Toggle menu
Toggle personal menu
ਲਾਗਇਨ ਨਹੀਂ ਹੋ
Your IP address will be publicly visible if you make any edits.

ਬਰਕਤ ਸਿੱਧੂ

ਭਾਰਤਪੀਡੀਆ ਤੋਂ
>Satdeepbot (→‎ਸੂਫੀ ਗਾਇਕ: clean up ਦੀ ਵਰਤੋਂ ਨਾਲ AWB) ਦੁਆਰਾ ਕੀਤਾ ਗਿਆ 14:50, 16 ਸਤੰਬਰ 2020 ਦਾ ਦੁਹਰਾਅ
(ਫ਼ਰਕ) ←ਪੁਰਾਣਾ ਦੁਹਰਾਅ | ਸਭ ਤੋਂ ਨਵਾਂ ਦੁਹਰਾਅ (ਫ਼ਰਕ) | ਨਵਾਂ ਦੁਹਰਾਅ → (ਫ਼ਰਕ)

ਫਰਮਾ:Infobox musical artist ਬਰਕਤ ਸਿੱਧੂ (18 ਸਤੰਬਰ 1946 - 17 ਅਗਸਤ 2014) ਮੋਗਾ, ਪੰਜਾਬ ਵਿਖੇ ਰਹਿੰਦਾ ਸੂਫ਼ੀ ਗਾਇਕ ਹੈ। ਬਰਕਤ ਸਿੱਧੂ ਦੇ ਪਿਤਾ ਦਾ ਨਾਂ ਲਾਲ ਚੰਦ ਅਤੇ ਮਾਤਾ ਦਾ ਨਾਂ ਪਠਾਣੀ ਹੈ। ਉਸਦਾ ਵਿਆਹ ਸ੍ਰੀਮਤੀ ਹੰਸੋ ਦੇਵੀ ਨਾਲ ਹੋਇਆ। ਉਸਦੇ ਤਿੰਨ ਪੁੱਤਰ ਸੁਰਿੰਦਰ ਸਿੱਧੂ,ਮਹਿੰਦਰਪਾਲ ਸਿੱਧੂ ਤੇ ਰਾਜਿੰਦਰਪਾਲ ਸਿੱਧੂ ਅਤੈ ਦੋ ਬੇਟੀਆ ਹਨ। ਪਟਿਆਲਾ ਘਰਾਣੇ ਦੀ ਗਾਇਕੀ ਨਾਲ ਸਬੰਧਿਤ ਉਹ ਕਾਫ਼ੀ ਸਮੇਂ ਤੋਂ ਨਿਗਾਹਾ ਰੋਡ, ਬਸਤੀ ਮੋਹਨ ਸਿੰਘ, ਮੋਗਾ ਵਿਖੇ ਆ ਕੇ ਵਸ ਗਿਆ।

