Toggle menu
Toggle personal menu
ਲਾਗਇਨ ਨਹੀਂ ਹੋ
Your IP address will be publicly visible if you make any edits.

ਅਮਰ ਸਿੰਘ ਚਮਕੀਲਾ

ਭਾਰਤਪੀਡੀਆ ਤੋਂ
>Satpal Dandiwal ({{ਅੰਦਾਜ਼}}) ਦੁਆਰਾ ਕੀਤਾ ਗਿਆ 16:17, 22 ਨਵੰਬਰ 2020 ਦਾ ਦੁਹਰਾਅ
(ਫ਼ਰਕ) ←ਪੁਰਾਣਾ ਦੁਹਰਾਅ | ਸਭ ਤੋਂ ਨਵਾਂ ਦੁਹਰਾਅ (ਫ਼ਰਕ) | ਨਵਾਂ ਦੁਹਰਾਅ → (ਫ਼ਰਕ)

{{#ifeq:|left|}}

ਫਰਮਾ:Infobox musical artist

ਅਮਰ ਸਿੰਘ ਚਮਕੀਲਾ (21ਜੁਲਾਈ 19608 ਮਾਰਚ 1988/ਸਟੇਜੀ ਨਾਮ) ਦਾ ਅਸਲ ਨਾਂ "ਧਨੀ ਰਾਮ" ਸੀ, ਜੋ ਪੰਜਾਬੀ ਗਾਇਕ, ਗੀਤਕਾਰ, ਕੰਪੋਜ਼ਰ ਅਤੇ ਸੰਗੀਤਕਾਰ ਸੀ।[1]

