ਫਰਮਾ:Infobox book ਅਨਟੱਚੇਬਲ 1935 ਵਿੱਚ ਪ੍ਰਕਾਸ਼ਿਤ ਇੱਕ ਨਾਵਲ ਹੈ ਜਿਸਨੇ ਇਸ ਦੇ ਲੇਖਕ ਮੁਲਕ ਰਾਜ ਆਨੰਦ ਨੂੰ ਭਾਰਤ ਦੇ ਮੋਹਰੀ ਅੰਗਰੇਜ਼ੀ ਲੇਖਕਾਂ ਵਿੱਚੋਂ ਇੱਕ ਦੇ ਰੂਪ ਵਿੱਚ ਦੀ ਸਥਾਪਿਤ ਕਰ ਦਿੱਤਾ।[1] ਇਸ ਕਿਤਾਬ ਦੀ ਪ੍ਰੇਰਨਾ ਉਸਦੀ ਚਾਚੀ ਦਾ ਅਨੁਭਵ ਸੀ ਜਦੋਂ ਉਹ ਇੱਕ ਮੁਸਲਮਾਨ ਔਰਤ ਦੇ ਨਾਲ ਭੋਜਨ ਕਰ ਲਿਆ ਸੀ ਅਤੇ ਉਸਦੇ ਪਰਵਾਰ ਦੁਆਰਾ ਉਸਨੂੰ ਭਿੱਟਿਆ ਹੋਇਆ ਮੰਨਿਆ ਜਾਂਦਾ ਸੀ।[2][3] ਆਨੰਦ ਦੀ ਇਸ ਪਹਿਲੀ ਕਿਤਾਬ ਦੀ ਕਹਾਣੀ, ਜਾਤੀ ਵਿਵਸਥਾ ਨੂੰ ਖਤਮ ਕਰਨ ਦੇ ਤਰਕ ਦੇ ਗਿਰਦ ਘੁੰਮਦੀ ਹੈ।[4] ਇਹ ਇੱਕ ਜਵਾਨ ਸਵੀਪਰ ਬਾਖਾ ਦੇ ਜੀਵਨ ਵਿੱਚ ਇੱਕ ਦਿਨ ਨੂੰ ਦਰਸ਼ਾਂਦਾ ਹੈ, ਜੋ ਟੱਟੀਆਂ ਦੀ ਸਫਾਈ ਦੇ ਆਪਣੇ ਕੰਮ ਦੇ ਕਾਰਨ ਅਛੂਤ ਹੈ।  

ਡਾ.ਆਨੰਦ ਜਦੋਂ ਆਪਣੀ ਪੜ੍ਹਾਈ ਪੂਰੀ ਕਰ ਇੰਗਲੈਂਡ ਤੋਂ ਵਾਪਸ ਭਾਰਤ ਆਇਆ, ਤਾਂ ਉਹ ਵਰਧਾ ਜਾ ਕੇ ਮਹਾਤਮਾ ਗਾਂਧੀ ਨੂੰ ਮਿਲਿਆ। ਇਸ ਵਿਸ਼ੇ ਬਾਰੇ ਗਾਂਧੀ ਜੀ ਨਾਲ ਉਸ ਦੀ ਚਰਚਾ ਹੋਈ, ਜਿਸ ਦੌਰਾਨ ਡਾ. ਆਨੰਦ ਨੇ ਆਪਣੇ ਅਨੁਭਵਾਂ ਦੇ ਆਧਾਰ ਉੱਤੇ ਪੰਜਾਬ ਵਿੱਚ ਵਿਆਪਤ ਛੂਤਛਾਤ ਦੀ ਗੰਭੀਰ ਸਮੱਸਿਆ ਉੱਤੇ ਚਿੰਤਾ ਜਤਾਈ ਅਤੇ ਪੁੱਛਿਆ ਕਿ ਇਸ ਤੋਂ ਮੁਕਤੀ ਲਈ ਇੱਕ ਲੇਖਕ ਨੂੰ ਕੀ ਕਰਨਾ ਚਾਹੀਦਾ ਹੈ। ਗਾਂਧੀ ਜੀ ਨੇ ਛੂਤਛਾਤ ਦੇ ਵਿਰੋਧ ਵਿੱਚ ਪ੍ਰਭਾਵਸ਼ਾਲੀ ਸ਼ੈਲੀ ਵਿੱਚ ਲਿਖਣ ਦੀ ਸਲਾਹ ਦਿੱਤੀ। ਇਸ ਤੋਂ ਪ੍ਰੇਰਿਤ ਹੋਕੇ ਡਾ. ਮੁਲਕਰਾਜ ਆਨੰਦ ਨੇ ਇਸ ਨਾਵਲ ਦੀ ਰਚਨਾ ਕੀਤੀ ਜਿਸਨੂੰ, ਦੁਨੀਆ ਭਰ ਵਿੱਚ ਖੁੱਲ੍ਹ ਕੇ ਸਰਾਹਿਆ ਗਿਆ।

ਕਥਾਨਕ ਸਾਰੰਸ਼

ਨਾਵਲ ਵਿੱਚ 20ਵੀਂ ਦੇ ਪਹਿਲੇ ਅੱਧ ਵੇਲੇ ਦੇ ਪੰਜਾਬ ਵਿੱਚੋਂ ਘਟਨਾਵਾਂ ਅਤੇ ਪਾਤਰ ਲਏ ਗਏ ਹਨ। ਕਾਲਪਨਿਕ ਭਾਰਤੀ ਸ਼ਹਿਰ ਬੁਲੰਦਸ਼ਹਰ ਵਿੱਚ ਸੈੱਟ, ਅਨਟਚੇਬਲ, ਬਾਖਾ ਨਾਮ ਦੇ ਇੱਕ ਜਵਾਨ ਭਾਰਤੀ ਸਫਾਈ ਕਰਮਚਾਰੀ ਦੇ ਜੀਵਨ ਵਿੱਚ ਇੱਕ ਦਿਨ ਹੈ। ਬੁਲੰਦਸ਼ਹਰ ਦੇ ਸਾਰੇ ਸਫਾਈਕਰਮੀਆਂ ਦੇ ਪ੍ਰਮੁੱਖ ਲਾਖਾ ਦਾ ਪੁੱਤਰ, ਬਾਖਾ ਬੜਾ ਸੂਝਵਾਨ ਹੈ, ਭੋਲਾ, ਨਰਮ ਪਰ ਅਭਿਮਾਨੀ ਹੈ। ਬਾਖਾ ਦੇ ਉਸ ਦਿਨ ਦੇ ਦੌਰਾਨ ਕਈ ਪ੍ਰਮੁੱਖ ਅਤੇ ਛੋਟੀਆਂ ਦੁਰਘਟਨਾਵਾਂ ਵਾਪਰਦੀਆਂ ਹਨ, ਜਿਸਦੇ ਨਾਲ ਉਹ ਨਿਪੁੰਨ ਹੋ ਜਾਂਦਾ ਹੈ ਅਤੇ ਆਪਣੇ ਅੰਦਰ ਵੱਲ ਝਾਤ ਪਾਉਂਦਾ ਹੈ। ਨਾਵਲ ਦੇ ਅੰਤ ਵਿੱਚ ਲੇਖਕ ਮੁਲਿਕ ਰਾਜ ਆਨੰਦ ਨੇ ਛੂਤਛਾਤ ਦੇ ਅੰਤ ਨੂੰ ਅਹਿਮ ਮਾਮਲਾ ਬਣਾ ਦਿੱਤਾ ਹੈ ਕਿ ਇਹ ਅਮਾਨਵੀ, ਅਨਿਆਇਪੂਰਣ ਧਿੰਗਾਣਾ ਵਿਵਸਥਾ ਹੈ। ਉਸ ਨੇ ਬਾਖਾ ਦਾ ਅਤੇ ਇਸ ਜਵਾਨ ਦੀ ਦੁਨੀਆ ਦੇ ਲੋਕਾਂ ਦਾ ਆਪਣੇ ਤਰਕ ਦਾ ਨਿਰਮਾਣ ਕਰਨ ਲਈ ਇਸਤੇਮਾਲ ਕੀਤਾ ਹੈ।

