ਢੋਲ

>Dugal harpreet (#WLF) ਦੁਆਰਾ ਕੀਤਾ ਗਿਆ 23:06, 16 ਸਤੰਬਰ 2020 ਦਾ ਦੁਹਰਾਅ
(ਫ਼ਰਕ) ←ਪੁਰਾਣਾ ਦੁਹਰਾਅ | ਸਭ ਤੋਂ ਨਵਾਂ ਦੁਹਰਾਅ (ਫ਼ਰਕ) | ਨਵਾਂ ਦੁਹਰਾਅ → (ਫ਼ਰਕ)

ਢੋਲ ਦੀ ਪੰਜਾਬੀ ਸੱਭਿਆਚਾਰ ਵਿੱਚ ਵੱਖਰੀ ਹੀ ਪਛਾਣ ਹੈ। ਇੱਹ ਦੋ ਸਿਰਿਆਂ ਵਾਲਾ ਢੋਲ ਹੈ। ਵਿਆਹਾਂ ਅਤੇ ਹੋਰ ਖੁਸ਼ੀ ਦੇ ਮੌਕਿਆਂ ’ਤੇ ਢੋਲ ਵਜਾਉਣ ਨੂੰ ਚੰਗਾ ਸ਼ਗਨ ਮੰਨਿਆ ਜਾ ਰਿਹਾ ਹੈ। ਢੋਲ ਸਾਡੇ ਅਮੀਰ ਸੱਭਿਆਚਾਰ ਵਿਰਸੇ ਦਾ ਅਨਮੋਲ ਅੰਗ ਹੈ। ਪਿਛਲੀਆਂ ਸਦੀਆਂ ‘ਚ ਢੋਲ ਨੂੰ ਖ਼ਤਰਨਾਕ ਧਾੜਵੀਆਂ ਦੇ ਹਮਲਿਆਂ ਵੇਲੇ ਲੋਕਾਂ ਨੂੰ ਖ਼ਬਰਦਾਰ ਕਰਨ ਵਾਸਤੇ ਵੀ ਇਸਤੇਮਾਲ ਕੀਤਾ ਜਾਂਦਾ ਸੀ। ਉਸ ਵੇਲੇ ਢੋਲ ਦੀ ਆਵਾਜ਼ ਖਾਸ ਪ੍ਰਭਾਵ ਵਾਲੀ ਹੁੰਦੀ ਸੀ ਜਿਸ ਨਾਲ ਲੋਕ ਜਾਗ ਪੈਂਦੇ, ਸੁੰਦਰੀਆਂ ਦੀਆਂ ਗਲਵਕੜੀਆਂ ਵਿਚੋਂ ਨਿਕਲ ਆਉਂਦੇ ਅਤੇ ਵੈਰੀ ਦਾ ਟਾਕਰਾ ਕਰਨ ਵਾਸਤੇ ਤਿਆਰ ਹੋ ਜਾਂਦੇ। ਅਖਾੜੇ ਵਿੱਚ ਘੁਲ ਰਹੇ ਭਲਵਾਨ ਤਾਂ ਢੋਲ ਦੇ ਤਾਲ ਨਾਲ ਹੀ ਹਰਕਤ ਵਿੱਚ ਆਉਂਦੇ ਹਨ। ਅਖਾੜੇ ਵਿੱਚ ਢੋਲ ਨਾ ਹੋਵੇ ਤਾਂ ਭਲਵਾਨਾਂ ਦੇ ਘੋਲ ਵਿੱਚ ਦਿਲਕਸ਼ੀ ਨਾ ਭਰ ਸਕੇ। ਉਹਨਾਂ ਦੇ ਸਰੀਰ ਵਿਰੋਧੀ ਨਾਲ ਨਾ ਟਕਰਾਅ ਸਕਣ। ਵਿਸਾਖੀ ਦੀਆਂ ਰੌਣਕਾਂ ਲਈ ਵੀ ਢੋਲ ਜ਼ਰੂਰੀ ਹੋ ਗਿਆ ਹੈ। ਫ਼ਸਲਾਂ ਦੀ ਵਾਢੀ ਵੇਲੇ ਵੀ ਅਕਸਰ ਵਢਾਵਿਆਂ ਵਿੱਚ ਫੁਰਤੀ ਭਰਨ ਲਈ ਢੋਲ ਦਾ ਵੱਜਣਾ ਜ਼ਰੂਰੀ ਹੋ ਜਾਂਦਾ ਹੈ। ਵਾਢੀ ਉੱਪਰੰਤ ਦਾਰੂ ਤੇ ਭੰਗੜਾ ਕਿਸ ਨੂੰ ਨਹੀਂ ਮੋਹ ਲੈਂਦਾ।

ਢੋਲ ਸੰਗੀਤਕ ਸੰਦ

ਹਵਾਲੇ