ਜੀਵਨ

ਅਮਰ ਸਿੰਘ ਚਮਕੀਲੇ ਦਾ ਜਨਮ ਬੇਹੱਦ ਗ਼ਰੀਬੀ ਵਿੱਚ ਰਮਦਾਸੀਆ ਬਰਾਦਰੀ ’ਚ ਪਿੰਡ ਦੁਗਰੀ ਜ਼ਿਲ੍ਹਾ ਲੁਧਿਆਣਾ ਵਿਖੇ ਪਿਤਾ ਸ. ਹਰੀ ਸਿੰਘ ਦੇ ਘਰ ਮਾਤਾ ਕਰਤਾਰ ਕੌਰ ਦੀ ਕੁੱਖੋਂ ਮਿਤੀ 21 ਜੁਲਾਈ 1961 ਨੂੰ ਹੋਇਆ। ਭੈਣਾਂ-ਭਰਾਵਾਂ ’ਚੋਂ ਸਭ ਤੋਂ ਛੋਟੇ ਤੇ ਲਾਡਲੇ ਪੁੱਤ ਦਾ ਨਾਂ ਮਾਪਿਆਂ ਨੇ ਧਨੀ ਰਾਮ ਰੱਖਿਆ। ਮਾਪਿਆਂ ਨੇ ਆਪਣੇ ‘ਧਨੀਏ’ ਨੂੰ ਅਫ਼ਸਰ ਲੱਗਿਆ ਵੇਖਣ ਲਈ ਗੁਜ਼ਰ ਖ਼ਾਨ ਪ੍ਰਾਇਮਰੀ ਸਕੂਲ ’ਚ ਪੜ੍ਹਨ ਲਾ ਦਿੱਤਾ। ਘਰ ਦੀ ਮੰਦਹਾਲੀ ਕਾਰਨ ਦੁਨੀਏ ਨੂੰ ਪੜ੍ਹਨੋਂ ਹਟਾ ਕੇ ਬਿਜਲੀ ਦਾ ਕੰਮ ਸਿੱਖਣ ਲਾ ਦਿੱਤਾ ਪਰ ਘਰ ਦੀ ‘ਦਿਨ ’ਚ ਕਮਾ ਕੇ ਆਥਣੇ ਖਾਣ’ ਦੀ ਦਸ਼ਾ ਨੇ ਧਨੀ ਰਾਮ ਨੂੰ ਇਲੈਕਟ੍ਰੀਸ਼ਨ ਵੀ ਨਾ ਬਣਨ ਦਿੱਤਾ। ਆਪਣੇ ਘਰ ਦੀ ਹਾਲਤ ਦੇਖ ਕੇ ਧਨੀ ਰਾਮ ਲੁਧਿਆਣੇ ਕੱਪੜਾ ਫੈਕਟਰੀ ’ਚ ਦਿਹਾੜੀ ਕਰਨ ਲੱਗ ਪਿਆ ਪਰ ਉਸ ਅੰਦਰ ਜੋ ਸੰਗੀਤ ਦਾ ਜਵਾਲਾਮੁਖੀ ਦਹਿਕ ਰਿਹਾ ਸੀ, ਉਹ ਹੌਲੀ-ਹੌਲੀ ਫੱਟਣ ਲੱਗਾ। "ਦੁਨੀ ਚੰਦ" ਹਾਰਮੋਨੀਅਮ, ਤੂੰਬੀ ਅਤੇ ਢੋਲਕੀ ਦਾ ਖਾਸਾ ਜਾਣੂ ਹੋ ਚੁੱਕਿਆ ਸੀ। ਫਿਰ ਇੱਕ ਦਿਨ ਇਸੇ ਸਿਦਕ ਦਾ ਸਤਾਇਆ ਧਨੀ ਰਾਮ ਘਰੋਂ ਫੈਕਟਰੀ ਤਾਂ ਗਿਆ ਪਰ ਰਸਤੇ ’ਚ ਉਸ ਦੇ ਕਦਮ ਆਪਣੇ ਆਪ ਉਸ ਸਮੇਂ ਦੇ ਪ੍ਰਸਿੱਧ ਫ਼ਨਕਾਰ ਸੁਰਿੰਦਰ ਛਿੰਦੇ ਦੇ ਦਫ਼ਤਰ ਵੱਲ ਹੋ ਤੁਰੇ। ਸਾਰਾ ਦਿਨ ਉਸ ਨੇ ਕੁਝ ਵੀ ਨਾ ਖਾਧਾ-ਪੀਤਾ ਤੇ ਆਪਣੀ ਗੀਤਾਂ ਦੀ ਕਾਪੀ ਛਿੰਦੇ ਨੂੰ ਦਿਖਾਉਣ ਦੀ ਉਡੀਕ ਕਰਨ ਲੱਗਾ। ਜਦੋਂ ਸ਼ਾਮ ਨੂੰ ਸੁਰਿੰਦਰ ਛਿੰਦੇ ਨੇ ਧਨੀ ਰਾਮ ਦੀ ਪ੍ਰਤਿਭਾ ਦੇਖੀ ਤਾਂ ਉਸ ਨੂੰ ਆਪਣਾ ਸ਼ਾਗਿਰਦ ਬਣਾ ਲਿਆ। ਧਨੀ ਰਾਮ ਨੇ ਸੁਰਿੰਦਰ ਛਿੰਦੇ ਕੋਲੋਂ ਸੰਗੀਤ ਦੀਆਂ ਬਾਰੀਕੀਆ ਸਿੱਖੀਆਂ ਤਾ ਉਸ ਦੀ ਲਗਨ ਦੇਖ ਕੇ ਛਿੰਦੇ ਨੇ ਧਨੀ ਰਾਮ ਨੂੰ ਆਪਣੇ ਸੰਗੀਤਕ ਗਰੁੱਪ ’ਚ ਢੋਲਕੀ, ਤੂੰਬੀ ਤੇ ਹਰਮੋਨੀਅਮ ਮਾਸਟਰ ਵਜੋਂ ਜਗ੍ਹਾ ਦਿੱਤੀ। ਹੌਲੀ-ਹੌਲੀ ਧਨੀ ਰਾਮ ਸੁਰਿੰਦਰ ਛਿੰਦੇ ਦੇ ਪ੍ਰੋਗਰਾਮਾਂ ਵਿੱਚ ਆਪ ਵੀ ਟਾਈਮ ਲੈਣ ਲੱਗ ਪਿਆ। ਉਸ ਦੇ ਲਿਖੇ ਗੀਤਾਂ ਵਿੱਚ ਪੰਜਾਬੀ ਸ਼ਬਦਾਂ ਦੀ ਜੜ੍ਹਤ ਦੇਖ ਕੇ ਦੂਜੇ ਕਲਾਕਾਰ ਵੀ ਉਸ ਤੋਂ ਪ੍ਰਭਾਵਿਤ ਹੋਣ ਲੱਗੇ। ਉਸ ਦੇ ਲਿਖੇ ਗੀਤਾਂ ਨੂੰ ਲਗਪਗ ਸਾਰੇ ਮੰਨੇ-ਪ੍ਰਮੰਨੇ ਕਲਾਕਾਰਾਂ ਨੇ ਗਾਇਆ ਹੈ। ਕੇ.ਦੀਪ, ਕੁਲਦੀਪ ਮਾਣਕ ਅਤੇ ਮੁਹੰਮਦ ਸਦੀਕ ਨਾਲ ਵੀ "ਧਨੀ ਰਾਮ" ਨੇ ਕੰਮ ਕੀਤਾ। ਆਪਣੇ ਸੰਘਰਸ਼ ਦੇ ਦਿਨਾਂ ਵਿੱਚ ਧਨੀ ਰਾਮ ਦਾ ਵਿਆਹ ਗੁਰਮੇਲ ਕੌਰ ਨਾਲ ਕਰ ਦਿੱਤਾ, ਜਿਸ ਤੋਂ ਦੁਨੀ ਚੰਦ ਦੇ ਘਰ ਦੋ ਲੜਕੀਆਂ-ਅਮਨਦੀਪ ਤੇ ਕਮਲਦੀਪ ਪੈਦਾ ਹੋਈਆਂ। ਗੀਤਕਾਰੀ ਦੇ ਸਿਰ ’ਤੇ ਧਨੀ ਰਾਮ ਦਾ ਗੁਜ਼ਾਰਾ ਮੁਸ਼ਕਲ ਹੋ ਰਿਹਾ ਸੀ। ਇਸ ਲਈ ਉਸ ਨੇ ਉਸਤਾਦ ਛਿੰਦੇ ਨਾਲ ਸਟੇਜਾਂ ’ਤੇ ਗਾਉਣਾ ਸ਼ੁਰੂ ਕੀਤਾ। ਧਨੀ ਰਾਮ ਦਾ ਨਾਂ ‘ਅਮਰ ਸਿੰਘ ਚਮਕੀਲਾ’ ਚੰਡੀਗੜ੍ਹ ਨੇੜੇ ਬੁੜੈਲ ਵਿਖੇ ਲੱਗੀ ਰਾਮਲੀਲ੍ਹਾ ’ਚ ਗੀਤਕਾਰ ਸਨਮੁੱਖ ਸਿੰਘ ਆਜ਼ਾਦ ਨੇ ਰੱਖਿਆ।

ਚਮਕੀਲੇ ਨੇ 1979 ’ਚ ਸੁਰਿੰਦਰ ਛਿੰਦੇ ਨਾਲ ਗਾਉਂਦੀ ਕਲਾਕਾਰਾ ਸੁਰਿੰਦਰ ਸੋਨੀਆ ਨਾਲ ਆਪਣਾ ਪਹਿਲਾ ਐਲ.ਪੀ. ਰਿਕਾਰਡ ਟਕੂਏ ਤੇ ਟਕੂਆ ਖੜਕੇ ਐਚ.ਐਮ.ਵੀ. ਕੰਪਨੀ ’ਚ ਸੰਗੀਤ ਸਮਰਾਟ ਚਰਨਜੀਤ ਆਹੂਜਾ ਦੇ ਸੰਗੀਤ ਹੇਠ ਕੱਢਿਆ। ਇਸ ਵਿੱਚ ਚਮਕੀਲੇ ਦੇ ਲਿਖੇ, ਕੰਪੋਜ਼ ਅਤੇ ਗਾਏ ਕੁੱਲ ਅੱਠ ਗੀਤ ਸਨ। ਇਹ ਐਲ.ਪੀ. ਗਰਮ ਜਲੇਬੀਆਂ ਵਾਂਗ ਵਿਕਿਆ। ਚਮਕੀਲਾ ਰਾਤੋ ਰਾਤ ਸਟਾਰ ਬਣ ਚੁੱਕਿਆ ਸੀ। ਸੁਰਿੰਦਰ ਸੋਨੀਆ ਨਾਲ ਚਮਕੀਲੇ ਦੀ ਜੋੜੀ ਇੱਕ ਸਾਲ ਬਾਅਦ ਹੀ ਟੁੱਟ ਗਈ। ਇਸ ਤੋਂ ਬਾਅਦ ਚਮਕੀਲੇ ਨਾਲ ਨਵੀਂ ਗਾਇਕਾ ਮਿਸ ਊਸ਼ਾ ਆ ਰਲੀ ਪਰ ਉਸ ਦੀ ਪਤਲੀ ਤੇ ਕਮਜ਼ੋਰ ਆਵਾਜ਼ ਚਮਕੀਲੇ ਦੇ ਮੁਕਾਬਲੇ ਸੰਤੁਲਨ ਕਾਇਮ ਨਾ ਰੱਖ ਸਕੀ। ਸਾਲ 1980 ਵਿੱਚ ਚਮਕੀਲੇ ਦੇ ਸੰਪਰਕ ਵਿੱਚ ਆਈ ਫਰੀਦਕੋਟ ਦੀ ਜੰਮਪਲ ਅਮਰਜੋਸਤ ਜੋ ਕਿ ਉਸ ਸਮੇਂ ਕਲੀਆਂ ਦੇ ਬਾਦਸ਼ਾਹ ਕੁਲਦੀਪ ਮਾਣਕ ਨਾਲ ਗਾ ਰਹੀ ਸੀ। ਅਮਰਜੋਤ ਸੰਗੀਤਕ ਸ਼ੌਕ ਕਾਰਨ ਆਪਣੇ ਪਰਿਵਾਰਕ ਜੀਵਨ ਨੂੰ ਛੱਡ ਚੁੱਕੀ ਸੀ। ਬਾਅਦ ’ਚ ਚਮੀਕਲੇ ਤੇ ਅਮਰਜੋਤ ਨੇ ਵਿਆਹ ਵੀ ਕਰਵਾ ਲਿਆ ਸੀ। ਇਸ ਗਾਇਕ ਜੋੜੀ ਦੇ ਸੁਮੇਲ ਨੇ ਪੰਜਾਬੀ ਦੋਗਾਣਾ ਗਾਇਕੀ ’ਚ ਬੁਲੰਦੀਆਂ ਨੂੰ ਛੂਹਿਆ। ਅਮਰਜੋਤ ਤੇ ਚਮਕੀਲੇ ਦੀਆਂ ਲਗਪਗ 10-12 ਟੇਪਾਂ ਮਾਰਕੀਟ ਵਿੱਚ ਆਈਆਂ।

