ਗਰੁੜ

ਭਾਰਤਪੀਡੀਆ ਤੋਂ
>Satdeep Gill (Satdeep Gill ਨੇ ਸਫ਼ਾ ਗਰੜ ਨੂੰ ਗਰੁੜ ’ਤੇ ਭੇਜਿਆ) ਦੁਆਰਾ ਕੀਤਾ ਗਿਆ 20:35, 9 ਜਨਵਰੀ 2021 ਦਾ ਦੁਹਰਾਅ
(ਫ਼ਰਕ) ←ਪੁਰਾਣਾ ਦੁਹਰਾਅ | ਸਭ ਤੋਂ ਨਵਾਂ ਦੁਹਰਾਅ (ਫ਼ਰਕ) | ਨਵਾਂ ਦੁਹਰਾਅ → (ਫ਼ਰਕ)

ਗਰੜ ਇੱਕ ਪੰਛੀ ਹੈ ਜਿਸਨੂੰ ਭਗਵਾਨ ਵਿਸ਼ਨੂੰ ਦੀ ਸਵਾਰੀ ਮੰਨਿਆ ਜਾਂਦਾ ਹੈ ਇਸ ਨੂੰ ਨੀਲ ਕੰਠ ਵੀ ਕਹਿੰਦੇ ਹਨ। ਇਸਦਾ ਕੱਦ ਕਰੀਬ ਇੱਕ ਫੁੱਟ ਹੁੰਦਾ ਹੈ। ਗਰੜ ਦੇ ਸਿਰ ਦਾ ਰੰਗ ਫਿਰੋਜ਼ੀ ਹੁੰਦਾ ਹੈ। ਇਹ ਪੰਛੀ ਜ਼ਿਆਦਾਤਰ ਨਹਿਰਾਂ, ਸੜਕਾਂ ਦੇ ਕਿਨਾਰੇ, ਖੁੱਲ੍ਹੇ ਮੈਦਾਨਾਂ ਅਤੇ ਵਾਹੇ ਹੋਏ ਖੇਤਾਂ ਵਿੱਚ ਮਿਲ ਜਾਂਦਾ ਹੈ। ਇਸ ਪੰਛੀ ਦੀ ਵਿਸ਼ੇਸ਼ ਖਾਸੀਅਤ ਇਹ ਹੈ ਕਿ ਇਸਨੂੰ ਕਿਸਾਨਾਂ ਦਾ ਹਿਤੈਸ਼ੀ ਮੰਨਿਆ ਜਾਂਦਾ ਹੈ ਕਿਉਂਕਿ ਖੇਤ ਵਿੱਚ ਫਸਲਾਂ ਨੂੰ ਨੁਕਸਾਨ ਪਹੁੰਚਾਉਣ ਵਾਲੇ ਚੂਹੇ, ਕਿਰਲੇ, ਕੀੜੇ ਮਕੌੜੇ ਇਸਦੀ ਖੁਰਾਕ ਹਨ।

ਹਵਾਲੇ

ਹਰਕੇਸ਼ ਸਿੰਘ ਕਹਿਲ, ਪੰਜਾਬੀ ਵਿਰਸਾ ਕੋਸ਼, ਯੂਨੀਸਟਾਰ ਬੁੱਕਸ, ਚੰਡੀਗੜ੍ਹ, 2013, ਪੰਨਾ 552-553