More actions
ਚਰਖ਼ਾ ਫ਼ਾਰਸੀ ਭਾਸ਼ਾ ਦਾ ਸ਼ਬਦ ਹੈ ਜਿਸ ਦਾ ਅਰਥ ਹੈ ਪਹੀਆ। ਚਰਖ਼ਾ ਹੱਥ ਨਾਲ ਚੱਲਣ ਵਾਲੀ ਲੱਕੜ ਦੀ ਬਣੀ ਇੱਕ ਦੇਸੀ ਮਸ਼ੀਨ ਹੈ ਜਿਸਦੀ ਵਰਤੋਂ ਨਾਲ ਕਪਾਹ ਦੀ ਰੂੰ ਤੋਂ ਸੂਤ ਬਣਾਇਆ ਜਾਂਦਾ ਹੈ। ਲੱਕੜ ਦੇ ਇੱਕ ਪਹੀਏ ਨਾਲ਼ ਇੱਕ ਹੱਥੀ ਲੱਗੀ ਹੁੰਦੀ ਹੈ। ਚਰਖ਼ੇ ਦੇ ਪਹੀਏ ਦੇ ਦੋ ਫੱਟ ਹੁੰਦੇ ਹਨ ਜਿਨ੍ਹਾਂ ਦੇ ਸਿਰਿਆਂ ਵਿੱਚ ਇੱਕ ਪਤਲੀ ਰੱਸੀ ਦਾ ਬੇੜ ਪਾਇਆ ਹੁੰਦਾ ਹੈ । ਪਹੀਏ ਅਤੇ ਤੱਕਲੇ ਨੂੰ ਬੈਲਟ ਵਜੋਂ ਇੱਕ ਧਾਗੇ ਨਾਲ ਜੋੜਿਆ ਹੁੰਦਾ ਹੈ। ਇਸ ਬੈਲਟ ਨੂੰ ਮਾਲ੍ਹ ਕਹਿੰਦੇ ਹਨ ਜੋ ਕਿ ਬੇੜ ਦੇ ਉੱਤੇ ਚੱਲਦੀ ਹੈ
ਭਾਰਤ, ਖ਼ਾਸ ਕਰਕੇ ਪੰਜਾਬ ਵਿੱਚ ਚਰਖ਼ੇ ਦੀ ਬਹੁਤ ਅਹਿਮੀਅਤ ਰਹੀ ਹੈ । ਇਹ ਇੱਕ ਰੋਜ਼ਗਾਰ ਦਾ ਸਾਧਨ ਹੋਣ ਦੇ ਨਾਲ ਨਾਲ ਪੰਜਾਬ ਦੇ ਸੱਭਿਚਾਰ ਦਾ ਵੀ ਅਨਿੱਖੜਵਾਂ ਅੰਗ ਬਣ ਗਿਆ। ਪੁਰਾਣੇ ਸਮੇਂ ਪੰਜਾਬ ਦੀਆਂ ਤੀਵੀਂਆਂ ਘਰ ਦੇ ਕੰਮਾਂ ਕਾਰਾਂ ਤੋਂ ਵਿਹਲੀਆਂ ਹੋ ਅੱਧੀ ਅੱਧੀ ਰਾਤ ਤੱਕ ਚਰਖ਼ੇ ਡਾਹ ਕੇ ਬੈਠੀਆਂ ਰਹਿੰਦੀਆਂ ਸਨ। ਕੁੜੀਆਂ ਸ਼ਰਤਾਂ ਲਾ ਲਾ ਕੇ ਚਰਖ਼ੇ ਕੱਤਿਆ ਕਰਦੀਆਂ ਸਨ, ਇਹ ਇਕੱਠੀਆਂ ਬੈਠਣ ਤੇ ਮਿਲਵਰਤਣ ਵਧਾਉਣ ਦਾ ਵੀ ਇੱਕ ਬੜਾ ਸੋਹਣਾ ਜ਼ਰੀਆ ਬਣ ਗਿਆ ਸੀ। ਇਸ ਤਰ੍ਹਾਂ ਚਰਖ਼ੇ ਨਾਲ ਪੰਜਾਬ ਦੀ ਵਿਰਾਸਤ ਦਾ ਸੰਬੰਧ ਬੜਾ ਗੂੜ੍ਹਾ ਹੁੰਦਾ ਗਿਆ । ਅੱਜ ਬੇਸ਼ੱਕ ਚਰਖ਼ਾ ਸਾਡੀ ਰੋਜ਼ਾਨਾ ਜ਼ਿੰਦਗੀ ਚੋਂ ਭਾਵੇਂ ਮਨਫ਼ੀ ਹੋ ਗਿਆ ਜਾਂ ਕਹਿ ਲਉ ਕਿ ਮਸ਼ੀਨਾਂ ਨੇ ਖਾ ਲਿਆ ਪਰ ਉਸ ਨਾਲ ਜੁੜੀਆਂ ਯਾਦਾਂ ਅੱਜ ਵੀ ਕਿਸੇ ਵੀ ਬਜ਼ੁਰਗ ਮਾਈ ਨੂੰ ਜਵਾਨੀ ਦੇ ਗੁਜ਼ਰੇ ਵੇਲਿਆਂ ਵੱਲ ਖਿੱਚ ਲਿਜਾਂਦੀਆਂ ਹਨ, ਜਦੋਂ ਉਹ ਸਹੇਲੀਆਂ ਨਾਲ ਰਲ਼ ਚਰਖ਼ਾ ਕੱਤਿਆ ਕਰਦੀ ਸੀ।
ਇਤਿਹਾਸ
ਚਰਖ਼ੇ ਦੇ ਸਾਫ਼ ਚਿੱਤਰ ਸਭ ਤੋਂ ਪਹਿਲੀ ਵਾਰ ਬਗਦਾਦ(1234),[1] ਚੀਨ(1270) ਅਤੇ ਯੂਰਪ(1280) ਵਿੱਚ ਮਿਲਦੇ ਹਨ ਅਤੇ ਇਸ ਗੱਲ ਦਾ ਸਬੂਤ ਹੈ ਕਿ 11ਵੀਂ ਸਦੀ ਵਿੱਚ ਇਹ ਚੀਨ ਅਤੇ ਇਸਲਾਮੀ ਦੁਨੀਆਂ ਵਿੱਚ ਵਰਤਿਆ ਜਾਣਾ ਸ਼ੁਰੂ ਹੋ ਗਿਆ ਸੀ।[2] ਇਰਫ਼ਾਨ ਹਬੀਬ ਦੇ ਅਨੁਸਾਰ ਭਾਰਤ ਵਿੱਚ ਚਰਖ਼਼ਾ ਇਰਾਨ ਵਿੱਚੋਂ 13ਵੀਂ ਸਦੀ ਵਿੱਚ ਆਇਆ।[2]
ਚਰਖ਼ੇ ਨਾਲ ਸੂਤ ਕੱਤ ਕੇ ਦਰੀਆਂ ਤੇ ਖੇਸ ਬਣਾਏ ਜਾਂਦੇ ਹਨ। ਚਰਖ਼ਾ ਪਹਿਲਾਂ ਕੁੜੀਆਂ ਨੂੰ ਦਾਜ ਵਿੱਚ ਦਿੱਤਾ ਜਾਂਦਾ ਸੀ। ਸਹੁਰੇ ਘਰ ਧੀ ਜਦੋਂ ਉਦਾਸ ਹੁੰਦੀ ਤਾਂ ਚਰਖ਼ਾ ਦੇਖ ਕੇ ਆਪਣੀ ਮਾਂ ਨੂੰ ਯਾਦ ਕਰ ਲੈਂਦੀ ਤੇ ਫਿਰ ਬੋਲੀਆਂ ਪਾ ਕੇ ਮਾਂ ਦੀ ਯਾਦ ਤਾਜ਼ਾ ਕਰਦੀ।
ਪੰਜਾਬੀ ਲੋਕਧਾਰਾ ਵਿੱਚ
<poem> ਮਾਂ ਮੇਰੀ ਮੈਨੂੰ ਚਰਖਾ ਦਿਤਾ, ਵਿੱਚ ਲਵਾਈਆਂ ਮੇਖਾਂ। ਮਾਂ ਤੈਨੂੰ ਯਾਦ ਕਰਾਂ, ਜਦ ਚਰਖੇ ਵਾਲ ਵੇਖਾਂ। </poem >
ਹਵਾਲੇ
| references-column-width | references-column-count references-column-count-{{#if:1|{{{1}}}}} }} | {{#if: | references-column-width }} }}" style="{{#if: | {{#iferror: {{#ifexpr: 1 > 1 }} | -moz-column-width: {{#if:1|{{{1}}}}}; -webkit-column-width: {{#if:1|{{{1}}}}}; column-width: {{#if:1|{{{1}}}}}; | -moz-column-count: {{#if:1|{{{1}}}}}; -webkit-column-count: {{#if:1|{{{1}}}}}; column-count: {{#if:1|{{{1}}}}}; }} | {{#if: | -moz-column-width: {{{colwidth}}}; -webkit-column-width: {{{colwidth}}}; column-width: {{{colwidth}}}; }} }} list-style-type: {{#switch: | upper-alpha | upper-roman | lower-alpha | lower-greek | lower-roman = {{{group}}} | #default = decimal}};">
- ↑ Image of a spinning wheel in: Al-Hariri, Al-Maqamat (les Séances). Painted by Yahya ibn Mahmud al-Wasiti, Baghdad, 1237 See: Spinning, History & Gallery [1] (retrieved March 4, 2013)
- ↑ 2.0 2.1 Pacey, Arnold (1991) [1990]. Technology in World Civilization: A Thousand-Year History (First MIT Press paperback edition ed.). Cambridge MA: The MIT Press.