ਅਤਰੋ-ਚਤਰੋ
ਅਤਰੋ-ਚਤਰੋ ਦੋ ਹਾਸਰਸ ਕਿਰਦਾਰ ਹਨ ਜੋ ਹਾਸਰਸ ਕਲਾਕਾਰ ਸਰੂਪ ਪਰਿੰਦਾ ਅਤੇ ਸਾਥੀ ਦੁਆਰਾ ਰਚੇ ਅਤੇ ਪੇਸ਼ ਕੀਤੇ ਜਾਂਦੇ ਹਨ। ਅਤਰੋ ਅਤੇ ਚਤਰੋ ਦੋ ਅਨਪੜ੍ਹ ਪੇਂਡੂ ਚਲਾਕ ਔਰਤਾਂ ਹਨ। ਮੁੱਖ ਕੰਮ ਅਤਰੋ ਕਰਦੀ ਹੈ ਅਤੇ ਚਤਰੋ ਉਸ ਦਾ ਸਾਥ ਦਿੰਦੀ ਹੈ। ਇਹਨਾਂ ਦੋਹਾਂ ਦੀਆਂ ਗੱਲਾਂ ਅਤੇ ਅਦਾਵਾਂ ਚੋਂ ਹਾਸਰਸ ਪੈਦਾ ਹੁੰਦਾ ਹੈ। ਸੁਣਨ ਵਿੱਚ ਆਉਂਦਾ ਹੈ ਕਿ ਚਤਰੋ ਦਾ ਕਿਰਦਾਰ ਪੇਸ਼ ਕਰਨ ਵਾਲੇ ਅਦਾਕਾਰ ਦੀ ਮੌਤ ਹੋ ਗਈ ਹੈ। ਅੱਜ-ਕੱਲ੍ਹ ਅਤਰੋ ਦਾ ਕਿਰਦਾਰ ਇਕੱਲਾ ਹੀ ਵੇਖਣ ਨੂੰ ਮਿਲਦਾ ਹੈ। ਇਹ ਚਲਾਕੀ ਨਾਲ ਲੋਕਾਂ ਦੇ ਘਰਾਂ ਵਿੱਚ ਹਲਕੀ ਲੜਾਈ ਪੁਆਈ ਰੱਖਦੀ ਹੈ।
ਹਵਾਲੇ
ਇਸ ਲੇਖ ਨੂੰ ਕੋਈ ਹਵਾਲਾ ਨਹੀਂ ਦਿੱਤਾ ਗਿਆ। ਕਿਰਪਾ ਕਰਕੇ ਭਰੋਸੇਯੋਗ ਸਰੋਤਾਂ ਦੇ ਹਵਾਲੇ ਜੋੜ ਕੇ ਲੇਖ ਨੂੰ ਬਿਹਤਰ ਬਣਾਉਣ ਵਿੱਚ ਮਦਦ ਕਰੋ। ਬਿਨਾਂ ਹਵਾਲਿਆਂ ਵਾਲ਼ੀ ਲਿਖਤ ਹਟਾਉਣਯੋਗ ਹੈ। |
ਇਹ ਲੇਖ ਕੇਵਲ ਇੱਕ ਅਧਾਰ ਹੈ। ਤੁਸੀਂ ਇਸਨੂੰ ਵਧਾਕੇ ਵਿਕੀਪੀਡੀਆ ਦੀ ਮਦਦ ਕਰ ਸਕਦੇ ਹੋ