ਉੱਤਰ ਗੋਆ ਜ਼ਿਲ੍ਹਾ

ਉੱਤਰ ਗੋਆ ਜ਼ਿਲ੍ਹਾ ਭਾਰਤ ਦੇ ਗੋਆ ਸੂਬੇ ਦਾ ਹਿੱਸਾ ਹੈ। ਇਸਦਾ ਕੁੱਲ ਰਕਬਾ 1736 km² ਹੈ, ਅਤੇ ਇਸਦੇ ਉੱਤਰ ਵਿੱਚ ਮਹਾਂਰਾਸ਼ਟਰ ਦਾ ਸਿੰਧੂਦੁਰਗ ਜ਼ਿਲ੍ਹਾ ਅਤੇ ਦੱਖਣ ਵਿੱਚ ਦੱਖਣ ਗੋਆ ਜ਼ਿਲ੍ਹਾ ਹੈ।

ਭਾਸ਼ਾ

ਉੱਤਰ ਗੋਆ ਦੇ ਜ਼ਿਆਦਾਤਰ ਲੋਕਾਂ ਦੀ ਮਾਤ ਭਾਸ਼ਾ ਕੋਂਕਣੀ ਹੈ, ਜਦੋਂ ਕਿ ਮਹਾਰਾਸ਼ਟਰ ਅਤੇ ਕਰਨਾਟਕ ਨਾਲ ਲਗਦੇ ਇਲਾਕੀਆਂ ਵਿੱਚ ਮਰਾਠੀ ਅਤੇ ਕੰਨੜ ਭਾਸ਼ਾ ਬੋਲੀ ਜਾਂਦੀ ਹੈ। ਗੋਆ ਰਾਜ ਦੀ ਸਾਰੀ ਸਿੱਖਿਅਤ ਜਨਤਾ ਅੰਗਰੇਜ਼ੀ ਭਾਸ਼ਾ ਅਤੇ ਲਗਭਗ ਸਾਰੀ ਜਨਤਾ ਹਿੰਦੀ ਭਾਸ਼ਾ ਦਾ ਗਿਆਨ ਰੱਖਦੀ ਹੈ। ਅਬਾਦੀ ਦਾ ਇੱਕ ਛੋਟਾ ਭਾਗ ਪੁਰਤਗਾਲੀ ਭਾਸ਼ਾ ਦਾ ਗਿਆਨ ਰੱਖਦਾ ਹੈ, ਪਰ ਇਹ ਗਿਣਤੀ ਲਗਾਤਾਰ ਘੱਟ ਹੋ ਰਹੀ ਹੈ।

ਧਰਮ

ਫਰਮਾ:Pie chart[1]

ਹਵਾਲੇ