ਕਰਨੈਲ ਬਾਗ਼ੀ

ਭਾਰਤਪੀਡੀਆ ਤੋਂ
>Charan Gill (added Category:ਮੌਤ 1981 using HotCat) ਦੁਆਰਾ ਕੀਤਾ ਗਿਆ 11:59, 12 ਮਾਰਚ 2021 ਦਾ ਦੁਹਰਾਅ
(ਫ਼ਰਕ) ←ਪੁਰਾਣਾ ਦੁਹਰਾਅ | ਸਭ ਤੋ ਨਵਾਂ ਦੁਹਰਾਅ (ਫ਼ਰਕ) | ਨਵਾਂ ਦੁਹਰਾਅ → (ਫ਼ਰਕ)
Jump to navigation Jump to search

ਕਰਨੈਲ ਸਿੰਘ ਬਾਗ਼ੀ (2 ਸਤੰਬਰ 1940 - 11 ਅਪ੍ਰੈਲ 1981) ਇੱਕ ਪੰਜਾਬੀ ਕ੍ਰਾਂਤੀਕਾਰੀ ਕਵੀ ਸੀ।

ਕਰਨੈਲ ਬਾਗ਼ੀ ਦਾ ਜਨਮ 2 ਸਤੰਬਰ 1940 ਨੂੰ ਪਿੰਡ ਸ਼ਹਿਨਾਤਪੁਰ, ਬਰਤਾਨਵੀ ਪੰਜਾਬ (ਹੁਣ ਪਾਕਿਸਤਾਨ) ਵਿੱਚ ਹੋਇਆ। ਦੇਸ਼ ਵੰਡ ਦੇ ਤੋਂ ਬਾਅਦ ਉਸ ਦਾ ਪਰਿਵਾਰ ਉਧਰੋਂ ਉੱਜੜ ਕੇ ਭਾਰਤੀ ਪੰਜਾਬ ਦੇ ਸ਼ਹਿਰ ਕੋਟਕਪੂਰੇ ਆ ਗਿਆ ਅਤੇ ਪਿਤਾ ਪੁਰਖੀ ਤਰਖਾਣਾ ਕਿੱਤੇ ਨੂੰ ਰੋਜ਼ੀ ਰੋਟੀ ਦਾ ਵਸੀਲਾ ਬਣਾ ਲਿਆ। ਆਰਥਿਕ ਮੰਦਹਾਲੀ ਕਾਰਨ ਉਸਨੂੰ ਸੱਤਵੀਂ ਜਮਾਤ ਵਿਚੋਂ ਹੀ ਸਕੂਲ ਛੱਡਣਾ ਪਿਆ।

ਉਸ ਨੇ 11 ਅਪ੍ਰੈਲ 1981 ਨੂੰ ਨਹਿਰ ਵਿੱਚ ਛਾਲ ਮਾਰ ਕੇ ਆਤਮ ਹੱਤਿਆ ਕਰ ਲਈ ਸੀ।

ਕਾਵਿ ਸੰਗ੍ਰਹਿ

  • ਲੋਹੇ ਦੇ ਮਰਦ
  • ਧਰਤੀ ਲਹੂ ਲੁਹਾਣ
  • ਮੈਂ ਕਦੇ ਨਹੀਂ ਚਾਹਿਆ (ਮੌਤ ਤੋਂ ਬਾਅਦ ਛਪੀ)

ਮਾਸਟਰ ਤਰਲੋਚਨ ਸਿੰਘ ਸਮਰਾਲਾ ਦੀ ਸੰਪਾਦਿਤ ਕੀਤੀ ਕਾਵਿ-ਪੁਸਤਕ ਤਰਥੱਲੀਆਂ ਦੇ ਦੌਰ ਵਿਚ ਵਿੱਚ ਕਰਨੈਲ ਬਾਗ਼ੀ ਦੀਆਂ 50 ਕਵਿਤਾਵਾਂ ਸ਼ਾਮਿਲ ਕੀਤੀਆਂ ਗਈਆਂ ਹਨ।

ਕਾਵਿ ਨਮੂਨੇ

ਅਸੀਂ ਕਤਲ ਹੋਏ ਹਾਂ
ਅਯੁੱਧਿਆ ਦੇ ਵਾਸੀਓ!
ਕਿਸ ਖੁਸ਼ੀ ਚ
ਦੀਪ ਬਾਲੇ ਜੇ?
ਆਤਿਸ਼ਬਾਜ਼ੀ ਦੇ ਸ਼ੋਰ 'ਚ
ਭੁੱਲ ਗਏ ਹੋ?
ਕੋਈ ਰਾਵਣ ਨਹੀਂ ਹਾਰਿਆ
ਕੋਈ ਰਾਮ ਨਹੀਂ ਜਿੱਤਿਆ
ਸਰਹੱਦ ਦੇ ਦੋਹੀਂ ਪਾਸੀਂ
ਰੋਟੀ ਲਈ
ਅਸੀਂ ਕਤਲ ਹੋਏ ਹਾਂ।

ਰੱਬ ਦਾ ਜਨਮ
ਧਰਤੀ ਤੋਂ ਪਹਿਲਾਂ
ਹੋ ਨਹੀਂ ਸਕਦੀ
ਹੋਂਦ ਮਨੁੱਖ ਦੀ।
ਮਨੁੱਖ ਤੋਂ ਪਹਿਲਾਂ
ਗ੍ਰੰਥ ਨਹੀਂ ਹੋਂ ਸਕਦੇ।
ਮਨੁੱਖ ਦੀ ਕਲਪਨਾ
ਸਿਰਜਿਆ ਹੈ ਰੱਬ ਨੂੰ।