ਸੂਫੀ ਗਾਇਕ

ਇਹ ਭਾਰਤ ਦੇ ਪ੍ਰਸਿੱਧ ਸੂਫੀ ਗਾਇਕ ਹੈ। ਇਸਨੇ ਹਮੇਸ਼ਾ ਸੂਫੀ ਹੀ ਗਾਇਆ। ਆਪ ਨੇ ਪੰਜਾਬੀ ਮਾਂ ਬੋਲੀ ਦੀ ਸੱਚੇ ਦਿਲ ਨਾਲ ਸੇਵਾ ਕੀਤੀ ਅਤੇ ਪੰਜਾਬੀ ਸੱਭਿਆਚਾਰ ਦੀ ਸੇਵਾ ਕੀਤੀ। ਬਰਕਤ ਸਿੱਧੂ ਨੇ ਦਿੱਲੀ ਅਤੇ ਜਲੰਧਰ ਦੂਰਦਰਸ਼ਣ ‘ਤੇ ਲੰਬਾ ਸਮਾਂ ਸੂਫੀ ਗਾਇਕੀ ਗਾਉਂਦੇ ਰਹੇ ਹਨ। ਬਰਕਤ ਸਿੱਧੂ ਨੇ ਸੌ ਤੋਂ ਵੱਧ ਕਵੀਆਂ ਦੇ ਕਲਾਮ ਪੇਸ਼ ਕੀਤੇ ਅਤੇ ਸੰਗੀਤ ਨਾਲ ਜੁੜੇ ਦੁਨੀਆ ਭਰ ਦੇ ਲੋਕਾਂ ਦੇ ਦਿਲਾਂ ਵਿੱਚ ‘ਬੋਲ ਮਿੱਟੀ ਦੇ ਬਾਵਿਆ’, ‘ਰੱਬਾ ਮੇਰੇ ਹਾਲ ਦਾ ਮਹਿਰਮ ਤੂੰ ’ ਅਤੇ ‘‘ਗੋਰੀਏ ਮੈਂ ਜਾਣਾ ਪ੍ਰਦੇਸ’ ਵਰਗੇ ਗੀਤਾਂ ਨਾਲ ਲੋਕ ਮਨਾਂ ਵਿੱਚ ਆਪਣੀ ਵੱਖਰੀ ਪਛਾਣ ਬਣਾਈ। ਸ੍ਰੀ ਸਿੱਧੂ ਨੂੰ ਵਿਦੇਸ਼ ਵਿੱਚ ਸੂਫ਼ੀ ਗਾਇਕੀ ਦੀ ਧਾਂਕ ਜਮਾਉਣ ਲਈ ਅਨੇਕਾਂ ਸਾਹਿਤਕ ਸਭਾਵਾਂ,ਸੰਸਥਾਵਾਂ ਵੱਲੋਂ ਮਾਣ ਸਨਮਾਨ ਮਿਲੇ ਅਤੇ ਉਹਨਾਂ ਵਿਰਾਸਤੀ ਮੇਲਿਆਂ ਵਿੱਚ ਰਾਜ ਦੀਆਂ ਸਰਕਾਰੀ ਅਤੇ ਗੈਰ ਸਰਕਾਰੀ ਸਟੇਜਾਂ ਤੋਂ ਸੂਫ਼ੀ ਗਾਇਕੀ ਦਾ ਰੰਗ ਬੰਨਿ੍ਹਆ। ਸੂਫ਼ੀ ਗਾਇਕੀ ਨਾਲ ਉਹਨਾਂ ਦਾ ਰਿਸ਼ਤਾ ਅਜਿਹਾ ਸੀ ਕਿ ਉਹਨਾਂ ਨੇ ਟੀ-ਸੀਰੀਜ਼ ਦੇ ਮਾਲਕ ਮਰਹੂਮ ਗੁਲਸ਼ਨ ਕੁਮਾਰ ਦੀ ਵਪਾਰਿਕ ਗੀਤ ਗਾਉਣ ਬਦਲੇ ਲੱਖਾਂ ਰੁਪਏ ਦੀ ਪੇਸ਼ਕਸ਼ ਵੀ ਨਿਮਰਤਾ ਸਹਿਤ ਠੁਕਰਾ ਦਿੱਤੀ ਸੀ।ਆਪ ਦੀਆਂ ਹੁਣ ਤੱਕ ਆਈਆਂ ਕੈਸਟਾਂ ਹੇਠ ਲਿਖੇ ਅਨੁਸਾਰ ਹਨ

ਕੈਸਟਾਂ

  • ਸਵਰ ਉਤਸਵ
  • ਰੋਮ ਰੋਮ ਵਿੱਚ ਤੂੰ
  • ਹਰ ਸੂਰਤ ਵਿੱਚ ਤੂੰ
  • ਦੀਦਾਰ ਮਾਹੀ ਦਾ
  • ਦੀ ਬੈਸਟ ਆਫ਼ ਬਰਕਤ ਸਿੱਧੂ

