<poem>
ਮਾਸਟਰ:
ਅੱਜ ਬੜੀ ਦੇਰ ਨਾਲ ਆਇਆ ਏ ਓਏ ਬਸ਼ੀਰਿਆ,
ਇਹ ਤੇਰਾ ਪਿੰਡ ਏ ਤੇ ਨਾਲ ਹੀ ਸਕੂਲ ਏ,
ਜਾਵੇਂਗਾ ਤੂੰ ਮੇਰੇ ਕੋਲੋਂ ਹੱਡੀਆਂ ਭੰਨਾ ਕੇ
ਆਇਆਂ ਏਂ ਤੂੰ ਦੋਵੇਂ ਟੱਲੀਆਂ ਘੁਸਾ ਕੇ
ਬਸ਼ੀਰਾ:
ਮੁਨਸ਼ੀ ਜੀ,
ਮੇਰੀ ਇੱਕ ਗੱਲ ਪਹਿਲਾਂ ਸੁਣ ਲਓ
ਅਕ੍ਰ੍ਮੇ ਨੇ ਨੇਰ੍ਹ ਜਿਹਾ ਨੇਰ੍ਹ ਅੱਜ ਪਾਇਆ ਏ
ਮਾਈ ਨੂੰ ਇਹ ਮਾਰਦਾ ਏ, ਤੇ ਬੜਾ ਡਾਢਾ ਮਾਰਦਾ ਏ
ਅੱਜ ਏਸ ਭੈੜਕੇ ਨੇ ਹੱਦ ਚਾ ਮੁਕਾਈ ਏ,
ਓਹਨੂੰ ਮਾਰ-ਮਾਰ ਮਧਾਣੀ ਭੰਨ ਸੱਟੀ ਏ,
ਬੰਦੇ ਕਠੇ ਹੋਏ ਤੇ ਓਥੋਂ ਭਜ ਵਗਿਆ ਏ
ਚੁੱਕ ਕੇ ਕਿਤਾਬਾਂ ਸਕੂਲ ਵੱਲ ਨੱਸ ਆਇਆ ਏ
ਮਾਈ ਏਹਦੀ ਮੁਨਸ਼ੀ ਜੀ ਸਾਡੇ ਘਰ ਆਈ ਸੀ
ਮੁੰਹ ਤੇ ਨੀਲ ਸਨ ਸੁੱਜਾ ਹੋਇਆ ਹਥ ਸੀ
ਅਖਾਂ ਵਿੱਚ ਅਥਰੂ ਤੇ ਬੁੱਲਾਂ ਉੱਤੇ ਰੱਤ ਸੀ
ਮਾਈ ਏਹਦੀ ਮੁਨਸ਼ੀ ਜੀ ਸਾਡੇ ਘਰ ਆਈ ਸੀ
ਮੁੰਹ ਤੇ ਨੀਲ ਸਨ ਸੁੱਜਾ ਹੋਇਆ ਹਥ ਸੀ
ਅਖਾਂ ਵਿੱਚ ਅਥਰੂ ਤੇ ਬੁੱਲਾਂ ਉੱਤੇ ਰੱਤ ਸੀ
ਕਹਿਣ ਲੱਗੀ ਸੋਹਣਿਆ, ਵੇ ਪੁੱਤਰ ਬਸ਼ੀਰਿਆ
ਮੇਰਾ ਇੱਕ ਕੰਮ ਵੀ ਤੂੰ ਕਰੀਂ ਅੱਜ ਹੀਰਿਆ,
ਰੋਟੀ ਮੇਰੇ ਅਕ੍ਰ੍ਮੇ ਦੀ ਲਈ ਜਾ ਮਦਰੱਸੇ
ਅੱਜ ਫਿਰ ਟੁਰ ਗਿਆ ਏ ਮੇਰੇ ਨਾਲ ਰੁੱਸ ਕੇ
ਘਿਓ ਨਾਲ ਗੁੰਨ ਕੇ ਪਰੌਂਠੇ ਓਹਨੇ ਪਕਾਏ ਨੇ
ਰੀਝ ਨਾਲ ਰਿੰਨਿਆ ਸ਼ੂ ਆਂਡਿਆਂ ਦਾ ਹਲਵਾ
ਪੋਣੇ ਵਿੱਚ ਬੰਨ ਕੇ ਮੇਰੇ ਹਥ ਦਿੱਤੇ ਸੂ
ਏਹੀਓ ਗੱਲ ਆਖਦੀ ਸੀ ਮੁੜ-ਮੁੜ ਮੁਨਸ਼ੀ ਜੀ
ਛੇਤੀ ਨਾਲ ਜਾਈਂ ਬੀਬਾ, ਦੇਰੀਆਂ ਨਾ ਲਾਈਂ ਬੀਬਾ
ਓਹਦੀਆਂ ਤੇ ਲੂਸਦੀਆਂ ਹੋਣਗੀਆਂ ਆਂਦਰਾਂ ਮੇਰੇ ਲਾਲ ਦੀਆਂ
ਭੁਖਾ ਭਾਣਾ ਅੱਜ ਉਹ ਸਕੂਲੇ ਟੁਰ ਗਿਆ ਏ
ਰੋਟੀ ਓਹਨੇ ਦਿੱਤੀ ਮੈਂ ਭੱਜਾ-ਭੱਜਾ ਆਇਆ ਜੇ
ਅਕ੍ਰ੍ਮੇ ਨੇ ਅੱਜ ਬੜਾ ਨੇਰ੍ਹ ਜਿਹਾ ਪਾਇਆ ਏ
ਅਕ੍ਰ੍ਮੇ ਨੇ ਅੱਜ ਬੜਾ ਨੇਰ੍ਹ ਜਿਹਾ ਪਾਇਆ ਏ
ਹਵਾਲੇ
ਫਰਮਾ:ਹਵਾਲੇ