ਫਰਮਾ:Infobox book

ਅਰਜ਼ੋਈਆਂ (Arzoiyan) ਇੱਕ ਪੰਜਾਬੀ ਕਾਵਿ-ਕਿਤਾਬ ਹੈ। ਇਹ ਕਿਤਾਬ ਅਰਜ਼ਪ੍ਰੀਤ ਸਿੰਘ ਦੁਆਰਾ ਲਿਖੀ ਗਈ ਹੈ। ਇਸ ਕਿਤਾਬ ਦੇ ਕੁੱਲ 91 ਵਰਕੇ ਹਨ। ਇਹ ਕਿਤਾਬ ਪਹਿਲੀ ਵਾਰ 2018 ਵਿੱਚ ਸੂਰਜਾਂ ਦੇ ਵਾਰਿਸ ਪ੍ਰਕਾਸ਼ਨ ਵਲੋਂ ਛਾਪੀ ਗਈ। 2019 'ਚ ਇਸਦਾ ਦੂਜਾ ਸੰਸਕਰਣ ਛਾਪਿਆ ਗਿਆ।

[1]

ਕਾਵਿ ਵੰਨਗੀ

  • ਸਿਰਲੇਖ - ਆਖਰ ਵੇਲਾ

ਕੱਚ, ਕੰਡੇ ਸਭ ਪਿੰਡੇ ਸਹਿਕੇ।
ਸਫਰ ਮੈਂ ਅੱਜ ਮੁਕਾਇਆ ਨੀ।
ਮੌਤ ਖੜ੍ਹੀ ਸਿਰਹਾਣੇ ਆ ਕੇ।
ਘਰ ਤੇਰਾ ਪਰ ਆਇਆ ਨੀ।
ਜਿੱਤ ਪੱਕੀ ਕਰ ਤੁਰਿਆ ਸਾਂ ਮੈਂ।
ਵਕਤ ਨੇ ਅੱਜ ਹਰਾਇਆ ਨੀ।
ਸਮਾਂ ਸਰੀਰ ਦਾ ਪੂਰਾ ਹੋਸੀ।
ਕਿਥੋਂ ਦਿਆਂ ਕਿਰਾਇਆ ਨੀਂ।
ਆਖਰ ਵੇਲਾ ਚਾਨਣ ਭਾਲ਼ਾਂ।
ਦਿਸੇ ਹਨ੍ਹੇਰੀ ਰਾਤ ਨੀਂ।
ਬੱਦਲਾਂ ਵੀ ਲੁਕੋਇਆ ਚਾਨਣ।
ਦੂਰ ਦਿਸੇ ਪ੍ਰਭਾਤ ਨੀ।
ਸਾਰੇ ਹੀ ਨੇ ਵੈਰੀ ਹੋਏ।
ਕਿਸੇ ਨਾ ਪੁੱਛੀ ਬਾਤ ਨੀਂ।
ਯਾਦ ਆਈ ਮੈਨੂੰ ਮੇਰੀ ਅੰਮੜੀ।
ਹਰ ਦਮ ਕਰਦੀ ਝਾਤ ਨੀਂ।
ਮੇਰੇ ਅੰਦਰ ਬਿਰਹਾ ਫੁੱਟਦਾ।
ਤੇਰੇ ਅੰਦਰ ਹਾਸਾ ਨੀ।
ਤੇਰਾ ਅੰਦਰ ਰੱਜਿਆ ਭਰਿਆ।
ਮੇਰਾ ਅੰਦਰ ਪਿਆਸਾ ਨੀਂ।
ਸਾੜ ਤੇਰਾ ਮੇਰਾ ਪਿੰਜਰ ਸਾੜੇ।
ਬਚਿਆ ਮਾਸ ਨਾ ਮਾਸਾ ਨੀ।
ਘੁੱਲ਼ ਹੀ ਜਾਣਾ ਅਰਜ ਨੇ ਆਖਿਰ।
ਪਾਣੀ ਵਿੱਚ ਪਤਾਸਾ ਨੀ।

ਬਾਹਰੀ ਲਿੰਕ