ਕਹਾਣੀ ਸ਼ੁਰੂ ਹੁੰਦੀ ਹੈ ਇੱਕ ਸਵੇਰ ਤੋਂ ਜਦੋਂ ਬਾਖਾ ਬਿਸਤਰ `ਤੇ ਸੌਂ ਰਿਹਾ ਸੀ ਕਿ ਉਸ ਦਾ ਬਾਪ ਲਾਖਾ ਉੱਥੇ ਆਇਆ ਅਤੇ ਚੀਖਣ ਲਗਾ, 'ਉਠ ਅਤੇ ਜਲਦੀ ਆਪਣੇ ਕੰਮ ਤੇ ਜਾ“ (ਕੰਮ ਯਾਨੀ ਅੱਪਰ ਕਲਾਸ ਦੇ ਟਾਇਲਟ ਵਗ਼ੈਰਾ ਸਾਫ਼ ਕਰਨ ਦਾ ਕੰਮ)। ਬਾਪ ਅਤੇ ਬੇਟੇ ਦੀ ਆਪਸ ਵਿੱਚ ਬਣਦੀ ਨਹੀਂ ਹੈ ਕਿਉਂਕਿ ਲਾਖਾ ਖ਼ੁਦ ਤਾਂ ਸੁਸਤ ਕਿਸਮ ਦਾ ਆਦਮੀ ਹੈ ਅਤੇ ਬੇਟੇ ਨੂੰ ਕੰਮ ਕਰਨ ਨੂੰ ਕਹਿੰਦਾ ਰਹਿੰਦਾ ਹੈ। ਹਾਕੀ ਦੇ ਖਿਡਾਰੀ ਇੱਕ ਸ਼ਖਸ ਚਰਿਤ ਸਿੰਘ ਦੇ ਘਰ ਦੀ ਬਾਖਾ ਨੇ ਸਫਾਈ ਕੀਤੀ ਅਤੇ ਟਾਇਲਟ ਸਾਫ਼ ਕੀਤੀ। ਚਰਿਤ ਸਿੰਘ ਨੇ ਖ਼ੁਸ਼ ਹੋ ਕੇ ਉਸਨੂੰ ਕੱਲ ਇੱਕ ਬਿਲਕੁਲ ਨਵੀਂ ਹਾਕੀ ਤੋਹਫ਼ੇ ਵਿੱਚ ਦੇਣ ਦਾ ਵਾਅਦਾ ਕੀਤਾ।

ਦਿਨ-ਭਰ ਕੰਮ ਕਰਨ ਦੇ ਬਾਅਦ ਬਾਖਾ ਜਦੋਂ ਘਰ ਵਾਪਸ ਪਰਤਿਆ ਤਾਂ ਉਸ ਨੂੰ ਬੜੀ ਪਿਆਸ ਲੱਗ ਰਹੀ ਸੀ ਅਤੇ ਘਰ ਵਿੱਚ ਪਾਣੀ ਨਹੀਂ ਸੀ। ਉਸ ਦੀ ਭੈਣ ਸੋਹਣੀ ਉਹ ਉਸ ਲਈ ਪਾਣੀ ਲੈਣ ਨੇੜੇ ਦੇ ਖੂਹ ਤੇ ਗਈ ਉੱਥੇ ਪਾਣੀ ਭਰਨ ਵਾਲਿਆਂ ਦੀ ਕਤਾਰ ਲੱਗੀ ਸੀ। ਉਹ ਵੀ ਪਿੱਛੇ ਖੜੀ ਹੋ ਜਾਂਦੀ ਹੈ ਅਛੂਤ ਹੋਣ ਦੇ ਸਬੱਬ ਉਸਨੂੰ ਖ਼ੁਦ ਆਪ ਪਾਣੀ ਭਰਨ ਦੀ ਇਜਾਜ਼ਤ ਨਹੀਂ ਸੀ ਉੱਥੇ ਖੂਹ 'ਤੇ ਕਾਲੀ ਨਾਥ ਨਾਮ ਦਾ ਪੁਜਾਰੀ ਸੀ ਉਸਨੇ ਸੋਹਣੀ ਨੂੰ ਖੂਹ ਵਿੱਚੋਂ ਪਾਣੀ ਤਾਂ ਕੱਢ ਕੇ ਦੇਣ ਲਈ ਤਿਆਰ ਹੋ ਗਿਆ. ਪਰ ਇਸ ਸ਼ਰਤ ਉੱਤੇ ਕਿ ਉਹ ਕੱਲ ਮੰਦਰ ਵਿੱਚ ਆਕੇ ਸਫਾਈ ਕਰੇਗੀ। ਉਹ ਮੰਨ ਜਾਂਦੀ ਹੈ ਅਤੇ ਪੁਜਾਰੀ ਤੋਂ ਆਪਣੇ ਭਰਾ ਲਈ ਪਾਣੀ ਲੈ ਲੈਂਦੀ ਹੈ। ਪਾਣੀ ਪੀਣ ਦੇ ਬਾਅਦ ਬਾਖਾ ਫਿਰ ਆਪਣੇ ਕੰਮ, ਲੈਟਰੀਨਾਂ ਦੀ ਸਫਾਈ ਲਈ ਨਿਕਲ ਪੈਂਦਾ ਹੈ। ਰਸਤੇ ਵਿੱਚ ਉਹ ਗ਼ਲਤੀ ਨਾਲ਼ ਇੱਕ ਅੱਪਰ ਕਲਾਸ ਦੇ ਆਦਮੀ ਨਾਲ਼ ਟਕਰਾ ਜਾਂਦਾ ਹੈ। ਉਹ ਆਦਮੀ ਬਖਾ `ਤੇ ਗੁੱਸਾ ਕਰਦਾ ਹੈ ਅਤੇ ਉਸਨੂੰ ਮਾਰਨਾ ਕੁੱਟਣਾ ਸ਼ੁਰੂ ਕਰ ਦਿੰਦਾ ਹੈ ਅਤੇ ਉਸ ਦੇ ਮੂੰਹ ਤੇ ਵੱਟ ਕੇ ਥੱਪੜ ਜੜ ਦਿੰਦਾ ਹੈ ਕਿ 'ਉਹ ਅਛੂਤ ਤੇਰੀ ਇੰਨੀ ਹਿੰਮਤ, ਤੂੰ ਮੇਰੇ ਨਾਲ਼ ਕਿਉਂ ਟਕਰਾਇਆ? ਇਸ ਦੌਰਾਨ ਇੱਕ ਮੁਸਲਮਾਨ ਵਪਾਰੀ ਉਥੇ ਆਇਆ ਅਤੇ ਅਤੇ ਇਸ ਦੀ ਜਾਨ ਛੁਡਾਈ। ਇਸ ਮੁਸਲਿਮ ਵਪਾਰੀ ਦਾ ਆਪਣੀ ਜਾਤੀ ਨਾਲ ਕੋਈ ਲੈਣਾ ਦੇਣਾ ਨਹੀਂ ਸੀ। ਉਸਨੇ ਸਿਰਫ ਮਨੁੱਖਤਾ ਦੀ ਖਾਤਰ ਉਸ ਦੀ ਮਦਦ ਕੀਤੀ। ਬਾਖਾ ਨੂੰ ਅੱਪਰ ਕਲਾਸ ਦੇ ਆਦਮੀ ਦਾ ਸਲੂਕ ਬਹੁਤ ਭੈੜਾ ਲੱਗਿਆ। ਕੁੱਟ ਖਾਣ ਦੇ ਬਾਅਦ ਬਾਖਾ ਚਲਦੇ ਚਲਦੇ ਮੰਦਰ ਵੱਲ ਗਿਆ ਤਾਂ ਉੱਥੇ ਕੀ ਵੇਖਦਾ ਹੈ ਮੰਦਰ ਦਾ ਪੁਜਾਰੀ ਪੰਡਤ ਕਾਲੀ ਨਾਥ ਸਭ ਦੇ ਸਾਹਮਣੇ ਉਸ ਦੀ ਭੈਣ `ਤੇ ਇਲਜ਼ਾਮ ਲਗਾ ਰਿਹਾ ਸੀ ਕਿ ਇਸ ਕੁੜੀ ਨੇ ਮੈਨੂੰ ਭਿੱਟ ਦਿੱਤਾ ਹੈ। ਸੋਹਣੀ ਵਿਚਾਰੀ ਘਬਰਾਈ ਹੋਈ ਸੀ ਉਹ ਆਪਣੇ ਭਰਾ ਕੋਲ ਗਈ ਅਤੇ ਬੋਲੀ ਇਸ ਪੁਜਾਰੀ ਨੇ ਉਸ ਦੇ ਨਾਲ ਜ਼ਬਰਦਸਤੀ ਕਰਨ ਦੀ ਕੋਸ਼ਿਸ਼ ਕੀਤੀ। ਇਸ ਤੋਂ ਪਹਿਲਾਂ ਕਿ ਬਾਖਾ ਕੁੱਝ ਕਰਦਾ ਉਸ ਦੀ ਭੈਣ ਨੇ ਉਸਨੂੰ ਰੋਕ ਦਿੱਤਾ ਅਤੇ ਬਾਖਾ ਨੇ ਆਪਣੀ ਭੈਣ ਨੂੰ ਘਰ ਭੇਜ ਦਿੱਤਾ ਕਿ ਤੂੰ ਜਾ ਆਪਣੇ ਕੰਮ। ਟਾਉਨ ਤੋਂ ਖਾਣਾ ਵਗ਼ੈਰਾ ਮੰਗਣ ਦਾ ਕੰਮ ਮੈਂ ਕਰ ਲਵਾਂਗਾ। ਭੈਣ ਨੂੰ ਘਰ ਭੇਜਣ ਦੇ ਬਾਅਦ ਬਾਖਾ ਏਧਰ ਉੱਧਰ ਭਟਕਦਾ ਰਿਹਾ। ਜਿਸ ਘਰ ਵੀ ਖਾਣਾ ਲੈਣ ਗਿਆ ਉੱਥੇ ਦੁਤਕਾਰਿਆ ਗਿਆ, ਖਾਣੇ ਦੀ ਬਜਾਏ ਗਾਲਾਂ ਸੁਣਨ ਨੂੰ ਮਿਲੀਆਂ। ਥੱਕ-ਹਾਰ ਕੇ ਬਾਖਾ ਇੱਕ ਘਰ ਦੇ ਬਾਹਰ ਸੌਂ ਗਿਆ ਕਿ ਉਸ ਘਰ ਦੀ ਮਾਲਕਣ ਬਾਹਰ ਨਿਕਲੀ ਅਤੇ ਉਸ ਨੂੰ ਝਿੜਕਣ ਲੱਗੀ ਅਤੇ ਬੁਰਾ ਭਲਾ ਕਿਹਾ। ਇਸ ਔਰਤ ਨੇ ਉਸ ਨੂੰ ਕਿਹਾ ਕਿ ਉਹ ਉਥੇ ਦੀ ਸਫਾਈ ਕਰ ਦੇਵੇ ਤਾਂ ਉਹ ਉਸ ਨੂੰ ਖਾਣਾ ਦੇਵੇਗੀ। ਅਜਿਹਾ ਵਿਵਹਾਰ ਦੇਖਣ ਦੇ ਬਾਅਦ ਬਾਖਾ ਉਪਰਲੀ ਜਾਤ ਦੇ ਲੋਕਾਂ ਨੂੰ ਨਫ਼ਰਤ ਕਰਨ ਲੱਗਾ ਸੀ। ਬਾਅਦ ਨੂੰ ਬਾਖਾ ਆਪਣੇ ਘਰ ਗਿਆ ਅਤੇ ਆਪਣੇ ਬਾਪ ਲਾਖਾ ਨੂੰ ਦੱਸਣ ਲੱਗਾ ਕਿ ਕਿਸ ਤਰ੍ਹਾਂ ਇੱਕ ਉਪਰਲੀ ਜਾਤ ਦੇ ਸ਼ਖ਼ਸ ਨੇ ਵਿੱਚ ਬਾਜ਼ਾਰ ਉਸਨੂੰ ਮਾਰਿਆ ਕੁੱਟਿਆ ਅਤੇ ਬੇਇੱਜ਼ਤੀ ਕੀਤੀ। ਉਸ ਦੇ ਬਾਪ ਨੇ ਉਲਟਾ ਬਾਖਾ ਨੂੰ ਹੀ ਡਾਂਟ ਮਾਰੀ ਕਿ ਵੱਡੀ ਜਾਤ ਦੇ ਲੋਕਾਂ ਦੇ ਖਿਲਾਫ ਗੱਲ ਕਰਣ ਤੋਂ ਪਹਿਲਾਂ ਇਹ ਗੱਲ ਜ਼ਹਨ ਵਿੱਚ ਰੱਖ ਕਿ ਇੱਕ-ਵਾਰ ਵੱਡੀ ਜਾਤ ਦੇ ਡਾਕਟਰ ਨੇ ਹੀ ਤੇਰੀ ਜਾਨ ਬਚਾਈ ਸੀ। ਇਹ ਸੁਣਕੇ ਬਾਖਾ ਪਰੇਸ਼ਾਨ ਹੋ ਗਿਆ।

