More actions
ਚਰਨਦਾਸ ਸਿੱਧੂ (22 ਮਾਰਚ 1938 - 19 ਨਵੰਬਰ 2013) ਇੱਕ ਪੰਜਾਬੀ ਨਾਟਕਕਾਰ ਅਤੇ ਅਧਿਆਪਕ ਸੀ।[1] ਉਸਨੇ 38 ਨਾਟਕ ਲਿਖੇ ਹਨ। ਇਨ੍ਹਾਂ ਤੋਂ ਬਿਨਾਂ ਉਸਨੇ ਗਿਆਰਾਂ ਹੋਰ ਕਿਤਾਬਾਂ ਲਿਖੀਆਂ ਹਨ।
ਜੀਵਨ
ਚਰਨਦਾਸ ਦਾ ਜਨਮ 22 ਮਾਰਚ 1938 ਨੂੰ ਪਿੰਡ ਭਾਮ, ਜ਼ਿਲ੍ਹਾ ਹੁਸ਼ਿਆਰਪੁਰ (ਬਰਤਾਨਵੀ ਪੰਜਾਬ) ਵਿੱਚ ਹੋਇਆ ਸੀ। ਸਕੂਲ ਅਤੇ ਕਾਲਜ ਦੀ ਪੜ੍ਹਾਈ ਹੁਸ਼ਿਆਰਪੁਰ ਤੋਂ ਕੀਤੀ ਅਤੇ ਪੋਸਟ ਗ੍ਰੈਜੁਏਸ਼ਨ ਲਈ ਰਾਮਜਸ ਕਾਲਜ ਦਿੱਲੀ ਚਲੇ ਗਏ।[2] ਇਥੋਂ ਉਸਨੇ ਅੰਗਰੇਜ਼ੀ ਸਾਹਿਤ ਦੀ ਐਮ ਏ ਕੀਤੀ। 22 ਸਾਲ ਦੀ ਉਮਰ ਵਿੱਚ ਉਸਨੂੰ ਦਿੱਲੀ ਦੇ ਹੰਸਰਾਜ ਕਾਲਜ ਵਿੱਚ ਅੰਗਰੇਜ਼ੀ ਅਧਿਆਪਕ ਦੀ ਨੌਕਰੀ ਦੀ ਆਫਰ ਮਿਲ ਗਈ ਸੀ ਪਰ ਉਹ ਹੋਰ ਉਚੇਰੀ ਪੜ੍ਹਾਈ ਲਈ ਵਿਸਕੋਨਸਨ ਯੂਨੀਵਰਸਿਟੀ, ਅਮਰੀਕਾ ਵਿੱਚ ਚਲੇ ਗਏ। ਵਿਸਕੋਨਸਨ ਤੋਂ ਤਿੰਨ ਸਾਲ ਵਿੱਚ ਉਸਨੇ ਡਾਕਟਰੇਟ ਪੂਰੀ ਕੀਤੀ ਅਤੇ ਜੁਲਾਈ 1970 ਵਿੱਚ ਅਮਰੀਕਾ ਤੋਂ ਵਾਪਸ ਆਇਆ। 45 ਦਿਨ ਯੂਰਪ ਦੇ ਮਹਾਨ ਨਾਟਕਕਾਰਾਂ ਦੇ ਥੀਏਟਰ ਨੂੰ ਦੇਖਦਾ ਰਿਹਾ ਤੇ ਖੁਦ ਨਾਟਕਕਾਰ ਬਣਨ ਦਾ ਫੈਸਲਾ ਕੀਤਾ।[3] ਵਾਪਸ ਆਕੇ ਦਿੱਲੀ ਵਿੱਚ ਅਧਿਆਪਕ ਲੱਗ ਗਏ।[2]
ਰਚਨਾਵਾਂ
- ਇੰਦੂਮਤੀ ਸੱਤਿਦੇਵ
- ਸੁਆਮੀ ਜੀ
- ਭਜਨੋ
- ਲੇਖੂ ਕਰੇ ਕੁਵੱਲੀਆਂ
- ਬਾਬਾ ਬੰਤੂ
- ਅੰਬੀਆਂ ਨੂੰ ਤਰਸੇਂਗੀ
- ਕਲ੍ਹ ਕਾਲਜ ਬੰਦ ਰਵ੍ਹੇਗਾ
- ਪੰਜ ਖੂਹ ਵਾਲੇ
- ਬਾਤ ਫੱਤੂ ਝੀਰ ਦੀ
- ਮਸਤ ਮੇਘੋਵਾਲੀਆ
- ਭਾਈਆ ਹਾਕਮ ਸਿੰਹੁ
- ਸ਼ਿਰੀ ਪਦ-ਰੇਖਾ ਗ੍ਰੰਥ
- ਸ਼ੈਕਸਪੀਅਰ ਦੀ ਧੀ
- ਅਮਾਨਤ ਦੀ ਲਾਠੀ
- ਜੀਤਾ ਫਾਹੇ ਲੱਗਣਾ
- ਕਿਰਪਾ ਬੋਣਾ
- ਨੀਨਾ ਮਹਾਂਵੀਰ
- ਮੰਗੂ ਤੇ ਬਿੱਕਰ
- ਪਰੇਮ ਪਿਕਾਸੋ
- ਚੰਨੋ ਬਾਜ਼ੀਗਰਨੀ
- ਇੱਕੀਵੀਂ ਮੰਜ਼ਿਲ
- ਏਕਲਵਯ ਬੋਲਿਆ
- ਬੱਬੀ ਗਈ ਕੋਹਕਾਫ਼
- ਕਿੱਸਾ ਪੰਡਤ ਕਾਲੂ ਘੁਮਾਰ
- ਭਾਂਗਾਂ ਵਾਲਾ ਪੋਤਰਾ
- ਇਨਕਲਾਬੀ ਪੁੱਤਰ
- ਨਾਸਤਕ ਸ਼ਹੀਦ
- ਪੂਨਮ ਦੇ ਬਿਛੂਏ
- ਸ਼ਾਸਤਰੀ ਦੀ ਦਿਵਾਲੀ
- ਪਹਾੜਨ ਦਾ ਪੁੱਤ
- ਪੰਜ ਪੰਡਾਂ ਇੱਕ ਪੁੱਤ ਸਿਰ
- ਬਾਬਲ, ਮੇਰਾ ਡੋਲਾ ਅੜਿਆ
- ਵਤਨਾਂ ਵੱਲ ਫੇਰਾ
- ਗ਼ਾਲਿਬ-ਏ-ਆਜ਼ਮ
- ਸੁੱਥਰਾ ਗਾਉਂਦਾ ਰਿਹਾ
- ਸਿਕੰਦਰ ਦੀ ਜਿੱਤ
- ਮੇਰਾ ਨਾਟਕੀ ਸਫ਼ਰ
- ਪੰਜਾਂ ਖੂਹਾਂ ਵਾਲੇ (ਡਰਾਮਾ)