ਚਮਕੀਲੇ ਦੇ ਅਖਾੜਿਆਂ ਨੂੰ ਲੋਕ ਤਿੰਨ-ਤਿੰਨ ਮਹੀਨੇ ਪਹਿਲਾਂ ਚਾਰ-ਚਾਰ ਹਜ਼ਾਰ ਰੁਪਏ ਦੇ ਕੇ ਲੁਧਿਆਣੇ ਮੋਗੇ ਵਾਲੇ ਵੈਦਾਂ ਦੇ ਚੁਬਾਰੇ ’ਚ ਪ੍ਰੋਗਰਾਮ ਬੁੱਕ ਕਰਵਾ ਜਾਂਦੇ ਸਨ। ਚਮਕੀਲੇ ਦੀ ਲੋਕਪ੍ਰਿਯਤਾ ਦਾ ਇੱਕ ਰੂਪ ਇਹ ਵੀ ਸੀ ਕਿ ਲੋਕ ਉਸ ਦੀਆਂ ਵਿਹਲੀਆਂ ਤਰੀਕਾਂ ਦੇਖ ਕੇ ਹੀ ਆਪਣੇ ਵਿਆਹਾਂ ਦੇ ਦਿਨ ਧਰਦੇ ਸਨ। ਚਮਕੀਲੇ ਦੇ ਅਖਾੜਿਆਂ ਦੀ ਇੱਕ ਖਾਸ ਵਿਸ਼ੇਸ਼ਤਾ ਇਹ ਰਹੀ ਹੈ ਕਿ ਉਹ ਅੱਜ ਦੇ ਗੀਤਕਾਰਾਂ ਵਾਂਗ ਕਾਪੀ ਰਾਈਟ ਦੇ ਚੱਕਰਾਂ ’ਚ ਨਹੀਂ ਸੀ ਪੈਂਦਾ ਸਗੋਂ ਪਹਿਲਾਂ ਗਾਣਾ ਸਟੇਜ ’ਤੇ ਗਾ ਕੇ ਲੋਕਾਂ ਦੀ ਪ੍ਰਤਿਕਿਰਿਆ ਪਤਾ ਕਰਦਾ ਤੇ ਫੇਰ ਸੰਗੀਤ ਸਮਰਾਟ ਆਹੂਜਾ ਕੋਲ ਆ ਕੇ ਕਹਿੰਦਾ, ‘‘ਗੁਰੂ ਜੀ, ਆਹ ਗੀਤ ਆਪਾਂ ਟੇਪ ’ਚ ਪਾਉਣੈ, ਲੋਕਾਂ ਨੇ ਬੜਾ ਪਸੰਦ ਕੀਤੈ।’’ ਚਮਕੀਲੇ ਦੇ ਗੀਤਾਂ ਬਾਰੇ ਵਾਦ-ਵਿਵਾਦ ਹਮੇਸ਼ਾ ਛਿੜਦੇ ਰਹੇ ਹਨ। ਸਾਡੇ ਸੱਭਿਆਚਾਰ ਵਿੱਚ ਜੋ ਪਰਦੇ ਪਿੱਛੇ ਹੋ ਰਿਹਾ ਹੈ ਚਮਕੀਲੇ ਦੀ ਕਲਮ ਨੇ ਉਸ ਪੱਖ ਨੂੰ ਉਘਾੜਿਆ ਹੈ। ਉਸ ਦੇ ਗੀਤਾਂ ’ਤੇ ਅਸ਼ਲੀਲਤਾ ਦਾ ਧੱਬਾ ਅਸਲ ’ਚ ਉਸ ਦੀ ਪ੍ਰਸਿੱਧੀ ਦੇ ਕਾਰਨ ਹੀ ਲੱਗਿਆ ਜਦੋਂਕਿ ਉਸ ਸਮੇਂ ਦੇ ਹੋਰ ਗਾਇਕਾਂ ਨੇ ਵੀ ਦੋਗਾਣਾ ਗਾਇਕੀ ਨੂੰ ਅਪਣਾਇਆ ਹੋਇਆ ਸੀ। ਹੁਣ ਸਵਾਲ ਇਹ ਪੈਦਾ ਹੁੰਦਾ ਹੈ ਕਿ ਆਖ਼ਰ ਚਮਕੀਲਾ ਗ਼ਲਤੀ ਕਿੱਥੇ ਕਰ ਗਿਆ? ਪੰਜਾਬੀ ਮੁਹਾਵਰਿਆਂ ਅਤੇ ਅਖਾਣਾਂ ਨੂੰ ਢੁਕਵੀਂ ਥਾਂ ’ਤੇ ਵਰਤਣਾ ਚਮਕੀਲੇ ਨੂੰ ਬਾਖ਼ੂਬੀ ਆਉਂਦਾ ਸੀ। ਉਸ ਦਾ ਗੱਲ ਕਹਿਣ ਦਾ ਅੰਦਾਜ ਸਿੱਧਾ ਤੇ ਸਪਸ਼ਟ ਸੀ, ਜਿਸ ਨੇ ਅਣਗਿਣਤ ਵਿਵਾਦਾਂ ਨੂੰ ਜਨਮ ਦਿੱਤਾ। ਪੰਜਾਬੀ ਫ਼ਿਲਮਾਂ ’ਚ ਫ਼ਿਲਮਾਏ ਗਏ ਚਮਕੀਲੇ ਦੇ ਅਖਾੜੇ ਵੀ ਪਾਲੀਵੁੱਡ ਲਈ ਵਰਦਾਨ ਸਾਬਤ ਹੋਏ। ਸੰਨ 1987 ’ਚ ਆਈ ਫ਼ਿਲਮ "ਪਟੋਲਾ" ਦਾ ਗੀਤ ‘ਪਹਿਲੇ ਲਲਕਾਰੇ ਨਾਲ ਮੈਂ ਡਰ ਗਈ’ ਫ਼ਿਲਮ ਹਿੱਟ ਹੋਣ ਦਾ ਬਹੁਤ ਵੱਡਾ ਕਾਰਨ ਬਣਿਆ। ਇਸੇ ਤਰ੍ਹਾਂ ਫ਼ਿਲਮ ‘ਦੁਪੱਟਾ’ ਦਾ ‘ਮੇਰਾ ਜੀ ਕਰਦਾ’ ਗਾਣਾ ਵੀ ਫ਼ਿਲਮ ਨੂੰ ਕਾਮਯਾਬ ਕਰ ਗਿਆ।

