ਅਜੀਤ ਰਾਹੀ ( 2 ਅਪ੍ਰੈਲ 1938 - 30 ਅਪ੍ਰੈਲ 2021) ਇੱਕ ਪੰਜਾਬੀ ਲੇਖਕ ਸੀ।

ਜੀਵਨ

ਅਜੀਤ ਰਾਹੀਂ ਦਾ ਜਨਮ 2 ਅਪ੍ਰੈਲ 1938 ਨੂੰ ਬਰਤਾਨਵੀ ਪੰਜਾਬ ਦੇ ਪਿੰਡ ਸੋਨਾ ਬਰਨਾਲਾ (ਹੁਣ ਜ਼ਿਲ੍ਹਾ ਨਵਾਂ ਸ਼ਹਿਰ) ਵਿੱਚ ਹੋਇਆ। ਅਜੀਤ ਨੇ ਮੁਢਲੀ ਸਕੂਲੀ ਵਿੱਦਿਆ ਪਿੰਡ ਦੇ ਸਕੂਲ ਵਿੱਚੋਂ ਲਈ ਅਤੇ ਬੰਗਾ ਕਾਲਜ ਵਿੱਚ ਦਾਖ਼ਲ ਹੋ ਗਿਆ। ਪਰ ਕਾਲਜ ਵਿੱਚ ਵਿਦਿਆਰਥੀ ਆਗੂ ਵਜੋਂ ਉਭਰਨ ਕਰਕੇ ਕਾਲਜ ਵਿੱਚੋਂ ਕੱਢ ਦਿੱਤਾ ਗਿਆ। ਫਿਰ ਉਸ ਨੇ ਫੁਲਵਾੜੀ ਗਿਆਨੀ ਅਕੈਡਮੀ ਜਲੰਧਰ ਵਿੱਚ ਰਹਿ ਕੇ ਗਿਆਨੀ ਕੀਤੀ। ਤੇ ਐਸ ਡੀ ਹਾਈ ਸਕੂਲ ਕਪੂਰਥਲਾ ਵਿੱਚ ਗਿਆਨੀ ਟੀਚਰ ਵਜੋਂ ਅਧਿਆਪਨ ਦਾ ਕੰਮ ਕੀਤਾ। ਇਸੇ ਸਮੇਂ ਦੁਰਾਨ ਉਸ ਦੀ ਨਿਰਵੈਰ ਕੌਰ ਨਾਲ਼ ਸ਼ਾਦੀ ਹੋਈ। ਉਸ ਦੀ ਇੱਕ ਲੜਕੀ ਤੇ ਦੋ ਲੜਕੇ ਪੈਦਾ ਹਨ ਜੋ ਅੱਜ ਕੱਲ ਆਸਟਰੇਲੀਆ ਵਿੱਚ ਹੀ ਰਹਿੰਦੇ ਹਨ।

ਰਚਨਾਵਾਂ

ਕਾਵਿ ਸੰਗ੍ਰਹਿ

  • ਇਹ ਵੀ ਦਿਨ ਆਉਣੇ ਸੀ
  • ਨਾਦਰ ਸ਼ਾਹ ਦੀ ਵਾਪਸੀ
  • ਅੱਜ ਦਾ ਗੋਤਮ
  • ਅਸੀਂ ਤੇ ਸੋਚਿਆ ਨਹੀਂ ਸੀ
  • ਤਵੀ ਤੋਂ ਤਲਵਾਰ ਤਕ
  • ਸਿਲੇਹਾਰ
  • ਮੁਕਤਾ ਅੱਖਰ
  • ਮੈਂ ਪਰਤ ਆਵਾਂਗਾ
  • ਸਤਰੰਗੀ (ਸਮੁੱਚੀ ਕਵਿਤਾ)

ਨਾਵਲ

  • ਬਾਗ਼ੀ ਮਸੀਹਾ
  • ਫੌੜੀਆਂ
  • ਧੁੱਖਦੀ ਧੂਣੀ
  • ਸੁਲਘਦਾ ਸੱਚ
  • ਸਤਲੁਜ ਗਵਾਹ ਹੈ
  • ਆਜ਼ਾਦ ਯੋਧਾ ਚੰਦਰ ਸ਼ੇਖਰ
  • ਸ਼ਹੀਦ ਸੁਖਦੇਵ
  • ਬਾਗ਼ੀ ਮਸੀਹਾ

ਵਾਰਤਕ

  • ਕਬਰ ਜਿਨਾਂ ਦੀ ਜੀਵੇ ਹੂ
  • ਜਮੀਂ ਖਾ ਗਈ ਆਸਮਾਂ ਕੈਸੇ-੨
  • ਥਲ ਡੂੰਗਰ ਭਵਿਓਮਿ
  • ਆਪਣੇ ਸਨਮੁੱਖ- ਵਾਰਤਕ
  • ਅੱਧੀ ਸਦੀ ਦਾ ਸਫ਼ਰ (ਸਵੈ ਜੀਵਨੀ)
  • ਪਾਕਿਸਤਾਨ ਦਾ ਸਫ਼ਰਨਾਮਾ (ਸਫ਼ਰਨਾਮਾ)

ਕਹਾਣੀ ਸੰਗ੍ਰਹਿ

  • ਨੌਕਰੀ