ਕਵੀਸ਼ਰ ਦਲੀਪ ਸਿੰਘ ਭੱਟੀਵਾਲ

ਭਾਰਤਪੀਡੀਆ ਤੋਂ
>Stalinjeet Brar (added Category:ਕਵੀਸ਼ਰ using HotCat) ਦੁਆਰਾ ਕੀਤਾ ਗਿਆ 14:50, 31 ਦਸੰਬਰ 2017 ਦਾ ਦੁਹਰਾਅ
(ਫ਼ਰਕ) ←ਪੁਰਾਣਾ ਦੁਹਰਾਅ | ਸਭ ਤੋ ਨਵਾਂ ਦੁਹਰਾਅ (ਫ਼ਰਕ) | ਨਵਾਂ ਦੁਹਰਾਅ → (ਫ਼ਰਕ)
Jump to navigation Jump to search

ਫਰਮਾ:ਅੰਦਾਜ਼ "ਕਵੀਸ਼ਰ ਦਲੀਪ ਸਿੰਘ ਭੱਟੀਵਾਲ" ਕਵੀਸ਼ਰੀ ਦੀ ਪਰੰਪਰਾ 19ਵੀਂ ਸਦੀ ਤੋਂ ਲੈ ਕੇ 20ਵੀਂ ਸਦੀ ਦੇ ਪਹਿਲੇ ਅੱਧ ਤੱਕ ਗਤੀਸ਼ੀਲ ਰਹੀ ਹੈ।ਦਲੀਪ ਸਿੰਘ ਭੱਟੀਵਾਲ ਦਾ ਜਨਮ 1907 ਈ. ਵਿੱਚ ਪਿੰਡ ਭੱਟੀਵਾਲ ਵਿਖੇ ਹੋਇਆ।1998 ਈ. ਵਿੱਚ ਉਸਦੀ ਮੌਤ ਹੋ ਗਈ । ਦਲੀਪ ਸਿੰਘ ਭੱਟੀਵਾਲ ਪੰਜਾਬ ਦੇ ਜਿਲ੍ਹਾ ਸੰਗਰੂਰ ਦੇ ਹਲਕੇ ਭਵਾਨੀਗੜ੍ਹ ਦਾ ਪ੍ਰਸਿੱਧ ਕਵੀਸ਼ਰ ਸੀ।ਦਲੀਪ ਸਿੰਘ ਦੇ ਗੁਰੂ ਦਾ ਨਾਂ ਹਰੀ ਸਿੰਘ ਵਿਯੋਗੀ ਸੀ।ਦਲੀਪ ਸਿੰਘ ਸੰਗਰੂਰ ਜਿਲ੍ਹੇ ਦੀ ਤਹਿਸੀਲ ਦਿੜ੍ਹਬਾ ਵਿਖੇ ਕਵੀਸ਼ਰੀ ਸਕੂਲ ਦੀ ਸਥਾਪਨਾ ਕੀਤੀ ਸੀ।ਇਸ ਸਕੂਲ ਵਿੱਚ ਗਾਇਣ ਵਿਧੀਆਂ ਦੀ ਸਿਖਲਾਈ ਦਿੱਤੀ ਜਾਂਦੀ ਸੀ।ਦਲੀਪ ਸਿੰਘ ਇੱਕ ਇਨਕਲਾਬੀ ਵਿਅਕਤੀ ਹੋਣ ਦੇ ਨਾਲ - ਨਾਲ ਆਸ਼ਾਵਾਦੀ ਸੀ।ਦਲੀਪ ਸਿੰਘ ਨੇ ਬਹੁਤ ਸਾਰੇ ਪ੍ਰਸੰਗਾਂ ਨੂੰ ਆਪਣੀ ਕਵੀਸ਼ਰੀ ਰਾਹੀਂ ਲੋਕਾਂ ਅੱਗੇ ਬਿਆਨ ਕੀਤਾ ਹੈ।ਕਵੀਸ਼ਰ ਨੇ ਆਪਣੇ ਇਤਿਹਾਸ ਨੂੰ ਬਹੁਤ ਵਧੀਆ ਢੰਗ ਨਾਲ ਕਾਵਿਬੱਧ ਕੀਤਾ ਹੈ।ਦਲੀਪ ਸਿੰਘ ਨੇ ਹੇਠ ਲਿਖੇ ਇਤਿਹਾਸਕ ਪ੍ਰਸੰਗ ਬਿਆਨ ਕੀਤੇ ਹਨ - ਪ੍ਰਸੰਗ ਭਾਈ ਬਿਧੀਚੰਦ, ਪ੍ਰਸੰਗ ਛੋਟੇ ਸਾਹਿਬਜ਼ਾਦੇ, ਪ੍ਰਸੰਗ ਭਾਈ ਭੀਮ ਸਿੰਘ।ਦਲੀਪ ਸਿੰਘ ਨੇ ਆਪਣੇ ਪ੍ਰਸੰਗਾਂ ਵਿੱਚ ਡਿਉਢਾ, ਦਵੱਈਆ , ਢਾਈਆ, ਦੋਹਿਰਾ ,ਝੋਕ ਆਦਿ ਛੰਦ ਵਰਤੇ ਹਨ।ਦਲੀਪ ਸਿੰਘ ਪਹਿਲਾਂ ਤਾਂ ਹਰੀ ਸਿੰਘ ਵਿਯੋਗੀ ਦੇ ਜੱਥੇ ਨਾਲ ਹੀ ਜੁੜਿਆ ਹੋਇਆ ਸੀ।ਬਾਅਦ ਵਿਚ ਉਸਨੇ ਆਪਣਾ ਅਲੱਗ ਕਵੀਸ਼ਰੀ ਜੱਥਾ ਬਣਾ ਲਿਆ ਸੀ।ਉਸਦੇ ਪਹਿਲੇ ਜਥੇ ਦੇ ਮੈਂਬਰਾਂ ਵਿੱਚ ਬਚਨ ਸਿੰਘ ਭੱਟੀਵਾਲ,ਗੁਰਬਖਸ਼ ਸਿੰਘ ਭੁਨਰਹੇੜੀ , ਸਰਵਣ ਸਿੰਘ ਬਾਗੜੀਆਂ ਸਨ।[1]

  1. ਪੁਸਤਕ - ਕਵੀਸ਼ਰ ਦਲੀਪ ਸਿੰਘ ਭੱਟੀਵਾਲ(ਚੋਣਵੇਂ ਪ੍ਰਸੰਗ), ਸੰਪਾਦਕ- ਪ੍ਰੋ. ਰਾਜਿੰਦਰ ਸਿੰਘ, ਪ੍ਰੋ. ਬ੍ਰਹਮਜਗਦੀਸ਼ ਸਿੰਘ, ਪ੍ਰਕਾਸ਼ਕ - ਪਲਾਹਾ ਪਬਲੀਸ਼ਿੰਗ ਕੰਪਨੀ ਜਲੰਧਰ,ਪੰਨਾ ਨੰ. - 7-17,25,26