ਸਨਮਾਨ

  • ਪੰਜਾਬ ਸਰਕਾਰ ਵੱਲੋ ਸੋਨੇ ਦੇ ਤਮਗੇ ਅਤੇ ਨਗਦੀ ਨਾਲ ਉਸਤਾਦ ਦਾ ਅਵਾਰਡ।
  • 2004 ਵਿੱਚ ਈ.ਟੀ.ਸੀ ਚੈਨਲ ਵੱਲੋਂ ਕਰਵਾਏ ਅਵਾਰਡ ਸਮਾਗਮ ਵਿੱਚ ਉਹਨਾਂ ਦੀ ਕਾਫੀ “ਸੱਜਣ ਬਿਨ ਰਾਤੀਂ ਹੋਈਆਂ ਵੱਡੀਆਂ” ‘ਤੇ ਸੂਫੀ ਗਾਇਕ ਸਨਮਾਨ।
  • ਇੰਡੀਆ ਗੇਟ ਵਿਖੇ ਹੋਏ ਸਮਾਗਮ ਵਿੱਚ ਬਰਕਤ ਸਿੱਧੂ ਨੂੰ ਰੇਸ਼ਮਾ, ਉਸਤਾਦ ਬਿਸਮਿੱਲਾਹ ਖ਼ਾਨ, ਹਰੀ ਹਰਨ ਅਤੇ ਗੁਲਾਮ ਅਲੀ ਵਰਗੇ ਕਲਾਕਾਰਾਂ ਨਾਲ ਗਾਉਂਣ ਦਾ ਮੌਕਾ ਮਿਲਿਆ।
ਬਰਕਤ ਸਿੱਧੂ ਨੂੰ ਵੀ ਕੈਂਸਰ ਦੀ ਨਾਮੁਰਾਦ ਬਿਮਾਰੀ ਨੇ ਆਪਣੀ ਲਪੇਟ ਵਿੱਚ ਲੈ ਲਿਆ ਸੀ। ਉਹ ਤਿੰਨ ਮਹੀਨੇ ਤੋਂ ਬਿਮਾਰ ਸਨ। ਉਹ ਛਾਤੀ ਦੇ ਕੈਂਸਰ ਤੋਂ ਪੀੜਤ ਹੋਣ ਕਾਰਨ ਦੋ ਮਹੀਨੇ ਡੀ.ਐਮ.ਸੀ ਲੁਧਿਆਣਾ ਵਿੱਚ ਦਾਖਲ ਰਹੇ। ਉਹਨਾਂ ਵੱਲੋਂ ਪੰਜਾਬੀ ਜ਼ੁਬਾਨ ਦੀ ਕੀਤੀ ਸੇਵਾ ਬਦਲੇ ਇਲਾਜ ਦਾ ਸਾਰਾ ਖਰਚ ਪੰਜਾਬ ਸਰਕਾਰ ਵੱਲੋਂ ਕੀਤਾ ਜਾ ਰਿਹਾ ਸੀ ਪਰ ਕਮਜ਼ੋਰ ਸਿਹਤ ਕਾਰਨ ਡਾਕਟਰਾਂ ਦੀ ਸਲਾਹ ਮਗਰੋਂ ਉਹਨਾਂ ਦੇ ਪਰਿਵਾਰਕ ਮੈਂਬਰ 15 ਦਿਨ ਪਹਿਲਾਂ ਸ੍ਰੀ ਸਿੱਧੂ ਨੂੰ ਆਪਣੇ ਘਰ ਲੈ ਆਏ ਸਨ। ਉਹਨਾਂ ਦੇ ਘਰ ਦੀ ਖ਼ਸਤਾ ਹਾਲਤ ਕਾਰਨ ਇੱਥੇ ਦਸਮੇਸ਼ ਨਗਰ ਵਿਖੇ ਆਪਣੇ ਇੱਕ ਦੋਸਤ ਦੇ ਘਰ ਹੀ ਜ਼ਿੰਦਗੀ ਦੇ ਆਖਰੀ 17 ਅਗਸਤ 2014 ਪਲ ਬਿਤਾਏ

ਹਵਾਲੇ

1 }}
     | references-column-width 
     | references-column-count references-column-count-{{#if:1|{{{1}}}}} }}
   | {{#if: 
     | references-column-width }} }}" style="{{#if: 
   | {{#iferror: {{#ifexpr: 1 > 1 }}
     | -moz-column-width: {{#if:1|{{{1}}}}}; -webkit-column-width: {{#if:1|{{{1}}}}}; column-width: {{#if:1|{{{1}}}}};
     | -moz-column-count: {{#if:1|{{{1}}}}}; -webkit-column-count: {{#if:1|{{{1}}}}}; column-count: {{#if:1|{{{1}}}}}; }}
   | {{#if: 
     | -moz-column-width: {{{colwidth}}}; -webkit-column-width: {{{colwidth}}}; column-width: {{{colwidth}}}; }} }} list-style-type: {{#switch: 
   | upper-alpha
   | upper-roman
   | lower-alpha
   | lower-greek
   | lower-roman = {{{group}}}
   | #default = decimal}};">