ਚਮਕੀਲੇ ਨੇ ਸਿਰਫ ਸਮਾਜਿਕ ਰਿਸ਼ਤਿਆਂ ਨੂੰ ਹੀ ਗਾਇਕੀ ਦਾ ਆਧਾਰ ਨਹੀਂ ਬਣਾਇਆ ਸਗੋਂ ਉਸ ਦੁਆਰਾ ਕੱਢੀਆਂ ਗਈਆਂ ਧਾਰਮਿਕ ਟੇਪਾਂ- ‘ਨਾਮ ਜਪ ਲੈ’ ਅਤੇ ‘ਬਾਬਾ ਤੇਰਾ ਨਨਕਾਣਾ’ ਰਾਹੀਂ ਚਮਕੀਲੇ ਨੇ ਉਨ੍ਹਾਂ ਲੋਕਾਂ ਦੇ ਮੂੰਹਾਂ ’ਤੇ ਜਿੰਦੇ ਲਾ ਦਿੱਤੇ ਜਿਹੜੇ ਕਹਿੰਦੇ ਸਨ ਕਿ ਚਮਕੀਲਾ ਸਿਰਫ਼ ਅਸ਼ਲੀਲ ਗੀਤ ਹੀ ਗਾ ਸਕਦਾ ਹੈ। ਚਮਕੀਲੇ ਨੇ ਧਾਰਮਿਕ ਟੇਪਾਂ ਦੀ ਸਾਰੀ ਕਮਾਈ ਧਾਰਮਿਕ ਸਥਾਨਾਂ ਨੂੰ ਦਾਨ ਵਜੋਂ ਦਿੱਤੀ। ਪੰਜਾਬ ’ਚ ਹੁਣ ਤਕ ਦਹਿਸ਼ਤਗਰਦੀ ਦਾ ਕਾਲਾ ਬੱਦਲ ਫਟ ਚੁੱਕਿਆ ਸੀ। ਕਿਹਾ ਜਾਂਦਾ ਹੈ ਕਿ ਦਹਿਸ਼ਤਗਰਦਾਂ ਨੇ ਦਹਿਸ਼ਤ ਫੈਲਾਉਣ ਦੇ ਮਨਸੂਬੇ ਨੂੰ ਅੰਜ਼ਾਮ ਦਿੰਦਿਆਂ ਜਲੰਧਰ ਨੇੜਲੇ ਪਿੰਡ ਮਹਿਸਪੁਰ ਵਿਖੇ 8 ਮਾਰਚ 1988 ਨੂੰ ਰੱਖੇ ਵਿਆਹ ਦੇ ਸਾਹੇ ’ਤੇ ਅਖਾੜਾ ਲਾਉਣ ਆਏ ਚਮਕੀਲੇ ਤੇ ਮਾਂ ਬਣਨ ਵਾਲੀ ਅਮਰਜੋਤ ਨੂੰ ਗੱਡੀ ’ਚੋਂ ਉਤਰਨ ਸਮੇਂ ਹੀ ਗੋਲੀਆਂ ਨਾਲ ਭੁੰਨ ਦਿੱਤਾ ਪਰ ਚਮਕੀਲੇ-ਅਮਰਜੋਤ ਦੇ ਕਤਲ ਹੋਣ ਦਾ ਅਸਲ ਕਾਰਨ ਅਜੇ ਵੀ ਬੁਝਾਰਤ ਬਣਿਆ ਹੋਇਆ ਹੈ। ਪਹਿਲਾਂ ਚਮਕੀਲੇ ਦੀ ਟੇਪ ਲਾਉਣ ਸਮੇਂ ਆਮ ਲੋਕਾਂ ਨੂੰ ਪਤਾ ਤਾਂ ਹੁੰਦਾ ਸੀ ਕਿ ਇਸ ਵਿੱਚ ਸਮਾਜਿਕ ਰਿਸ਼ਤਿਆਂ ਤੇ ਬੇਬਾਕ ਬੋਲ ਵੀ ਆਖੇ ਜਾ ਸਕਦੇ ਹਨ ਪਰ ਹੁਣ ਟੀ. ਵੀ. ’ਤੇ ਚੱਲ ਰਹੇ ‘ਸੱਭਿਆਚਾਰਕ ਗੀਤਾਂ’ ’ਚ ਇਹ ਨਹੀਂ ਪਤਾ ਲੱਗਦਾ ਕਦੋਂ ਕੋਈ ਅਜਿਹਾ ਦ੍ਰਿਸ਼ ਆ ਜਾਵੇ ਕਿ ਜਾਂ ਤਾਂ ਭੈਣ ਉਠ ਕੇ ਬਾਹਰ ਚਲੀ ਜਾਵੇ ਜਾਂ ਭਰਾ ਕੋਈ ਹੋਰ ਚੈਨਲ ਬਦਲ ਲਵੇ। ਚਮਕੀਲੇ ਦੇ ਅਖਾੜਿਆਂ ’ਚ ਗਾਏ ਗੀਤਾਂ ਨੂੰ ਚੋਰੀ ਕਰਕੇ ਕਈ ਕਲਾਕਾਰ ਆਪਣੀ ਪ੍ਰਸਿੱਧੀ ਖੱਟ ਰਹੇ ਹਨ।