ਫਿਰ ਉਹ ਆਪਣੇ ਇੱਕ ਦੋਸਤ ਰਾਮ ਚਰਨ ਦੀ ਭੈਣ ਦੇ ਵਿਆਹ ਵਿੱਚ ਚਲਾ ਗਿਆ। ਉੱਥੇ ਉਸ ਦਾ ਦੋਸਤ ਛੋਟੂ ਵੀ ਸੀ। ਦੋਨਾਂ ਨੇ ਬਾਖਾ ਨੂੰ ਪਰੇਸ਼ਾਨ ਵੇਖ ਕੇ ਉਸ ਦਾ ਸਬੱਬ ਪੁੱਛਿਆ। ਬਾਖਾ ਨੇ ਦੋਨੋਂ ਗੱਲਾਂ ਦੱਸ ਦਿੱਤੀਆਂ, ਉਪਰਲੀ ਜਾਤ ਦੇ ਹਿੰਦੂ ਤੋਂ ਪਈ ਕੁੱਟ ਅਤੇ ਮੰਦਰ ਦੇ ਪੁਜਾਰੀ ਦੀ ਗੱਲ। ਦੋਸਤਾਂ ਨੇ ਸੋਚਿਆ ਅਸੀਂ ਬਦਲਾ ਲਵਾਂਗੇ। ਪਹਿਲਾਂ ਬਾਖਾ ਨੇ ਵੀ ਅਜਿਹਾ ਸੋਚਿਆ ਸੀ। ਪਰ ਉਹ ਜਾਣਦੇ ਸਨ ਕਿ ਅੰਜਾਮ ਅੱਛਾ ਨਹੀਂ ਹੋਵੇਗਾ। ਛੋਟੂ ਨੇ ਗੱਲ ਬਦਲਦੇ ਹੋਏ ਹਾਕੀ ਦਾ ਜ਼ਿਕਰ ਛੇੜ ਦਿੱਤਾ ਉਦੋਂ ਬਾਖਾ ਨੂੰ ਯਾਦ ਆਇਆ ਕਿ ਚਰਿਤ ਸਿੰਘ ਨੇ ਉਸਨੂੰ ਹਾਕੀ ਦੇਣ ਦਾ ਵਾਅਦਾ ਕੀਤਾ ਸੀ। ਬਾਖਾ ਆਪਣਾ ਗਿਫਟ ਲੈਣ ਲਈ ਚਰਿਤ ਸਿੰਘ ਦੇ ਕੋਲ ਆਇਆ। ਚਰਿਤ ਸਿੰਘ ਅੱਡਰੀ ਸੋਚ ਦਾ ਆਦਮੀ ਸੀ। ਉਸ ਨੇ ਬਾਖਾ ਨੂੰ ਚਾਹ ਵਗ਼ੈਰਾ ਦਾ ਪੁੱਛਿਆ। ਉਸਨੇ ਬਾਖਾ ਨੂੰ ਆਪਣਾ ਕੋਈ ਵੀ ਸਾਮਾਨ ਛੂਹਣ ਦੀ ਇਜਾਜ਼ਤ ਦੇ ਰੱਖੀ ਸੀ। ਚਰਿਤ ਸਿੰਘ ਤੋਂ ਨਵੀਂ ਹਾਕੀ ਤੋਹਫ਼ਾ ਲੈਣ ਦੇ ਬਾਅਦ ਬਾਖਾ ਆਪਣੀ ਗਲੀ ਮੁਹੱਲੇ ਵਿੱਚ ਹਾਕੀ ਖੇਡਣ ਲੱਗ ਪਿਆ। ਇੱਥੇ ਵੀ ਵਿਰੋਧੀ ਟੀਮ ਨਾਲ਼ ਉਸ ਦਾ ਝਗੜਾ ਹੋ ਗਿਆ, ਕਿਉਂਕਿ ਉਸਨੇ ਜ਼ਿਆਦਾ ਗੋਲ ਕਰ ਦਿੱਤੇ ਸਨ। ਉਸੇ ਮਾਰ ਕਟਾਈ ਵਿੱਚ ਇੱਕ ਬੱਚੇ ਨੂੰ ਚੋਟ ਆ ਗਈ। ਜਖ਼ਮੀ ਬੱਚੇ ਨੂੰ ਉਠਾ ਕੇ ਬਾਖਾ ਉਸ ਦੇ ਘਰ ਲੈ ਗਿਆ। ਉੱਥੇ ਬੱਚੇ ਦੀ ਮਾਂ ਹੀ ਬਾਖਾ ਨੂੰ ਬੋਲਣ ਲੱਗੀ ਕਿ ਤੂੰ ਮੇਰੇ ਬੱਚੇ ਨੂੰ ਮਾਰਨ ਦੀ ਕੋਸ਼ਿਸ਼ ਕੀਤੀ। ਅਜਿਹੀਆਂ ਗੱਲਾਂ ਦਾ ਸਾਹਮਣਾ ਕਰਨ ਬਾਅਦ ਬਾਖਾ ਘਰ ਪੁੱਜਿਆ। ਉੱਥੇ ਉਸ ਦਾ ਬਾਪ ਲਾਖਾ ਗੁੱਸੇ ਵਿੱਚ ਬੈਠਾ ਸੀ ਕਿ ਉਹ ਸਾਰੀ ਦੁਪਹਿਰ ਕਿੱਥੇ ਗਾਇਬ ਸੀ। ਉਸਨੇ ਬਾਖਾ ਨੂੰ ਘਰੋਂ ਕੱਢ ਬਾਹਰ ਕੀਤਾ। ਘਰ-ਬਦਰ ਹੋਣ ਦੇ ਬਾਅਦ ਬਾਖਾ ਦੂਰ ਨਿਕਲ ਗਿਆ ਅਤੇ ਉੱਥੇ ਜਾ ਕੇ ਇੱਕ ਦਰਖ਼ਤ ਦੇ ਹੇਠਾਂ ਬੈਠ ਗਿਆ। ਇੱਕ ਗੋਰਾ ਕਰਨਲ ਹਚਿਨਸਨ ਉਥੋਂ ਨਿਕਲਿਆ, ਜਿਸ ਨੇ ਉਸਨੂੰ ਆਪਣੇ ਨਾਲ਼ ਗਿਰਜਾ ਘਰ ਚੱਲਣ ਲਈ ਕਹਿੰਦਾ ਹੈ। ਬਾਖਾ ਉਸ ਕਰਨਲ ਦੇ ਨਾਲ ਗਿਰਜਾ ਘਰ ਪੁੱਜਿਆ ਹੀ ਸੀ ਕਿ ਕਰਨਲ ਦੀ ਪਤਨੀ ਉਸ `ਤੇ ਚੀਖਣ ਲੱਗੀ ਕਿ 'ਕੀ ਰੋਜ਼ ਰੋਜ਼ ਤੁਸੀਂ ਅਜਿਹੇ ਲੋਕਾਂ ਨੂੰ ਉਠਾ ਕੇ ਆ ਜਾਂਦੇ ਹੋ?' ਬਾਖਾ ਬੜੀ ਘੁਟਣ ਮਹਿਸੂਸ ਕਰਨ ਲਗਾ ਸੀ। ਉਸਨੇ ਗਿਰਜਾ ਘਰ ਵਿੱਚ ਪੈਰ ਤੱਕ ਨਾ ਰੱਖਿਆ। ਉਹ ਰੇਲਵੇ ਸਟੇਸ਼ਨ ਚਲਾ ਗਿਆ। ਉੱਥੇ ਕੀ ਵੇਖਦਾ ਹੈ ਕਿ ਭੀੜ ਲੱਗੀ ਹੈ। ਲੋਕ ਜਮਾਂ ਹੋ ਰਹੇ ਹਨ। ਪਤਾ ਕਰਣ `ਤੇ ਪਤਾ ਚੱਲਿਆ ਕਿ ਇੱਥੇ ਮਹਾਤਮਾ ਗਾਂਧੀ ਆਉਣ ਵਾਲੇ ਹਨ ਅਤੇ ਸੰਬੋਧਨ ਕਰਨਗੇ। ਗਾਂਧੀ ਨੇ ਤਕਰੀਰ ਸ਼ੁਰੂ ਕੀਤੀ। ਉਸ ਨੇ ਜਾਤਪਾਤ ਦੀ ਬੁਰਾਈ ਕੀਤੀ ਅਤੇ ਲੋਕਾਂ ਨੂੰ ਵੀ ਇਸ ਦੇ ਖਿਲਾਫ਼ ਕੰਮ ਕਰਨ ਲਈ ਕਿਹਾ। ਇਹ ਗੱਲਾਂ ਬਾਖਾ ਨੂੰ ਬਹੁਤ ਚੰਗੀਆਂ ਲੱਗੀਆਂ। ਉੱਥੇ ਹੋਰ ਲੋਕ ਵੀ ਸਨ ਜੋ ਗਾਂਧੀ ਜੀ ਦੇ ਇਸ ਮਕਸਦ ਦੇ ਹਾਮੀ ਨਹੀਂ ਸਨ ਅਤੇ ਕੁੱਝ ਹਾਮੀ ਵੀ ਸਨ। ਬਾਖਾ ਦੇ ਕੋਲ ਖੜੇ ਦੋ ਆਦਮੀ ਜਿਨ੍ਹਾਂ ਵਿਚੋਂ ਇੱਕ ਵਕੀਲ ਸੀ ਅਤੇ ਦੂਜਾ ਸ਼ਾਇਰ-ਸਾਹਿਤਕਾਰ, ਉਹ ਗੱਲਾਂ ਕਰ ਰਹੇ ਸਨ ਕਿ ਅੰਗਰੇਜ਼ ਇੰਡੀਆ ਵਿੱਚ ਇੱਕ ਅਜਿਹੀ ਮਸ਼ੀਨ (ਫਲਸ਼ ਵਾਲੇ ਟਾਇਲਟ) ਲੈ ਕੇ ਦੇ ਆ ਰਹੇ ਹਨ ਜਿਸ ਦੇ ਆਉਣ ਨਾਲ਼ ਲੈਟਰੀਨਾਂ ਦੀ ਸਫਾਈ (ਯਾਨੀ ਹੱਥਾਂ ਨਾਲ਼ ਗ਼ਲਾਜ਼ਤ ਚੁੱਕਣ ਦਾ ਕੰਮ) ਹੋ ਸਕਦਾ ਹੈ ਆਉਣ ਵਾਲੇ ਸਮੇਂ ਵਿੱਚ ਖ਼ਤਮ ਹੋ ਜਾਵੇ। ਬਾਖਾ ਸ਼ਾਇਰ ਅਤੇ ਵਕੀਲ ਦੀ ਗੱਲ ਬਹੁਤ ਗ਼ੌਰ ਨਾਲ਼ ਸੁਣ ਰਿਹਾ ਸੀ ਕਿ ਅਜਿਹਾ ਵੀ ਹੋ ਸਕਦਾ ਹੈ ਹੱਥਾਂ ਨਾਲ਼ ਟਾਇਲਟ ਵਗ਼ੈਰਾ ਸਾਫ਼ ਕਰਨ ਦਾ ਕੰਮ ਖ਼ਤਮ ਹੋ ਜਾਵੇ। ਬਾਖਾ ਇਸ ਗੱਲ ਨੂੰ ਲੈ ਕੇ ਬਹੁਤ ਉੱਤੇ ਜੋਸ਼ ਵਿੱਚ ਸੀ। ਉਹ ਸਿੱਧਾ ਘਰ ਗਿਆ ਅਤੇ ਇਹ ਚੰਗੀ ਖ਼ਬਰ ਘਰ ਵਾਲਿਆਂ ਨੂੰ ਜਾ ਕੇ ਸੁਣਾ ਦਿੱਤੀ ਇਸ ਉਮੀਦ ਦੇ ਨਾਲ ਕਿ ਹੁਣ ਛੂਤਛਾਤ ਦਾ ਖ਼ਾਤਮਾ ਨੇੜੇ ਹੈ।

ਹਵਾਲੇ

ਫਰਮਾ:ਹਵਾਲੇ

  1. ਫਰਮਾ:Cite news
  2. ਫਰਮਾ:Cite news
  3. "Mulk Raj Anand, R.I.P." September 28, 2004. Retrieved 2015-01-15.
  4. ਫਰਮਾ:Cite book