਨੂਪ ਸਿੰਘ ਦੀ ਲਿਖੀ ਅਤੇ ਨਿਰਦੇਸ਼ਤ ਕੀਤੀ 2013 ਦੀ ਭਾਰਤੀ-ਜਰਮਨੀ ਡਰਾਮਾ ਫ਼ਿਲਮ ਹੈ। ਇਹ ਪੰਜਾਬੀ ਫ਼ਿਲਮ 38ਵੇਂ "ਟੋਰਾਂਟੋ ਇੰਟਰਨੈਸ਼ਨਲ ਫ਼ਿਲਮ ਫੈਸਟੀਵਲ"(2013) ਵਿੱਚ ਵਿਖਾਈ ਗਈ।[1][2] ਉਥੇ ਇਸ ਨੇ 15 ਸਤੰਬਰ 2013 ਦੀ "ਸਰਬੋਤਮ ਏਸ਼ੀਅਨ ਫ਼ਿਲਮ" ਦਾ ਪੁਰਸਕਾਰ ਜਿੱਤਿਆ ਹੈ।[3] ਇਸ ਫ਼ਿਲਮ ਦੇ ਨਿਰਮਾਣ ਵਿੱਚ ਭਾਰਤ, ਜਰਮਨੀ, ਨੀਦਰਲੈਂਡ ਅਤੇ ਫਰਾਂਸ ਸ਼ਾਮਿਲ ਹਨ। ਸਹਿ-ਨਿਰਮਾਤਾ ਵਜੋਂ ਐਨ.ਐਫ.ਡੀ.ਸੀ. ਦਾ ਯੋਗਦਾਨ ਹੈ।[4]

ਸਾਰ

ਅੰਬਰ ਸਿੰਘ ਭਾਰਤ ਦੀ 1947 ਦੀ ਵੰਡ ਦਾ ਸੰਤਾਪ ਭੋਗ ਰਿਹਾ ਹੈ। ਉਸਨੂੰ ਉਜੜ ਕੇ ਆਉਣਾ ਪੈਂਦਾ ਹੈ। ਉਸ ਦੇ ਤਿੰਨ ਲੜਕੀਆਂ ਹਨ ਪੁੱਤਰ ਕੋਈ ਨਹੀਂ ਹੈ। ਇਸੇ ਦੌਰਾਨ ਜਦੋਂ ਉਸ ਦੇ ਘਰ ਚੌਥੀ ਬੇਟੀ ਜਨਮ ਲੈਂਦੀ ਹੈ ਤਾਂ ਉਹ ਉਸ ਨੂੰ ਲੁਕਾ ਇੱਕ ਲੜਕੇ ਵਜੋਂ ਪਾਲਦਾ ਹੈ ਅਤੇ ਪੁੱਤਰਾਂ ਦੀ ਤਰ੍ਹਾਂ ਪਾਲਿਆ ਕੰਵਰ ਸਿੰਘ ਵੱਡਾ ਹੋਕੇ ਟਰੱਕ ਡਰਾਈਵਰ ਬਣ ਜਾਂਦਾ ਹੈ। ਅੰਬਰ ਸਿੰਘ ਉਸ ਦਾ ਵਿਆਹ ਨੀਲੀ ਨਾਂ ਦੀ ਕੁੜੀ ਨਾਲ ਕਰ ਦਿੰਦਾ ਹੈ। ਇਸ ਤੋਂ ਬਾਅਦ ਕਹਾਣੀ ਉਲਝ ਜਾਂਦੀ ਹੈ। ਇਹ ਅੰਬਰ ਸਿੰਘ ਦੀ ਕਹਾਣੀ ਨਾ ਰਹਿ ਕੇ ਮਨੁੱਖ ਦੀ ਅੰਦਰਲੀ ਭਟਕਣ ਦੀ ਕਹਾਣੀ ਬਣ ਜਾਂਦੀ ਹੈ।

ਸਿਤਾਰੇ

ਹਵਾਲੇ