ਸੰਬੰਧਿਤ ਗਾਇਕਾਵਾਂ

  1. ਸੁਰਿੰਦਰ ਸੋਨੀਆ
  2. ਮਿਸ ਊਸ਼ਾ
  3. ਅਮਰਜੋਤ[2]

ਗੀਤ

  • ਅਣਜੋੜ ਵਿਆਹ (ਆਹ ਕੀ ਕਰਤੂਤ ਖਿੰਡਾਂ ਦਿੱਤੀ ਵੇ ਸੁਣ ਦਾਦੇ ਮਘਾਉਣਿਆਂ)
  • ਬਾਲ ਵਿਆਹ (ਰੀਠੇ ਖੇਡਣ ਲਾ ਲੀ ਮੈਂ ਕੰਤ ਨਿਆਣੇ ਨੇ),
  • ਡੇਰਾਵਾਦ (ਸੰਤਾਂ ਨੇ ਪਾਈ ਫੇਰੀ)
  • ਨਸ਼ਾਖੋਰੀ (ਅਮਲੀ ਦੇ ਲੜ ਲਾ ਕੇ ਬੇੜੀ ਰੋੜ੍ਹਤੀ)
  • ਸਮਾਜਿਕ ਧੋਖੇਬਾਜ਼ੀਆਂ (ਸੱਜਣਾ ਦੇ ਨਾਲ ਧੋਖਾ ਨੀ ਕਮਾਈਦਾ),
  • ਸਮਾਜਿਕ ਨਾ-ਬਰਾਬਰਤਾ (ਕੀ ਜ਼ੋਰ ਗ਼ਰੀਬਾਂ ਦਾ)
  • ਅਣਜੋੜ ਵਿਆਹ (ਆਹ ਕੀ ਕਰਤੂਤ ਖਿੰਡਾਂ ਦਿੱਤੀ ਵੇ ਸੁਣ ਵੇ ਦੇ ਮਘਾਉਣਿਆਂ)
  • ਬਾਲ ਵਿਆਹ (ਰੀਠੇ ਖੇਡਣ ਲਾ ਲੀ ਮੈਂ ਕੰਤ ਨਿਆਣੇ ਨੇ),
  • ਡੇਰਾਵਾਦ (ਸੰਤਾਂ ਨੇ ਪਾਈ ਫੇਰੀ)
  • ਨਸ਼ਾਖੋਰੀ (ਅਮਲੀ ਦੇ ਲੜ ਲਾ ਕੇ ਬੇੜੀ ਰੋੜ੍ਹਤੀ)
  • ਸਮਾਜਿਕ ਧੋਖੇਬਾਜ਼ੀਆਂ (ਸੱਜਣਾ ਦੇ ਨਾਲ ਧੋਖਾ ਨੀ ਕਮਾਈਦਾ),
  • ਸਮਾਜਿਕ ਨਾ-ਬਰਾਬਰਤਾ (ਕੀ ਜ਼ੋਰ ਗ਼ਰੀਬਾਂ ਦਾ)) ਦਾਦੇ ਮਘਾਉਣਿਆਂ)
  • ਬਾਲ ਵਿਆਹ (ਰੀਠੇ ਖੇਡਣ ਲਾ ਲੀ ਮੈਂ ਕੰਤ ਨਿਆਣੇ)
  • ਅਣਜੋੜ ਵਿਆਹ (ਆਹ ਕੀ ਕਰਤੂਤ ਖਿੰਡਾਂ ਦਿੱਤੀ ਵੇ ਸੁਣ ਦਾਦੇ ਮਘਾਉਣਿਆਂ)
  • ਬਾਲ ਵਿਆਹ (ਰੀਠੇ ਖੇਡਣ ਲਾ ਲੀ ਮੈਂ ਕੰਤ ਨਿਆਣੇ ਨੇ),
  • ਡੇਰਾਵਾਦ (ਸੰਤਾਂ ਨੇ ਪਾਈ ਫੇਰੀ)
  • ਨਸ਼ਾਖੋਰੀ (ਅਮਲੀ ਦੇ ਲੜ ਲਾ ਕੇ ਬੇੜੀ ਰੋੜ੍ਹਤੀ)
  • ਸਮਾਜਿਕ ਧੋਖੇਬਾਜ਼ੀਆਂ (ਸੱਜਣਾ ਦੇ ਨਾਲ ਧੋਖਾ ਨੀ ਕਮਾਈਦਾ),
  • ਸਮਾਜਿਕ ਨਾ-ਬਰਾਬਰਤਾ (ਕੀ ਜ਼ੋਰ ਗ਼ਰੀਬਾਂ ਦਾ) ਨੇ),
  • ਡੇਰਾਵਾਦ (ਸੰਤਾਂ ਨੇ ਪਾਈ ਫੇਰੀ)
  • ਨਸ਼ਾਖੋਰੀ (ਅਮਲੀ ਦੇ ਲੜ ਲਾ ਕੇ ਬੇੜੀ ਰੋੜ੍ਹਤੀ)
  • ਸਮਾਜਿਕ ਧੋਖੇਬਾਜ਼ੀਆਂ (ਸੱਜਣਾ ਦੇ ਨਾਲ ਧੋਖਾ ਨੀ ਕਮਾਈਦਾ),
  • ਸਮਾਜਿਕ ਨਾ-ਬਰਾਬਰਤਾ (ਕੀ ਜ਼ੋਰ ਗ਼ਰੀਬਾਂ ਦਾ) ਗੀਤ