- Alexander's victory (ਸਿਕੰਦਰ ਦੀ ਜਿੱਤ)
- ਅਮਨਾਤ ਦੀ ਲਾਠੀ: ਨਾਟਕ
- ਭਗਤ ਸਿੰਘ ਸ਼ਹੀਦ: ਤਿੰਨ ਡਰਾਮੇ[4]
ਸਨਮਾਨ
ਭਗਤ ਸਿੰਘ ਸ਼ਹੀਦ ਨਾਟਕ ਤਿੱਕੜੀ ਲਈ ਚਰਨ ਦਾਸ ਸਿੱਧੂ ਨੂੰ 2003 ਵਿੱਚ ਸਾਹਿਤ ਅਕਾਦਮੀ ਪੁਰਸਕਾਰ ਮਿਲਿਆ।[5]
ਬਾਹਰੀ ਹਵਾਲੇ
- (http://magazine.manchanpunjab.org/article?aid=34) (ਮੰਚਨ ਪੰਜਾਬ ਮੈਗਜ਼ੀਨ ਵਿੱਚ ਚਰਨ ਦਾਸ ਸਿੱਧੂ ਦੀ ਇੰਟਰਵਿਊ ਹੈ)
ਹਵਾਲੇ
| references-column-width | references-column-count references-column-count-{{#if:1|{{{1}}}}} }} | {{#if: | references-column-width }} }}" style="{{#if: | {{#iferror: {{#ifexpr: 1 > 1 }} | -moz-column-width: {{#if:1|{{{1}}}}}; -webkit-column-width: {{#if:1|{{{1}}}}}; column-width: {{#if:1|{{{1}}}}}; | -moz-column-count: {{#if:1|{{{1}}}}}; -webkit-column-count: {{#if:1|{{{1}}}}}; column-count: {{#if:1|{{{1}}}}}; }} | {{#if: | -moz-column-width: {{{colwidth}}}; -webkit-column-width: {{{colwidth}}}; column-width: {{{colwidth}}}; }} }} list-style-type: {{#switch: | upper-alpha | upper-roman | lower-alpha | lower-greek | lower-roman = {{{group}}} | #default = decimal}};">
- ↑ "They continue to live in our hearts…". https://www.hindustantimes.com/ (in English). 2013-12-29. Retrieved 2019-04-07. External link in
|website=
(help) - ↑ 2.0 2.1 "Dr. Charan Das Sidhu, May 28, 2013". Archived from the original on ਜੁਲਾਈ 7, 2017. Retrieved ਨਵੰਬਰ 18, 2013. Check date values in:
|access-date=, |archive-date=
(help) - ↑ ਇਹ ਉਹਨਾਂ ਦੀ ਈਰਖਾ ਹੈ: ਚਰਨਦਾਸ ਸਿੱਧੂ
- ↑ "Bhagat Singh shahīd: tīn ḍrāme". worldcat.org.
- ↑ "AKADEMI AWARDS 2003". sahitya-akademi.gov.in.