ਅੱਧ ਚਾਨਣੀ ਰਾਤ
ਅੱਧ ਚਾਨਣੀ ਰਾਤ ਗਿਆਨਪੀਠ ਪੁਰਸਕਾਰ ਜੇਤੂ ਪੰਜਾਬੀ ਨਾਵਲਕਾਰ ਗੁਰਦਿਆਲ ਸਿੰਘ ਦਾ ਨਾਵਲ ਹੈ। ਇਹ ਨਾਵਲ 1972 ਵਿੱਚ ਪ੍ਰਕਾਸ਼ਿਤ ਹੋਇਆ। ਸਾਹਿਤ ਅਕਾਦਮੀ ਦੁਆਰਾ ਇਸ ਨੂੰ 1975 ਵਿੱਚ ਸਨਮਾਨਿਤ ਕਿਆ ਗਿਆ। ਇਸ ਨਾਵਲ ਤੇ ਇਕ ਫਿਲਮ ਵੀ ਬਣਾਈ ਜਾ ਰਹੀ ਹੈ।[1]
| ਅੱਧ ਚਾਨਣੀ ਰਾਤ | |
|---|---|
| [[File: ਤਸਵੀਰ:ਅੱਧ ਚਾਨਣੀ ਰਾਤ.jpg ਪੁਸਤਕ ਕਵਰ | |
| ਲੇਖਕ | ਗੁਰਦਿਆਲ ਸਿੰਘ |
| ਦੇਸ਼ | ਭਾਰਤ |
| ਭਾਸ਼ਾ | ਪੰਜਾਬੀ |
| ਵਿਸ਼ਾ | ਪੰਜਾਬ ਦੀ ਗਰੀਬ ਕਿਰਸਾਨੀ |
| ਵਿਧਾ | ਨਾਵਲ |
| ਪ੍ਰਕਾਸ਼ਕ | ਲੋਕਗੀਤ ਪ੍ਰਕਾਸ਼ਨ |
| ਪ੍ਰਕਾਸ਼ਨ ਮਾਧਿਅਮ | ਪ੍ਰਿੰਟ |
| ਪੰਨੇ | 136 |
| ਆਈ.ਐੱਸ.ਬੀ.ਐੱਨ. | 9789350174630 |
ਪਲਾਟ
ਇਸ ਨਾਵਲ ਦਾ ਮੁੱਖ ਪਾਤਰ ਮੋਦਨ ਅਣਖ ਗੈਰਤ ਨਾਲ ਜਿਉਣ ਵਾਲਾ ਹੈ ਤੇ ਦਾਨੀ ਔਰਤ ਦੀ ਤ੍ਰਾਸਦੀ ਦੀ ਬਾਤ ਪਾਉਂਦੀ ਹੈ। ਮੋਦਨ ਆਪਣੇ ਬਲਬੂਤੇ ਤੇ ਜਿਉਣ ਵਾਲਾ ਪਾਤਰ ਹੈ। ਇਹ ਨਾਵਲ ਛੋਟੀ ਕਿਸਾਨੀ ਤੇ ਅਧਾਰਤ ਹੈ। ਇਸ ਵਿੱਚ ਪੇਂਡੂ ਸਮਾਜ ਅੰਦਰ ਘਰੇਲੂ ਰਿਸ਼ਤਿਆਂ ਦੇ ਤਨਾਉ ਦਾ ਜ਼ਿਕਰ ਮਿਲਦਾ ਹੈ।
ਹਵਾਲੇ
ਇਹ ਲੇਖ ਕੇਵਲ ਇੱਕ ਅਧਾਰ ਹੈ। ਤੁਸੀਂ ਇਸਨੂੰ ਵਧਾਕੇ ਵਿਕੀਪੀਡੀਆ ਦੀ ਮਦਦ ਕਰ ਸਕਦੇ ਹੋ