ਈਸ਼ਵਰ ਦਿਆਲ ਗੌੜ
>Satpal Dandiwal (+) ਦੁਆਰਾ ਕੀਤਾ ਗਿਆ 21:44, 11 ਮਾਰਚ 2020 ਦਾ ਦੁਹਰਾਅ
ਈਸ਼ਵਰ ਦਿਆਲ ਗੌੜ (ਜਨਮ 1956) ਪੰਜਾਬੀ ਕਵੀ ਅਤੇ ਲੇਖਕ ਹੈ, ਜਿਸਨੇ ਪੰਜਾਬੀ ਦੇ ਇਲਾਵਾ ਅੰਗਰੇਜ਼ੀ ਵਿੱਚ ਵੀ ਰਚਨਾ ਕੀਤੀ ਹੈ। ਉਹ ਕਿੱਤੇ ਵਜੋਂ ਇਤਿਹਾਸ ਦਾ ਅਧਿਆਪਕ ਹੈ ਅਤੇ ਪੰਜਾਬ ਯੂਨੀਵਰਸਿਟੀ ਦੇ ਇਤਿਹਾਸ ਵਿਭਾਗ ਵਿੱਚ ਪੜ੍ਹਾਉਂਦਾ ਹੈ। ਈਸ਼ਵਰ ਦਿਆਲ ਗੌੜ ਨੇ ਪੰਜਾਬ ਦੇ ਲੋਕ-ਸਾਹਿਤ ਦਾ ਅਧਿਐਨ ਕੀਤਾ ਹੈ ਅਤੇ ਉਹ ਲੋਕ ਸਾਹਿਤ ਨੂੰ ਇਤਿਹਾਸ ਦਾ ਮੂਲ ਸਰੋਤ ਕਹਿੰਦਾ ਹੈ। ਉਸਦੀ ਦਲੀਲ ਹੈ ਕਿ ਇਹ ਆਵਾਮੀ ਇਤਿਹਾਸ ਹੈ ਜੋ ਹਕੂਮਤੀ ਮਿਸਲਖ਼ਾਨਿਆਂ ਤੋਂ ਵੱਖਰਾ ਹੈ। ਈਸ਼ਵਰ ਮੁਤਾਬਕ ਕਿੱਸਿਆਂ ਵਿੱਚ ਪੰਜਾਬੀ ਬੰਦੇ ਦੀ ਪਛਾਣ ਦੇ ਨਕਸ਼ ਉਘੜਦੇ ਹਨ।[1]
ਰਚਨਾਵਾਂ
ਪੰਜਾਬੀ
- ਚਰਖਾ ਬੋਲੇ ਸਾਈਂ ਸਾਈਂ (2006)
- ਫਰੀਦਾ ਖਾਕੁ ਨ ਨਿੰਦੀਐ: ਪੰਜਾਬ ਦਾ ਵਿਰਸਾ (ਇਤਿਹਾਸ ਤੇ ਇਤਿਹਾਸਕਾਰੀ) (2016)
- ਪੜ੍ਹ ਅਖਰੁ ਏਹੋ ਬੁਝੀਐ (2018) (ਲੇਖ)
- ਸੁਰਮੇਦਾਨੀ (1999 ਪਹਿਲੀ ਵਾਰ, 2018 ਦੂਜੀ ਵਾਰ)
- ਕੌਣ ਆਇਆ ਪਹਿਨ ਲਿਬਾਸ ਕੁੜੇ (2020)
ਅੰਗਰੇਜ਼ੀ
ਸਹਿ-ਲੇਖਕ ਵਜੋਂ
- Popular Literature And Pre-Modern Societies In South Asia (ਸਹਿ-ਲੇਖਕ ਸਰਿੰਦਰ ਸਿੰਘ)
- Sufism in Punjab: Mystics, Literatures and Shrines (ਸਹਿ-ਲੇਖਕ ਸਰਿੰਦਰ ਸਿੰਘ)