ਧਾਰਮਿਕ ਗੀਤ

ਅਮਰ ਸਿੰਘ ਚਮਕੀਲਾ ਅਤੇ ਅਮਰਜੋਤ ਦੀ ਜੋੜੀ ਦੇ ਧਾਰਮਿਕ ਗੀਤ ਵੀ ਬਹੁਤ ਹਿੱਟ ਹੋਏ।

  • ਤਲਵਾਰ ਮੈਂ ਕਲਗੀਧਰ ਦੀ ਹਾਂ(1985)
  • ਨਾਮ ਜਪ ਲੈ
  • ਬਾਬਾ ਤੇਰਾ ਨਨਕਾਣਾ
  • ਸਾਥੋਂ ਬਾਬਾ ਖੋਹ ਲਿਆ ਤੇਰਾ ਨਨਕਾਣਾ
  • ਨਾਮ ਜਪ ਲੈ ਨਿਮਾਣੀ ਜਿੰਦੇ ਮੇਰੀਏ
  • ਔਖੇ ਵੇਲੇ ਕੰਮ ਆਊਗਾ।
  • ਕੀ ਮੁਨਿਆਦਾਂ ਤੇਰੀਆਂ
  • ਢਾਈ ਦਿਨ ਦੀ ਪ੍ਰਾਹੁਣੀ ਇੱਥੇ ਤੂੰ
  • ਪਤੀ ਦਿੱਤਾ, ਪੁੱਤ ਗਿਆ, ਪੋਤਰੇ ਵੀ ਤੋਰ ਦਿੱਤੇ ਕੀਤੀ ਮਾਤਾ ਗੁਜਰੀ ਕਮਾਲ।
  • ਨੀਂ ਤੂੰ ਨਰਕਾਂ ਨੂੰ ਜਾਵੇਂ ਸਰਹਿੰਦ ਦੀ ਦੀਵਾਰੇ
  • ਤੂੰਹੀਓਂ ਕਤਲ ਕਰਾਏ ਦਸਮੇਸ਼ ਦੇ ਦੁਲਾਰੇ।

ਫਿਲਮ

ਅਮਰ ਸਿੰਘ ਚਮਕੀਲੇ ਨੇ ਪੰਜਾਬੀ ਫ਼ਿਲਮ ਪਟੋਲਾ ਵਿੱਚ ਗਾਣਾ "ਪਹਿਲੇ ਲਲਕਾਰੇ ਨਾਲ ਮੈਂ ਡਰ ਗਈ" ਗਾਇਆ, ਜੋ ਫ਼ਿਲਮ ਦੇ ਹਿੱਟ ਹੋਣ ਦਾ ਸਬੱਬ ਬਣਿਆ।[3] ਪੰਜਾਬੀ ਦੇ ਉੱਘੇ ਕਲਾਕਾਰ ਗੁਰਦੀਪ ਰਾਏ ਨੇ ਚਮਕੀਲੇ ’ਤੇ ਚਮਕੀਲਾ: ਦਿ ਲੀਜੈਂਡ ਫ਼ਿਲਮ ਬਣਾਉਣ ਦਾ ਬੀੜਾ ਚੁੱਕਿਆ ਹੈ। ਛੇਤੀ ਹੀ ਇਹ ਫ਼ਿਲਮ ਮਾਰਕੀਟ ’ਚ ਆਉਣ ਵਾਲੀ ਹੈ। ਅੱਜ ਪੰਜਾਬੀ ਗਾਇਕੀ ਦੇ ਸਿਖ਼ਰ ’ਤੇ ਕਲਾਕਾਰ ਰਾਜ ਬਰਾੜ, ਕਮਲ ਹੀਰ ਵੀ ਚਮਕੀਲੇ ਤੋਂ ਮੁਤਾਸਿਰ ਹੋ ਕੇ ਉਸ ਦੀਆਂ ਸਿਫ਼ਤਾਂ ਕਰਦੇ ਹਨ।

ਹਵਾਲੇ

  1. http://www.punjabisinger.in
  2. ਸੁਰਜੀਤ ਜੱਸਲ (2019-03-02). "ਕੁਝ ਗੱਲਾਂ ਅਮਰਜੋਤ ਬਾਰੇ...". Punjabi Tribune Online (in हिन्दी). Retrieved 2019-03-16. 
  3. ਪੰਜਾਬੀ ਫ਼ਿਲਮ ਦਾ ਇਤਿਹਾਸ