ਫਰਮਾ:Infobox writer ਕਮਲਜੀਤ ਨੀਲੋਂ (ਜਨਮ 24 ਦਸੰਬਰ 1959) ਪੰਜਾਬੀ ਦਾ ਬਾਲ ਸਾਹਿਤ ਲੇਖਕ ਤੇ ਗਾਇਕ ਹੈ। ਉਸਨੂੰ ਪੰਜਾਬੀ ਭਾਸ਼ਾ ਲਈ ਸਾਹਿਤ ਅਕਾਦਮੀ ਦਾ 2013 ਦਾ ਬਾਲ ਸਾਹਿਤ ਪੁਰਸਕਾਰ ਮਿਲ ਚੁੱਕਾ ਹੈ।[1] ਇਸ ਤੋਂ ਪਹਿਲਾਂ ਭਾਸ਼ਾ ਵਿਭਾਗ, ਪੰਜਾਬ ਵੱਲੋਂ ਢਾਈ ਲੱਖ ਰੁਪਏ ਦਾ ‘ਸ਼੍ਰੋਮਣੀ ਪੰਜਾਬੀ ਬਾਲ ਸਾਹਿਤ ਲੇਖਕ’ ਵੀ ਮਿਲਿਆ ਹੈ।

ਜੀਵਨ ਬਿਓਰਾ

ਕਮਲਜੀਤ ਨੀਲੋਂ ਦਾ ਜਨਮ ਲੁਧਿਆਣਾ-ਚੰਡੀਗੜ੍ਹ ਰੋਡ ਤੇ ਪੈਂਦੇ ਨਿਕੇ ਜਿਹੇ ਪਿੰਡ ਨੀਲੋਂ ਕਲਾਂ ਵਿੱਚ 24 ਦਸੰਬਰ 1959 ਨੂੰ ਪ੍ਰਸਿੱਧ ਪੰਜਾਬੀ ਸ਼ਾਇਰ ਕੁਲਵੰਤ ਨੀਲੋਂ ਅਤੇ ਮਾਤਾ ਨਛੱਤਰ ਕੌਰ ਦੇ ਘਰ ਹੋਇਆ।[2] ਉਸਨੇ ਸਰਕਾਰੀ ਸਕੂਲ ਘੁਲਾਲ ਤੋਂ ਮੁਢਲੀ ਵਿਦਿਆ ਲਈ, ਅਤੇ ਮਾਲਵਾ ਕਾਲਜ ਬੌਂਦਲੀ ਅਤੇ ਈਵਨਿੰਗ ਕਾਲਜ ਲੁਧਿਆਣਾ ਤੋਂ ਗ੍ਰੈਜੁਏਸ਼ਨ ਕਰ ਕੇ ਉਸ ਨੇ ਪੰਜਾਬੀ ਯੂਨੀਵਰਸਿਟੀ ਪਟਿਆਲਾ ਤੋਂ ਐਮ.ਏ. ਪੰਜਾਬੀ ਕੀਤੀ।

ਮੁੱਖ ਆਡੀਓ-ਕੈਸਿਟਾਂ ਅਤੇ ਸੀਡੀਆਂ

ਮਸ਼ਹੂਰ ਗੀਤ

ਹਵਾਲੇ