ਫਰਮਾ:Infobox writer ਇੰਦਰਜੀਤ ਸਿੰਘ ਤੁਲਸੀ (2 ਅਪਰੈਲ 1926 - 1984) ਪੰਜਾਬੀ ਕਵੀ ਅਤੇ ਗੀਤਕਾਰ ਸੀ।

ਜੀਵਨੀ

ਇੰਦਰਜੀਤ ਸਿੰਘ ਤੁਲਸੀ ਦਾ ਜਨਮ 2 ਅਪਰੈਲ, 1926 ਨੂੰ ਕਾਨ੍ਹਾ ਕਾਛਾ, ਲਾਹੌਰ (ਬਰਤਾਨਵੀ ਪੰਜਾਬ) ਵਿੱਚ ਫ਼ਾਰਸੀ ਕਵੀ ਮੂਲ ਸਿੰਘ ਦੇ ਘਰ ਹੋਇਆ ਸੀ।[1] ਉਹ 2 ਸਾਲ ਦੀ ਉਮਰ ਦਾ ਸੀ, ਜਦ ਉਸ ਦੇ ਪਿਤਾ ਦਾ ਦਿਹਾਂਤ ਹੋ ਗਿਆ। ਉਸ ਦਾ ਪਾਲਣ ਪੋਸ਼ਣ ਉਸ ਦੀ ਮਾਤਾ ਸਰਦਾਰਨੀ ਬਸੰਤ ਕੌਰ ਨੇ ਕੀਤਾ।

ਭਾਰਤ ਦੀ ਵੰਡ ਬਾਅਦ, ਇੰਦਰਜੀਤ ਸਿੰਘ ਤੁਲਸੀ ਨੂੰ ਰੇਲਵੇ ਵਿੱਚ ਨੌਕਰੀ ਮਿਲ ਗਈ ਅਤੇ ਉਹ ਆਪਣੀ ਪਤਨੀ ਸਮੇਤ ਫਿਰੋਜ਼ਪੁਰ ਨੂੰ ਚਲੇ ਗਏ। ਇੱਕ ਰੇਲਵੇ ਜਸ਼ਨ ਦੇ ਲਈ ਕਵਿਤਾ ਦਾ ਉੱਚਾਰਨ ਕਰਦੇ ਹੋਏ, ਉਸ ਦੀ ਸ਼ਾਇਰੀ ਤੋਂ ਪ੍ਰਭਾਵਿਤ ਹੋ ਕੇ ਉਦੋਂ ਰੇਲ ਮੰਤਰੀ ਨੂੰ ਜੀਵਨ ਰਾਮ ਨੇ, ਉਸ ਨੂੰ ਇੱਕ ਤਰੱਕੀ ਦੇ ਦਿੱਤੀ ਅਤੇ ਉਸ ਦੀ ਬਦਲੀ ਦਿੱਲੀ ਕਰ ਦਿੱਤੀ।

1955 ਵਿੱਚ ਉਹਨਾਂ ਨੂੰ ਪੰਜਾਬ ਦੇ ਰਾਜਪਾਲ ਵਲੋਂ ਪੰਜਾਬ ਦੇ ਰਾਜ ਕਵੀ ਵਜੋਂ ਸਨਮਾਨਿਤ ਕੀਤਾ ਗਿਆ ਸੀ।

ਪੰਡਿਤ ਜਵਾਹਰ ਲਾਲ ਨਹਿਰੂ ਵੀ ਬਹੁਤ ਹੀ ਉਸ ਦੀ ਕਵਿਤਾ ਤੋਂ ਪ੍ਰਭਾਵਿਤ ਸਨ। 1966 ਵਿੱਚ ਉਹਨਾਂ ਨੂੰ ਕਲਾ ਅਤੇ ਸਾਹਿਤ ਦੇ ਲਈ ਪਦਮ ਸ਼੍ਰੀ ਐਵਾਰਡ ਨਾਲ ਸਨਮਾਨਿਤ ਕੀਤਾ ਗਿਆ ਸੀ।[1]

ਪੁਸਤਕਾਂ

  • ਸੁਰ-ਸਿੰਗਾਰ (1961) ਵਿੱਚ
  • ਪਰਮ ਪੁਰਖ: ਗੁਰੂ ਨਾਨਕ ਪਾਤਸ਼ਾਹ (ਗੁਰੂ ਨਾਨਕ ਦੇਵ ਦੇ ਜੀਵਨ ਉੱਪਰ ਆਧਾਰਿਤ ਮਹਾਂ ਕਾਵਿ, 1970)
  • ਬਾਦਸ਼ਾਹ ਦਰਵੇਸ਼
  • ਗੋਬਿੰਦਾਇਣ

ਹਵਾਲੇ

ਫਰਮਾ:ਹਵਾਲੇ